05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਇਲੈਕਟ੍ਰੋਨਿਕਸ ਦੀ ਦੁਕਾਨ ਵਿਚੋਂ ਅਣਪਛਾਤੇ ਚੋਰ ਨੇ ਉਡਾਏ 1.10 ਲੱਖ ਰੁਪਏ ਤੇ ਮੋਬਾਈਲ ਫ਼ੋਨ-ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ

ਬਠਿੰਡਾ, 4 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਦੇ ਕਿਲ੍ਹਾ ਰੋਡ ਵਿਖੇ ਸਥਿਤ ਇਕ ਵਿਨੋਦ ਇਲੈਕਟ੍ਰੋਨਿਕਸ ਦੀ ਦੁਕਾਨ ਅੰਦਰੋਂ ਅਣਪਛਾਤੇ ਚੋਰ ਵਲੋਂ 1 ਲੱਖ 10 ਹਜਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਫ਼ੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਫੁਟੇਜ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ।

ਅਜੀਤ ਡੈਸਕ 05-09-2026
ਬਠਿੰਡਾ, 4 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਦੇ ਕਿਲ੍ਹਾ ਰੋਡ ਵਿਖੇ ਸਥਿਤ ਇਕ ਵਿਨੋਦ ਇਲੈਕਟ੍ਰੋਨਿਕਸ ਦੀ ਦੁਕਾਨ ਅੰਦਰੋਂ ਅਣਪਛਾਤੇ ਚੋਰ ਵਲੋਂ 1 ਲੱਖ 10 ਹਜਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਫ਼ੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਫੁਟੇਜ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਅਤੇ ਦੁਕਾਨ ਦੇ ਸੰਚਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਮਕਾਨ ਦਾ ਸੌਦਾ ਕਰਨਾ ਸੀ, ਜਿਸ ਕਾਰਨ ਉਨ੍ਹਾਂ ਕੋਲ 1 ਲੱਖ 10 ਹਜ਼ਾਰ ਰੁਪਏ ਦੀ ਨਕਦੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਰੋਜ਼ਾਨਾ ਦੀ ਤਰ੍ਹਾਂ ਹੋ ਰਹੀਆਂ ਚੋਰੀ ਅਤੇ ਲੁੱਟਾਂ ਖੋਹਾਂ ਦੀ ਘਟਨਾਵਾਂ ਦੇ ਡਰ ਤੋਂ ਉਹ ਨਕਦੀ ਅਤੇ ਮੋਬਾਈਲ ਫ਼ੋਨ ਦੁਕਾਨ ਵਿਚ ਹੀ ਰੱਖ ਕੇ ਗਿਆ ਸੀ। ਵਿਨੋਦ ਕੁਮਾਰ ਨੇ ਕਿਹਾ ਕਿ ਦੁਕਾਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਚੌਰ ਦੁਕਾਨ ਦੇ ਬਾਹਰ ਪੈੜ ਬੰਨੇ ਹੋਣ ਦਾ ਸਹਾਰਾ ਲੈ ਕੇ ਦੁਕਾਨ ਦੀ ਛੱਤ ਤੱਕ ਪਹੁੰਚਿਆ ਅਤੇ ਇਕ ਰੌਸ਼ਨਦਾਨ ਦੇ ਅੰਦਰ ਦਾਖਲ ਹੋ ਗਿਆ। ਦੁਕਾਨ ਦੇ ਅੰਦਰ ਆਉਣ ਸਮੇਂ ਉਸ ਨੇ ਦਰਵਾਜੇ ’ਤੇ ਲੱਗਿਆ ਤਾਲਾ ਤੋੜਿਆ ਤੇ ਗੱਲੇ ਵਿਚ ਪਈ ਨਕਦੀ 1 ਲੱਖ 10 ਹਜ਼ਾਰ ਰੁਪਏ ਅਤੇ ਇਕ ਮੋਬਾਈਲ ਫ਼ੋਨ ਜਿਸ ਦੀ ਕੁੱਲ ਕੀਮਤ 45 ਹਜ਼ਾਰ ਰੁਪਏ ਦੇ ਕਰੀਬ ਹੈ ਨੂੰ ਚੋਰੀ ਕਰਕੇ ਫਰਾਰ ਹੋ ਗਿਆ। ਚੋਰੀ ਦੀ ਇਹ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਸ਼ਹਿਰ ਵਿਚ ਲਗਾਤਾਰ ਵਾਪਰ ਰਹੀਆ ਲੁੱਟਾਂ ਖੋਹਾਂ ਅਤੇ ਚੋਰੀ ਦੀਆ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਭਾਵੇਂ ਕਿ ਕਈ ਘਟਨਾਵਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆ ਹਨ, ਪਰ ਚੋਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉੱਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਐਸ ਐਚ ਓ ਯਾਦਵਿੰਦਰ ਸਿੰਘ ਖ਼ੁਦ ਆਪਣੀ ਟੀਮ ਸਮੇਤ ਘਟਨਾ ਸਥਾਨ ਉੱਪਰ ਪਹੁੰਚੇ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਦੁਕਾਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਤਾਂ ਜੋ ਚੋਰ ਦੇ ਆਉਣ-ਜਾਣ ਦੇ ਰਸਤੇ ਅਤੇ ਉਸ ਦੀ ਪਛਾਣ ਬਾਰੇ ਪਤਾ ਲੱਗ ਸਕੇ।
ਪਿਛਲੀ ਖ਼ਬਰ ਨਸ਼ਿਆਂ ਸਬੰਧੀ ਜਾਗਰੂਕ ਕਰਨ ਲਈ ਜਗਾ ਰਾਮ ਤੀਰਥ ਸਕੂਲ ਦੇ ਵਿਦਿਆਰਥੀਆਂ ਨੇ ਕੱਢਿਆ ਜਾਗਰੂਕਤਾ ਮਾਰਚ ਅਗਲੀ ਖ਼ਬਰ ਦੋ ਵਰ੍ਹੇ ਪਹਿਲਾਂ ਪਿੰਡ ਡਿੱਖ ਵਿਆਹੀ ਰਾਜਵਿੰਦਰ ਕੌਰ ਦੀ ਲਾਸ਼ ਭੇਦਭਰੇ ਹਾਲਾਤਾਂ ’ਚ ਛੱਤ ’ਤੇ ਲਟਕੀ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।