ਕੈਂਟਰ ਤੇ ਟਰਾਲੇ ਦੀ ਟੱਕਰ ’ਚ ਇਕ ਦੀ ਮੌਤ, ਦੋ ਜ਼ਖ਼ਮੀ
ਬਠਿੰਡਾ , 10 ਸਤੰਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ - ਬਰਨਾਲਾ ਨੈਸ਼ਨਲ ਹਾਈਵੇ ’ ਤੇ ਖ਼ਾਲਸਾ ਮਾਰਕੀਟ ਕੋਲ ਇਕ ਕੈਂਟਰ ਅਤੇ ਟਰਾਲੇ ਦੀ ਟੱਕਰ ਵਿਚ ਕੈਂਟਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ , ਜਦਕਿ ਡਰਾਈਵਰ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ । ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ।
ਬਠਿੰਡਾ , 10 ਸਤੰਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਬਠਿੰਡਾ - ਬਰਨਾਲਾ ਨੈਸ਼ਨਲ ਹਾਈਵੇ ’ ਤੇ ਖ਼ਾਲਸਾ ਮਾਰਕੀਟ ਕੋਲ ਇਕ ਕੈਂਟਰ ਅਤੇ ਟਰਾਲੇ ਦੀ ਟੱਕਰ ਵਿਚ ਕੈਂਟਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ , ਜਦਕਿ ਡਰਾਈਵਰ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ । ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ । ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਕੈਂਟਰ ਭੁੱਚੋ ਤੋਂ ਬਠਿੰਡਾ ਵੱਲ ਆ ਰਿਹਾ ਸੀ ਕਿ ਖ਼ਾਲਸਾ ਮਾਰਕੀਟ ਕੋਲ ਕੈਂਟਰ ਦੀ ਟਰਾਲੇ ਨਾਲ ਟੱਕਰ ਹੋ ਗਈ । ਜਿਸ ਕਾਰਨ ਕੈਂਟਰ ਸਵਾਰ 3 ਜਣੇ ਗੰਭੀਰ ਜ਼ਖ਼ਮੀ ਹੋ ਗਏ । ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਸਮਾਜ ਸੇਵਾ ਦੇ ਵਰਕਰ ਐਂਬੂਲੈਂਸ ਲੈ ਕੇ ਮੌਕੇ ’ ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਭਾਈ ਮਨੀ ਸਿੰਘ ਸਿਵਲ ਹਸਪਤਾਲ ਪਹੁੰਚਾਇਆ । ਇਸ ਦੌਰਾਨ ਹਰਵਿੰਦਰ ਸਿੰਘ (30) ਵਾਸੀ ਪਿੰਡ ਮਹਿਮਾ ਸਰਕਾਰੀ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ । ਹਰਵਿੰਦਰ ਸਿੰਘ ਕੈਂਟਰ ’ ਤੇ ਹੈਲਪਰ ਵਜੋਂ ਕੰਮ ਕਰਦਾ ਸੀ । ਜਦਕਿ ਕੈਂਟਰ ਚਾਲਕ ਮਨਪ੍ਰੀਤ ਸਿੰਘ (36) ਵਾਸੀ ਹਰਬੰਸ ਨਗਰ , ਬਠਿੰਡਾ ਅਤੇ ਹੈਲਪਰ ਅਰਸ਼ਦੀਪ ਸਿੰਘ (24) ਵਾਸੀ ਪਿੰਡ ਸਿਵੀਆਂ , ਜ਼ਿਲ੍ਹਾ ਬਠਿੰਡਾ ਗੰਭੀਰ ਜ਼ਖ਼ਮੀ ਹਨ । ਪੁਲਿਸ ਵਲੋਂ ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ । ਨੌਜਵਾਨਾਂ ਨੇ ਬੱਸ ਅੰਦਰ ਵੜ ਕੇ ਇਕ ਵਿਅਕਤੀ ਦੀ ਕੀਤੀ ਕੁੱਟਮਾਰ ਬਠਿੰਡਾ , 10 ਸਤੰਬਰ ( ਪੱਤਰ ਪ੍ਰੇਰਕ )- ਨਥਾਣਾ ਇਲਾਕੇ ਵਿਚ ਦਿਨ - ਦਿਹਾੜੇ ਕਾਰ ਸਵਾਰ ਨੌਜਵਾਨਾਂ ਵਲੋਂ ਬੱਸ ਰੁਕਵਾ ਕੇ ਅੰਦਰ ਦਾਖ਼ਲ ਹੋ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਵਿਅਕਤੀ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਦਾ ਭਰਾ ਹੈ । ਜਾਣਕਾਰੀ ਅਨੁਸਾਰ ਕਾਰ ਸਵਾਰ ਨੌਜਵਾਨਾਂ ਨੇ ਬੱਸ ਦੇ ਅੱਗੇ ਆਪਣੀ ਗੱਡੀ ਲਗਾ ਕੇ ਬੱਸ ਨੂੰ ਰੁਕਵਾ ਲਿਆ । ਇਸ ਤੋਂ ਬਾਅਦ ਉਹ ਬੱਸ ਅੰਦਰ ਦਾਖ਼ਲ ਹੋ ਗਏ ਅਤੇ ਡੰਡਿਆਂ ਨਾਲ ਉਕਤ ਵਿਅਕਤੀ ਦੀ ਕੁੱਟਮਾਰ ਕੀਤੀ । ਇਸ ਦੌਰਾਨ ਬੱਸ ਵਿਚ ਸਵਾਰ ਹੋਰ ਲੋਕਾਂ ਵਿਚ ਵੀ ਹਫੜਾ - ਦਫੜੀ ਵਾਲਾ ਮਾਹੌਲ ਬਣ ਗਿਆ । ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ , ਜਿਸ ਵਿਚ ਕੁਝ ਨੌਜਵਾਨ ਬੱਸ ਅੰਦਰ ਵਿਅਕਤੀ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ । ਦਿਨ - ਦਿਹਾੜੇ ਵਾਪਰੀ ਇਸ ਘਟਨਾ ਨੇ ਇਲਾਕੇ ਦੀ ਸੁਰੱਖਿਆ ਵਿਵਸਥਾ ’ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ । ਮਾਮਲੇ ਸਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ।