11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਡਾ. ਬਲਬੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ

ਭਗਤਾ ਭਾਈਕਾ, 10 ਸਤੰਬਰ (ਸੁਖਪਾਲ ਸਿੰਘ ਸੋਨੀ)-ਡਾ. ਬਲਬੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ, ਭਗਤਾ ਭਾਈਕਾ ਵਿਖੇਰਾਸ਼ਟਰੀ ਪੋਸ਼ਣ ਹਫ਼ਤਾ ਬੜੇ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ।

ਡਾ. ਬਲਬੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ, ਭਗਤਾ ਭਾਈਕਾ ਵਿਖੇ ਵਿਦਿਆਰਥਣਾਂ ਨਾਲ ਪ੍ਰਿੰਸੀਪਲ ਅਮਨਪ੍ਰੀਤ ਕੌਰ ਆਦਿ। ਤਸਵੀਰ: ਸੁਖਪਾਲ ਸਿੰਘ ਸੋਨੀ 11-09-2026
ਭਗਤਾ ਭਾਈਕਾ, 10 ਸਤੰਬਰ (ਸੁਖਪਾਲ ਸਿੰਘ ਸੋਨੀ)-ਡਾ. ਬਲਬੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ, ਭਗਤਾ ਭਾਈਕਾ ਵਿਖੇਰਾਸ਼ਟਰੀ ਪੋਸ਼ਣ ਹਫ਼ਤਾ ਬੜੇ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ। ਇਹ ਸਮੁੱਚਾ ਪ੍ਰੋਗਰਾਮ ਕਾਲਜ ਦੀ ਪ੍ਰਿੰਸੀਪਲ ਮਿਸ. ਅਮਨਪ੍ਰੀਤ ਕੌਰ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂਗਈਆਂ। ਵਿਦਿਆਰਥੀਆਂ ਨੂੰ ਵੱਖ-ਵੱਖ ਉਮਰ ਅਤੇ ਪੋਸ਼ਣ ਸਮੂਹਾਂ ਵਿੱਚ ਵੰਡ ਕੇ ਉਨ੍ਹਾਂ ਦੀਆਂ ਪੋਸ਼ਣ ਸੰਬੰਧੀ ਲੋੜਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਪੌਸ਼ਟਿਕ ਭੋਜਨ ਅਤੇ ਪਕਵਾਨ ਤਿਆਰ ਕਰਵਾਏ ਗਏ। ਵਿਦਿਆਰਥੀਆਂ ਨੇ ਬੜੀ ਰਚਨਾਤਮਕਤਾ ਨਾਲ ਤਿਆਰ ਕੀਤੇ ਪੌਸ਼ਟਿਕਪਕਵਾਨਾਂ ਦੀ ਪ੍ਰਦਰਸ਼ਨੀ ਵੀ ਲਗਾਈ। ਪ੍ਰਿੰਸੀਪਲ ਮਿਸ. ਅਮਨਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ, ਸਹੀ ਪੋਸ਼ਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਰਸਿੰਗ ਵਿਦਿਆਰਥੀਆਂ ਲਈ ਪੋਸ਼ਣ ਸੰਬੰਧੀ ਵਿਹਾਰਕ ਗਿਆਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਭਵਿੱਖ ਵਿੱਚ ਉਹ ਸਮਾਜ ਵਿਚ ਸਿਹਤ ਅਤੇ ਪੋਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਿਹਤਮੰਦ ਖੁਰਾਕ, ਸੰਤੁਲਿਤ ਆਹਾਰ ਅਤੇ ਪੋਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨਾਸੀ। ਸਮਾਗਮ ਬੜੇ ਹੀ ਉਤਸ਼ਾਹਪੂਰਣ ਅਤੇ ਸਿੱਖਿਆਦਾਇਕ ਮਾਹੌਲ ਵਿੱਚ ਸੰਪੰਨ ਹੋਇਆ। ਇਸ ਮੌਕੇ ਚੇਅਰਪਰਸਨ ਡਾ. ਪਰਨੀਤ ਕੌਰ ਦਿੳਲ, ਡਾ. ਬਲਜੀਤ ਸਿੰਘ ਦਿਉ ਲ, ਐਮ.ਡੀ. ਪਰਮਪਾਲ ਸਿੰਘ ਬੁੱਟਰ ਅਤੇ ਗੁਰਦਿਆਲ ਸਿੰਘ ਬੁੱਟਰ, ਪ੍ਰਧਾਨ, ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ (ਰਜਿ.), ਪੰਜਾਬ ਵੱਲੋਂ ਵਿਦਿਆਰਥੀਆਂ ਦੀ ਉਕਤ ਰਚਨਾਤਮਕ ਪਹਿਲ ਦੀ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਬੱਲ੍ਹੋ ਵਿਖੇ ਮਨਾਇਆ ਅਧਿਆਪਕ ਦਿਵਸ ਅਗਲੀ ਖ਼ਬਰ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋੇਂ ਆਗਾਮੀ ਵਿਧਾਨ ਸਭਾ ਨੂੰ ਲੈ ਕੇ ਸਰਗਰਮੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।