16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

-ਮਾਮਲਾ ਗ੍ਰਾਮ ਪੰਚਾਇਤ ਅਤੇ ਬਾਲਿਆਂਵਾਲੀ ਵਾਸੀਆਂ ’ਤੇ ਦਰਜ ਪਰਚੇ ਰੱਦ ਕਰਵਾਉਣ ਦਾ- ਸੰਘਰਸ਼ ਕਮੇਟੀ ਬਾਲਿਆਂਵਾਲੀ ਵਲੋਂ ਥਾਣਾ ਬਾਲਿਆਂਵਾਲੀ ਦੇ ਬਾਹਰ ਲਗਾਇਆ ਰੋਸ ਧਰਨਾ

ਬਾਲਿਆਂਵਾਲੀ, 15 ਸਤੰਬਰ (ਕੁਲਦੀਪ ਮਤਵਾਲਾ)- ਕਈ ਮਹੀਨੇ ਪਹਿਲਾਂ ਗ੍ਰਾਮ ਪੰਚਾਇਤ ਬਾਲਿਆਂਵਾਲੀ ਅਤੇ ਪਿੰਡ ਵਾਸੀਆਂ ’ਤੇ ਪੁਲਿਸ ਥਾਣਾ ਬਾਲਿਆਂਵਾਲੀ ਵਲੋਂ ਦਰਜ ਕੀਤੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਲਈ ਅੱਜ ਸੰਘਰਸ਼ ਕਮੇਟੀ ਬਾਲਿਆਂਵਾਲੀ ਦੀ ਅਗਵਾਈ ਹੇਠ ਥਾਣੇ ਬਾਹਰ ਰੋਸ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੁਲਿਸ ਥਾਣੇ ਨੂੰ ਵਰਤਣ ਵਾਸਤੇ ਜਗ੍ਹਾ ਦਿੱਤੀ ਪਰ ਪੁਲਿਸ ਜ਼ਬਰਦਸਤੀ ਮਾਲਿਕ ਬਣਨਾ ਚਾਹੁੰਦੀ ਸੀ।

ਪੁਲਿਸ ਥਾਣਾ ਬਾਲਿਆਂਵਾਲੀ ਦੇ ਬਾਹਰ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਤੇ ਪੰਚਾਇਤ ਅਤੇ ਪਿੰਡ ਵਾਸੀ। ਤਸਵੀਰ : ਅਜੀਤ 16-09-2026
ਬਾਲਿਆਂਵਾਲੀ, 15 ਸਤੰਬਰ (ਕੁਲਦੀਪ ਮਤਵਾਲਾ)- ਕਈ ਮਹੀਨੇ ਪਹਿਲਾਂ ਗ੍ਰਾਮ ਪੰਚਾਇਤ ਬਾਲਿਆਂਵਾਲੀ ਅਤੇ ਪਿੰਡ ਵਾਸੀਆਂ ’ਤੇ ਪੁਲਿਸ ਥਾਣਾ ਬਾਲਿਆਂਵਾਲੀ ਵਲੋਂ ਦਰਜ ਕੀਤੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਲਈ ਅੱਜ ਸੰਘਰਸ਼ ਕਮੇਟੀ ਬਾਲਿਆਂਵਾਲੀ ਦੀ ਅਗਵਾਈ ਹੇਠ ਥਾਣੇ ਬਾਹਰ ਰੋਸ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੁਲਿਸ ਥਾਣੇ ਨੂੰ ਵਰਤਣ ਵਾਸਤੇ ਜਗ੍ਹਾ ਦਿੱਤੀ ਪਰ ਪੁਲਿਸ ਜ਼ਬਰਦਸਤੀ ਮਾਲਿਕ ਬਣਨਾ ਚਾਹੁੰਦੀ ਸੀ। ਜਿਸ ਕਰਕੇ ਗ੍ਰਾਮ ਪੰਚਾਇਤ ਬਾਲਿਆਂਵਾਲੀ ਤੇ ਪਿੰਡ ਵਾਸੀਆਂ ਵਲੋਂ ਥਾਣੇ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਦੀ ਸ਼ਹਿ ’ਤੇ ਗ੍ਰਾਮ ਪੰਚਾਇਤ ਬਾਲਿਆਂਵਾਲੀ ਸਮੇਤ 18 ਵਿਅਕਤੀਆਂ ਵਿਰੁੱਧ ਨਾਮ ਸਮੇਤ ਜਦਕਿ 60-70 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਦਕਿ ਇੱਕ ਬਾਜ਼ਾਰ ’ਚ ਰੱਖੇ ਖੋਖੇ ਦੇ ਸੰਬੰਧੀ ਵੱਖਰਾ ਪਰਚਾ ਦਰਜ ਕੀਤਾ ਗਿਆ ਸੀ। ਜਿਸ ਸੰਬੰਧੀ ਪਹਿਲਾਂ ਵੀ ਥਾਣੇ ਦੇ ਬਾਹਰ ਕਈ ਦਿਨ ਧਰਨਾ ਲਾਇਆ ਅਤੇ ਰਾਮਪੁਰਾ ਵਿਖੇ ਮੌੜ ਚੌਕ ਦੇ ਨੇੜੇ ਰੋਡ ਜਾਮ ਕਰਕੇ ਵੀ ਧਰਨਾ ਲਗਾਇਆ, ਇਸੇ ਧਰਨੇ ’ਚ ਪ੍ਰਸ਼ਾਸਨ ਨੇ ਮਹਿਜ 10 ਦਿਨਾਂ ’ਚ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਉਕਤ ਧਰਨੇ ਦੀ ਸਮਾਪਤੀ ਕਰ ਦਿੱਤੀ ਸੀ। ਹੁਣ ਉਸ ਭਰੋਸੇ ਨੂੰ ਢਾਈ ਮਹੀਨੇ ਬੀਤ ਚੁੱਕੇ ਹਨ ਪਰ ਪੁਲਿਸ ਪ੍ਰਸ਼ਾਸਨ ਪਰਚੇ ਰੱਦ ਕਰਨ ਲਈ ਕੋਈ ਚਾਰਾਜੋਈ ਨਹੀਂ ਕਰ ਰਿਹਾ। ਜਿਸ ਦੇ ਰੋਸ ਵਜੋਂ ਪਰਚੇ ਰੱਦ ਕਰਵਾਉਣ ਤੱਕ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਸਰਪੰਚ ਸੁਖਪਾਲ ਕੌਰ ਚਹਿਲ, ਸਮਾਜ ਸੇਵੀ ਬਲਰਾਜ ਸਿੰਘ ਚਹਿਲ, ਨੰਬਰਦਾਰ ਅਮਨਦੀਪ ਸਿੰਘ, ਨੰਬਰਦਾਰ ਰਣਜੀਤ ਸਿੰਘ ਦੰਦੀਵਾਲ, ਕੇਵਲ ਸਿੰਘ ਰੰਧਾਵਾ ਮੈਂਬਰ , ਮਾਸਟਰ ਹਰਨੇਕ ਸਿੰਘ ਸਿੱਧੂ ਉਗਰਾਹਾਂ ਜਥੇਬੰਦੀ, ਤਰਸੇਮ ਚੰਦ (ਸਿੱਧੂਪੁਰ), ਹੇਮ ਰਾਜ ਭਾਕਿਯੂ ਡਕੋਂਦਾ ਤੇ ਇਕਾਈ ਪ੍ਰਧਾਨ ਜੰਟਾ ਸਿੰਘ ਮਾਲੇ ਕਾ, ਤੇਜਾ ਸਿੰਘ ਮਾਲੇ ਕਾ, ਸੰਦੀਪ ਖਾਂ, ਛਿੰਦਾ ਖਾਂ ਤੋ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਪਿੰਡ ਦੇ ਪਤਵੰਤੇ ਸੱਜਣ ਅਤੇ ਪਿੰਡ ਵਾਸੀ ਤੇ ਮਹਿਲਾਵਾਂ ਹਾਜ਼ਰ ਸਨ। ਇਸ ਮੌਕੇ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਨਾਲ ਡਿਪਟੀ ਮੌੜ ਜਸਵਰਿੰਦਰ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਬੇਅੰਤ ਸਿੰਘ ਗੱਲਬਾਤ ਕਰਨ ਪੁੱਜੇ। ਇਸ ਮੌਕੇ ਡਿਪਟੀ ਮੌੜ ਨੇ ਸੰਘਰਸ਼ ਕਮੇਟੀ ਬਾਲਿਆਂਵਾਲੀ ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ 15 ਦਿਨਾਂ ਦੇ ਵਿਚ-ਵਿਚ ਪਰਚੇ ਰੱਦ ਕਰ ਦੇਵਾਂਗੇ। ਜਿਸ ’ਤੇ ਸੰਘਰਸ਼ ਕਮੇਟੀ ਨੇ ਧਰਨੇ ਦੀ ਸਮਾਪਤੀ ਕਰ ਦਿੱਤੀ।
ਪਿਛਲੀ ਖ਼ਬਰ ‘ਨਸ਼ਾ ਮੁਕਤ ਪੰਜਾਬ’ ਯਾਤਰਾ ਇਕ ਲੋਕ ਮੁਹਿੰਮ, ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ ਮਨੋਰਥ- ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਬਠਿੰਡਾ ’ਚ ‘ਰਿਟਰਨ ਬੈਕ, ਬੋਲਾਂਗੇ ਸੱਚ’ ਕਮੇਡੀ ਨਾਟਕ 19 ਸਤੰਬਰ ਨੂੰ ਪੰਜਾਬੀ ਫ਼ਿਲਮਾਂ ਦੇ ਨਾਮਵਰ ਕਲਾਕਾਰ ਦੇਣਗੇ ਲਾਈਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।