ਜਸ਼ਨਪ੍ਰੀਤ ਕੌਰ ਨੇ ਪੰਜਾਬ ਪੱਧਰੀ ਵੁਸ਼ੂ ਖੇਡ ’ਚ ਜਿੱਤਿਆ ਸੋਨ ਤਗਮਾ, ਰਾਸ਼ਟਰੀ ਪੱਧਰ ਲਈ ਹੋਈ ਚੋਣ
ਸੀਂਗੋ ਮੰਡੀ, 18 ਸਤੰਬਰ (ਲਕਵਿੰਦਰ ਸ਼ਰਮਾ)- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੀ ਹੋਣਹਾਰ ਖਿਡਾਰਨ ਜਸ਼ਨਪ੍ਰੀਤ ਕੌਰ ਲਹਿਰੀ ਨੇ ਪੰਜਾਬ ਪੱਧਰੀ ਵੁਸ਼ੂ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਤੇ ਲਹਿਰੀ ਦਾ ਨਾਂਅ ਰੌਸ਼ਨ ਕੀਤਾ ਜਿਸ ਤੋਂ ਬਾਅਦ ਹੁਣ ਜਸ਼ਨਪ੍ਰੀਤ ਕੌਰ ਦੀ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ। ਅੱਜ ਜਦੋਂ ਜਸ਼ਨਪ੍ਰੀਤ ਕੌਰ ਕਾਮਯਾਬੀ ਤੋਂ ਬਾਅਦ ਪਿੰਡ ਲਹਿਰੀ ਪਹੁੰਚੀ ਤਾਂ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਤੇ ਪਿੰਡ ਦੇ ਮੋਹਤਬਰਾਂ ਵਲੋਂ ਬੱਸ ਸਟੈਂਡ ਵਿਖੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ।
ਸੀਂਗੋ ਮੰਡੀ, 18 ਸਤੰਬਰ (ਲਕਵਿੰਦਰ ਸ਼ਰਮਾ)- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੀ ਹੋਣਹਾਰ ਖਿਡਾਰਨ ਜਸ਼ਨਪ੍ਰੀਤ ਕੌਰ ਲਹਿਰੀ ਨੇ ਪੰਜਾਬ ਪੱਧਰੀ ਵੁਸ਼ੂ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਤੇ ਲਹਿਰੀ ਦਾ ਨਾਂਅ ਰੌਸ਼ਨ ਕੀਤਾ ਜਿਸ ਤੋਂ ਬਾਅਦ ਹੁਣ ਜਸ਼ਨਪ੍ਰੀਤ ਕੌਰ ਦੀ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ। ਅੱਜ ਜਦੋਂ ਜਸ਼ਨਪ੍ਰੀਤ ਕੌਰ ਕਾਮਯਾਬੀ ਤੋਂ ਬਾਅਦ ਪਿੰਡ ਲਹਿਰੀ ਪਹੁੰਚੀ ਤਾਂ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਤੇ ਪਿੰਡ ਦੇ ਮੋਹਤਬਰਾਂ ਵਲੋਂ ਬੱਸ ਸਟੈਂਡ ਵਿਖੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਖਿਡਾਰਨ ਨੂੰ ਹਾਰ ਪਹਿਨਾ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਗੋਲਡ ਮੈਡਲ ਜਿੱਤਣ ’ਤੇ ਨੈਸ਼ਨਲ ਪੱਧਰ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ ਗਈ। ਇਸ ਦੌਰਾਨ ਪਿੰਡ ਵਾਸੀਆਂ ਵਿੱਚ ਵੀ ਖਿਡਾਰਨ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਜਸ਼ਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਮੌਕੇ ਪਿੰਡ ਦੇ ਮੋਹਤਬਰਾਂ ਅਤੇ ਸਕੂਲ ਸਟਾਫ਼ ਨੇ ਵੀ ਜਸ਼ਨਪ੍ਰੀਤ ਕੌਰ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕੀਤੀ ਤੇ ਸਕੂਲ ਕਮੇਟੀ ਪ੍ਰਧਾਨ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਪਰਮਜੀਤ ਕੌਰ ਸੇਖੋਂ ਨੇ ਖਿਡਾਰਨ ਜਸ਼ਨਪ੍ਰੀਤ ਕੌਰ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।