16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ਼ਹੀਦ ਫ਼ੌਜੀ ਲਵਪ੍ਰੀਤ ਸਿੰਘ ਬੰਗੀ ਰੁਲਦੂ ਨਮਿਤ ਸ਼ਰਧਾਂਜਲੀ ਸਮਾਗਮ

ਰਾਮਾਂ ਮੰਡੀ, 15 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਬੰਗੀ ਰੁਲਦੂ ਦਾ ਨੌਜਵਾਨ ਲਵਪ੍ਰੀਤ ਸਿੰਘ (19013930 L ) ਪੁੱਤਰ ਜਸਵਿੰਦਰ ਸਿੰਘ ਭਾਰਤੀ ਸੈਨਾ ਦੀ 3 ਸਿੱਖ ਰੈਜੀਮੈਂਟ ਵਿਚ 2019 ਤੋਂ ਬਤੌਰ ਸਿਪਾਹੀ ਸੇਵਾ ਨਿਭਾ ਰਿਹਾ ਸੀ । ਪਿਛਲੇ ਦਿਨੀਂ ਉਕਤ ਨੌਜਵਾਨ ਦੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ।

ਅਜੀਤ ਡੈਸਕ 16-09-2026
ਰਾਮਾਂ ਮੰਡੀ, 15 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਬੰਗੀ ਰੁਲਦੂ ਦਾ ਨੌਜਵਾਨ ਲਵਪ੍ਰੀਤ ਸਿੰਘ (19013930 L ) ਪੁੱਤਰ ਜਸਵਿੰਦਰ ਸਿੰਘ ਭਾਰਤੀ ਸੈਨਾ ਦੀ 3 ਸਿੱਖ ਰੈਜੀਮੈਂਟ ਵਿਚ 2019 ਤੋਂ ਬਤੌਰ ਸਿਪਾਹੀ ਸੇਵਾ ਨਿਭਾ ਰਿਹਾ ਸੀ । ਪਿਛਲੇ ਦਿਨੀਂ ਉਕਤ ਨੌਜਵਾਨ ਦੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਪਿੰਡ ਬੰਗੀ ਰੁਲਦੂ ਦੇ ਗੁਰਦੁਆਰਾ ਚੜ੍ਹਦੀਕਲਾ ਸਾਹਿਬ ਵਿਖੇ ਕਰਵਾਇਆ ਗਿਆ। ਬਾਬਾ ਸੋਰਨ ਸਿੰਘ ਦੇ ਰਾਗੀ ਜਥੇ ਦੁਆਰਾ ਵੈਰਾਗਮਈ ਕੀਰਤਨ ਕੀਤਾ ਗਿਆ। ਭੋਗ ਅਤੇ ਅੰਤਿਮ ਅਰਦਾਸ ਉਪਰੰਤ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ। ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਮੋਹਨ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਪਾਲ ਸਿੰਘ ਐਕਸ ਸਰਵਿਸਮੈਨ ਵੈੱਲਫੇਅਰ ਯੂਨੀਅਨ ਤਲਵੰਡੀ ਸਾਬੋ ਵਲੋਂ ਸ਼ਹੀਦ ਲਵਪ੍ਰੀਤ ਸਿੰਘ ਦੀ ਸ਼ਹਾਦਤ, ਜੀਵਨ ਅਤੇ ਵਿਅਕਤੀਤਵ ਬਾਰੇ ਚਾਨਣਾ ਪਾਉਂਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ 3 ਪੰਜਾਬ ਰੈਜੀਮੈਂਟ ਵਲੋਂ ਸੂਬੇਦਾਰ ਮੇਜਰ ਸੁਖਜੀਤ ਸਿੰਘ, ਸੂਬੇਦਾਰ ਸੂਬਾ ਸਿੰਘ, ਹੌਲਦਾਰ ਜਸਵੰਤ ਸਿੰਘ, ਨਾਇਕ ਗੁਰਪ੍ਰੀਤ ਸਿੰਘ ਤੇ ਸੈਨਿਕ ਭਲਾਈ ਦਫ਼ਤਰ ਬਠਿੰਡਾ ਵਲੋਂ ਸੁਖਵਿੰਦਰ ਸਿੰਘ ਤੇ ਸਾਥੀ, ਸੇਵਾ ਮੁਕਤ ਐਕਸ ਸਰਵਿਸਮੈਨ ਯੂਨੀਅਨ ਤਲਵੰਡੀ ਸਾਬੋ ਦੇ ਸੁਖਪਾਲ ਸਿੰਘ ਤੇ ਸਾਥੀ, ਸਕੂਲ ਆਫ਼ ਐਮੀਨੈਂਸ ਬੰਗੀ ਦੇ ਪ੍ਰਿੰਸੀਪਲ ਡੀ.ਕੇ. ਅਤੇ ਸਟਾਫ਼ ਮੈਂਬਰ, ਬਾਬਾ ਫੁੰਮਣ ਦਾਸ, ਬਲਜੀਤ ਸਿੰਘ ਸੰਦੋਹਾ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਅੰਮ੍ਰਿਤਪਾਲ ਸਿੰਘ ਬਰਾੜ ਮਾਲਵਾ ਵੈੱਲਫੇਅਰ ਕਲੱਬ ਤਲਵੰਡੀ ਸਾਬੋ, ਬਾਰ ਐਸੋ. ਤਲਵੰਡੀ ਸਾਬੋ ਦੇ ਵਕੀਲ ਸਾਹਿਬਾਨ, ਮਨਦੀਪ ਸਿੰਘ ਸਿੱਧੂ (ਵਾਰਿਸ ਪੰਜਾਬ ਦੇ) ਦਲ ਤਲਵੰਡੀ ਸਾਬੋ ਹਲਕਾ, ਰੁਪਿੰਦਰ ਸਿੰਘ ਲੋਕ ਅਧਿਕਾਰ ਲਹਿਰ, ਨੰਬਰਦਾਰ ਯੂਨੀਅਨ ਤਲਵੰਡੀ ਸਾਬੋ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਜਲ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ, ਪੱਤਰਕਾਰ ਭਾਈਚਾਰਾ ਅਤੇ ਵੱਡੀ ਗਿਣਤੀ ਵਿਚ ਸਰਪੰਚ, ਪੰਚ, ਮੁਲਾਜ਼ਮ ਵਰਗ, ਸਮਾਜ ਸੇਵੀ ਆਗੂਆਂ ਤੇ ਇਲਾਕੇ ਦੇ ਲੋਕਾਂ ਨੇ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ। ਹਾਜ਼ਰ ਸੰਗਤ ਨੂੰ ਇਸ ਗੱਲ ਦਾ ਸ਼ਿਕਵਾ ਰਿਹਾ ਕਿ ਇਸ ਮੌਕੇ ਮੌਜੂਦਾ ਸੱਤਾਧਾਰੀ ਦਲ ਦਾ ਕੋਈ ਵੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਨਹੀਂ ਸੀ ।
ਪਿਛਲੀ ਖ਼ਬਰ ਅਧਿਆਪਕਾਂ ਵਲੋਂ ਗੈਰ-ਵਿੱਦਿਅਕ ਡਿਊਟੀਆਂ ਤੇ ਬੇਲੋੜੀਆਂ ਡਾਕਾਂ ਦੇ ਬਾਈਕਾਟ ਦਾ ਐਲਾਨ ਅਗਲੀ ਖ਼ਬਰ ਅਮਰੀਕਾ ਦੇ ਪ੍ਰਮੁੱਖ ਕਾਰੋਬਾਰੀ ਬਿਕਰਮ ਗਿੱਲ, ਬਹਾਦਰ ਗਿੱਲ ਨੂੰ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।