08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਾਈਸਰਖਾਨਾ ਦੇ ਨੌਜਵਾਨ ਦੀ ਮ੍ਰਿਤਕ ਦੇਹ ਪੁਰਤਗਾਲ ਤੋਂ ਪਿੰਡ ਪਹੁੰਚੀ

ਮੌੜ ਮੰਡੀ, 7 ਸਤੰਬਰ (ਗੁਰਜੀਤ ਸਿੰਘ ਕਮਾਲੂ)- ਨੇੜਲੇ ਪਿੰਡ ਮਾਈਸਰਖਾਨਾ ਦੇ ਇਕ ਨੌਜਵਾਨ ਦੀ ਪੁਰਤਗਾਲ ਵਿਖੇ ਭੇਦਭਰੇ ਢੰਗ ਨਾਲ ਬੀਤੀ 17 ਅਗਸਤ ਨੂੰ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਅੱਜ ਪਿੰਡ ਮਾਈਸਰਖਾਨਾ ਵਿਖੇ ਪਹੁੰਚੀ, ਜਿਸ ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਫਾਈਲ ਤਸਵੀਰ। 08-09-2026
ਮੌੜ ਮੰਡੀ, 7 ਸਤੰਬਰ (ਗੁਰਜੀਤ ਸਿੰਘ ਕਮਾਲੂ)- ਨੇੜਲੇ ਪਿੰਡ ਮਾਈਸਰਖਾਨਾ ਦੇ ਇਕ ਨੌਜਵਾਨ ਦੀ ਪੁਰਤਗਾਲ ਵਿਖੇ ਭੇਦਭਰੇ ਢੰਗ ਨਾਲ ਬੀਤੀ 17 ਅਗਸਤ ਨੂੰ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਅੱਜ ਪਿੰਡ ਮਾਈਸਰਖਾਨਾ ਵਿਖੇ ਪਹੁੰਚੀ, ਜਿਸ ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (30) ਪੁੱਤਰ ਭੋਲਾ ਸਿੰਘ ਬੀਤੇ ਚਾਰ ਸਾਲਾਂ ਤੋਂ ਪੁਰਤਗਾਲ ਵਿਖੇ ਰਹਿ ਰਿਹਾ ਸੀ। ਜਿੱਥੇ ਕਿ ਉਹ ਇੱਕ ਫ਼ੈਕਟਰੀ ਵਿਚ ਕੰਮ ਕਰਦਾ ਸੀ ਜਿਸ ਦੀ ਪਿਛਲੀ 17 ਅਗਸਤ ਨੂੰ ਮੌਤ ਹੋ ਗਈ ਸੀ। ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀ ਲੱਗ ਸਕਿਆ, ਕਿਉਂਕਿ ਅਧਿਕਾਰਕ ਰਿਪੋਰਟ 45 ਦਿਨ ਬਾਅਦ ਆਉਣੀ ਹੈ। ਮ੍ਰਿਤਕ ਨੌਜਵਾਨ ਪਿੱਛੇ ਆਪਣੇ ਪਿਤਾ ਅਤੇ ਛੋਟੇ ਭਰਾ ਨੂੰ ਛੱਡ ਗਿਆ। ਇਸ ਦੀ ਮਾਤਾ ਪਹਿਲਾਂ ਹੀ ਸਵਰਗਵਾਸ ਹੋ ਚੁੱਕੀ ਸੀ। ਨਿਮਨ ਕਿਸਾਨੀ ਨਾਲ ਸੰਬੰਧ ਰੱਖਣ ਵਾਲੇ ਇਸ ਨੌਜਵਾਨ ਨੇ ਪਹਿਲਾਂ ਤੁਰਕੀ ਫਿਰ ਜਰਮਨੀ ਵਿਚ ਵੀਂ ਕੁਝ ਸਮਾਂ ਕੰਮ ਕੀਤਾ ਅਤੇ ਹੁਣ ਪੁਰਤਗਾਲ ਵਿਚ ਉਸ ਨੂੰ ਪੱਕੀ ਨਾਗਰਿਕਤਾ ਮਿਲ ਗਈ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਮੱਦਦ ਕੀਤੀ ਜਾਵੇ ਅਤੇ ਸਰਕਾਰ ਇਸ ਦੇ ਛੋਟੇ ਭਰਾ ਨੀ ਨੌਕਰੀ ਦੇਵੇ।
ਪਿਛਲੀ ਖ਼ਬਰ ਭਾਰਤੀਆ ਮਾਡਲ ਸਕੂਲ ਵਲੋਂ ਅਧਿਆਪਕ ਦਿਵਸ ਦੌਰਾਨ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਅਗਲੀ ਖ਼ਬਰ 53 ਗ੍ਰਾਮ ਚਿੱਟਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।