26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਵਿਕਾਸ ਦੀ ਅਸਲ ਇਬਾਰਤ ਅਕਾਲੀ-ਭਾਜਪਾ ਦੇ ਰਾਜ ’ਚ ਹੀ ਲਿਖੀ ਗਈ- ਡਾ. ਰੋਮੀ ਸੇਖੋਂ

ਬਾਲਿਆਂਵਾਲੀ, 26 ਨਵੰਬਰ (ਕੁਲਦੀਪ ਮਤਵਾਲਾ)-ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗੱਠਜੋੜ ਹੁੰਦਿਆਂ ਹੀ ਹਲਕਾ ਮੌੜ ਦੇ ਪਿੰਡ ਬਾਲਿਆਂਵਾਲੀ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਦੋਵਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਲੱਡੂ ਵੰਡ ਕੇ ਜਸ਼ਨ ਮਨਾਇਆ।

ਅਜੀਤ ਡੈਸਕ 27-11-2026
ਬਾਲਿਆਂਵਾਲੀ, 26 ਨਵੰਬਰ (ਕੁਲਦੀਪ ਮਤਵਾਲਾ)-ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗੱਠਜੋੜ ਹੁੰਦਿਆਂ ਹੀ ਹਲਕਾ ਮੌੜ ਦੇ ਪਿੰਡ ਬਾਲਿਆਂਵਾਲੀ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਦੋਵਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਲੱਡੂ ਵੰਡ ਕੇ ਜਸ਼ਨ ਮਨਾਇਆ। ਇਸ ਮੌਕੇ ਹਲਕਾ ਮੌੜ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਸਪੁੱਤਰ ਡਾ. ਪ੍ਰੀਤਇੰਦਰ ਸਿੰਘ ਰੋਮੀ ਸੇਖੋਂ ਵਿਸ਼ੇਸ਼ ਤੌਰ ’ਤੇ ਪੁੱਜੇ। ਸੰਬੋਧਨ ਕਰਦਿਆਂ ਡਾ. ਰੋਮੀ ਸੇਖੋਂ ਨੇ ਕਿਹਾ ਕਿ ਹੁਣ ਤੱਕ ਜਿੰਨ੍ਹਾਂ ਵੀ ਪੰਜਾਬ ਦਾ ਵਿਕਾਸ ਹੋਇਆ ਹੈ, ਉਹ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਹੀ ਹੋਇਆ ਹੈ। ਪਿੰਡ-ਪਿੰਡ ਪੱਕੀਆਂ ਸੜਕਾਂ, ਗਲੀਆਂ-ਨਾਲੀਆਂ, ਸਕੂਲਾਂ-ਕਾਲਜਾਂ ਦਾ ਨਿਰਮਾਣ, ਹਸਪਤਾਲਾਂ ’ਚ ਸਹੂਲਤਾਂ, ਪੀਣ ਵਾਲੇ ਸਾਫ਼ ਪਾਣੀ, ਨਹਿਰੀ ਪਾਣੀ, ਮੰਡੀਆਂ ’ਚ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ, ਮੁਫ਼ਤ ਬਿਜਲੀ, ਮੁਫ਼ਤ ਟਿਉਬਲ ਕੁਨੈਕਸ਼ਨ, ਆਟਾ-ਦਾਲ ਸਕੀਮ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ। ਇਹ ਸਭ ਉਸੇ ਦੌਰ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੇ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਹਿਲ ਦਿੱਤੀ ਹੈ। 2027 ’ਚ ਵੀ ਲੋਕ ਇਸੇ ਗੱਠਜੋੜ ਨੂੰ ਜਿਤਾ ਕੇ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਦੇ ਰਾਹ ’ਤੇ ਪਾਉਣਗੇ। ਇਸ ਮੌਕੇ ਭਾਜਪਾ ਦੇ ਸੂਬਾ ਆਗੂ ਮੇਜਰ ਸਿੰਘ ਰੰਧਾਵਾ ਬਾਲਿਆਂਵਾਲੀ ਤੇ ਅਕਾਲੀ ਦਲ ਸਰਕਲ ਬਾਲਿਆਂਵਾਲੀ ਦੇ ਪ੍ਰਧਾਨ ਨੰਬਰਦਾਰ ਅਮਨਦੀਪ ਸਿੰਘ ਅਮਨਾ, ਕੋਆਰਡੀਨੇਟਰ ਜਗਜੀਤ ਸਿੰਘ ਸਿੱਧੂ ਅਤੇ ਨੰਬਰਦਾਰ ਅਮਰਾ, ਬੇਅੰਤ ਸਿੰਘ ਭੱਟੀ, ਕਵੀਸ਼ਰ ਕੌਰ ਖਾਂ, ਕ੍ਰਿਸ਼ਨ ਬਾਵਾ ਆਦਿ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਤੋਂ ਇਲਾਵਾ ਮਹਿਲਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ 32ਵੇਂ ਚਾਰ ਰੋਜ਼ਾ ਸਾਲਾਨਾ ਕਲਾ ਮੇਲੇ ਦਾ ਹੋਇਆ ਆਗਾਜ਼ ਅਗਲੀ ਖ਼ਬਰ ਮੋਗਾ ਦੀ ‘ਖ਼ੁਸ਼ਹਾਲ ਪੰਜਾਬ’ ਰੈਲੀ ਲਈ ਬਾਲਿਆਂਵਾਲੀ ’ਚੋਂ ਪਹੁੰਚਿਆ ‘ਆਪ’ ਦਾ ਕਾਫ਼ਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।