21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਹੁਜਨ ਸਮਾਜ ਪਾਰਟੀ ਤਲਵੰਡੀ ਸਾਬੋ ਦੀ ਹੋਈ ਮੀਟਿੰਗ

ਤਲਵੰਡੀ ਸਾਬੋ, 20 ਅਗਸਤ (ਰਵਜੋਤ ਸਿੰਘ ਰਾਹੀ) - ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਤਲਵੰਡੀ ਸਾਬੋ ਦੀ ਇੱਕ ਮੀਟਿੰਗ ਹੋਈ। ਜਿਸ ਦੌਰਾਨ ਬਸਪਾ ਆਗੂਆਂ ਨੇ 1947 ਦੀ ਦੇਸ਼ ਵੰਡ ਵੇਲੇ ਹੋਈ ਤ੍ਰਾਸਦੀ ਬਾਰੇ ਬੋਲਦਿਆਂ ਆਖਿਆ ਕਿ ਇਹ ਵੰਡ ਕੋਈ ਕੁਦਰਤੀ ਘਟਨਾ ਨਹੀਂ ਸੀ, ਸਗੋਂ ਵਿਦੇਸ਼ੀ ਤਾਕਤਾਂ ਅੰਗਰੇਜ਼ ਲਾਰਡ ਮਾਊਂਟਬੈਟਨ, ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਲੋਂ ਗਿਣੀ-ਮਿਥੀ ਸਾਜ਼ਿਸ਼ ਤਹਿਤ ਕੀਤੀ ਗਈ ਸੀ।

ਅਜੀਤ ਡੈਸਕ 21-08-2026
ਤਲਵੰਡੀ ਸਾਬੋ, 20 ਅਗਸਤ (ਰਵਜੋਤ ਸਿੰਘ ਰਾਹੀ) - ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਤਲਵੰਡੀ ਸਾਬੋ ਦੀ ਇੱਕ ਮੀਟਿੰਗ ਹੋਈ।ਜਿਸ ਦੌਰਾਨ ਬਸਪਾ ਆਗੂਆਂ ਨੇ 1947 ਦੀ ਦੇਸ਼ ਵੰਡ ਵੇਲੇ ਹੋਈ ਤ੍ਰਾਸਦੀ ਬਾਰੇ ਬੋਲਦਿਆਂ ਆਖਿਆ ਕਿ ਇਹ ਵੰਡ ਕੋਈ ਕੁਦਰਤੀ ਘਟਨਾ ਨਹੀਂ ਸੀ, ਸਗੋਂ ਵਿਦੇਸ਼ੀ ਤਾਕਤਾਂ ਅੰਗਰੇਜ਼ ਲਾਰਡ ਮਾਊਂਟਬੈਟਨ, ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਲੋਂ ਗਿਣੀ-ਮਿਥੀ ਸਾਜ਼ਿਸ਼ ਤਹਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਕਾਰਨ ਭਾਰਤ ਦੇਸ਼ ਨੂੰ ਟੁਕੜਿਆਂ ਵਿਚ ਵੰਡ ਕੇ ਕਰੋੜਾਂ ਲੋਕਾਂ ਨੂੰ ਬੇਘਰ ਕੀਤਾ ਗਿਆ ਅਤੇ ਲਗਭਗ 10 ਲੱਖ ਤੋਂ ਵੱਧ ਬੇਕਸੂਰ ਮੁਸਲਮਾਨਾਂ ਅਤੇ ਸਿੱਖਾਂ ਆਦਿ ਨੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸਮੂਹ ਆਗੂਆਂ ਵੱਲੋਂ ਦੇਸ਼ ਵੰਡ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਿਆ ਗਿਆ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਗਦੀਪ ਸਿੰਘ ਗੋਗੀ ਸੂਬਾ ਸਕੱਤਰ ਬਸਪਾ, ਲਖਵੀਰ ਨਿੱਕਾ ਸ਼ੇਖਪੁਰਾ, ਰਵੀ ਕੁਮਾਰ ਰਾਮਾਂ ਮੰਡੀ, ਰਛਪਾਲ ਸੀਂਗੋ, ਦਵਿੰਦਰ ਭਾਗੀਵਾਂਦਰ, ਹਰਨੇਕ ਸਿੰਘ, ਕਾਲਾ ਸਿੰਘ ਅਤੇ ਗੁਰਮੀਤ ਮਲਕਾਣਾ ਮੌਜੂਦ ਸਨ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਵਲੋਂ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਝੰਡਾ ਸਿੰਘ ਜੇਠੂਕੇ । ( ਸੱਜੇ ) ਐੱਸ. ਡੀ. ਐੱਮ. ਮੌੜ ਨਾਲ ਡਰੋਨ ਸਰਵੇ ਦੇ ਮਸਲੇ ’ ਤੇ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।