21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਝੰਡਾ ਸਿੰਘ ਜੇਠੂਕੇ । ( ਸੱਜੇ ) ਐੱਸ. ਡੀ. ਐੱਮ. ਮੌੜ ਨਾਲ ਡਰੋਨ ਸਰਵੇ ਦੇ ਮਸਲੇ ’ ਤੇ ਗੱਲਬਾਤ ਕਰਦੇ ਹੋਏ ਜ਼ਮੀਨ ਬਚਾਓ ਮੋਰਚਾ ਦੇ ਆਗੂ । ਮੌੜ ਏਰੀਏ ਵਿਚ ਹੋ ਰਹੇ ਡਰੋਨ ਸਰਵੇ ਖ਼ਿਲਾਫ਼ ਐੱਸ.ਡੀ.ਐੱਮ. ਨੂੰ ਮਿਲੇ ਜ਼ਮੀਨ ਬਚਾਓ ਮੋਰਚਾ ਦੇ ਆਗੂ * 31 ਅਗਸਤ ਨੂੰ ਮੌੜ ਮੰਡੀ ਵਿਖੇ ਰੱਖਿਆ ਜਾਵੇਗਾ ਵੱਡਾ ਇਕੱਠ * ਬਿਨਾਂ ਮਨਜ਼ੂਰੀ ਖੇਤਾਂ ਵਿਚ ਜਾਣ ਵਾਲੇ ਕੰਪਨੀ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ

ਮੌੜ ਮੰਡੀ, 20 ਅਗਸਤ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨੀਂ ਮੌੜ ਇਲਾਕੇ ਦੇ ਪਿੰਡਾਂ ਵਿਚ ਡਰੋਨ ਰਾਹੀਂ ਸਰਵੇ ਕਰ ਰਹੀ ਪ੍ਰਾਈਵੇਟ ਕੰਪਨੀ ਦੇ ਅਧਿਕਾਰੀਆਂ ਨੂੰ ਫੜਨ ਤੋਂ ਬਾਅਦ ਇਸ ਡਰੋਨ ਸਰਵੇ ਅਤੇ ਇਹ ਸਰਵੇ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਯੂਨੀਅਨ ਸਿੱਧੂਪੁਰ, ਲੱਖਾ ਸਿਧਾਣਾ ਟੀਮ,ਕਿਸਾਨ ਯੂਨੀਅਨ ਡਕੌਦਾ ਦੇ ਆਗੂਆਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੈਵੀ ਅਤੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ ਨੇ ਅੱਜ ਐੱਸ ਡੀ ਐੱਮ ਮੌੜ ਨਾਲ ਗੱਲਬਾਤ ਕੀਤੀ ਅਤੇ ਇਹ ਮੰਗ ਕੀਤੀ ਕਿ ਬੇਸ਼ੱਕ ਨਾਗਪੁਰ ਦੀ ਕੰਪਨੀ ਨੇ ਡਰੋਨ ਉਡਾਉਣ ਡੀ ਮਨਜ਼ੂਰੀ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਲਈ ਹੈ ਪਰ ਜ਼ਮੀਨਾਂ ਵਿਚ ਜਾਣ ਅਤੇ ਉਥੇ ਨਿਸ਼ਾਨ ਲਗਾਉਣ ਦੀ ਕੋਈ ਵੀ ਆਗਿਆ ਨਹੀਂ ਸੀ ਇਸ ਲਈ ਉਨ੍ਹਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਅੱਗੇ ਤੋਂ ਕੋਈ ਵੀ ਕਿਸਾਨਾਂ ਨੂੰ ਦੱਸੇ ਬਿਨਾਂ ਕੋਈ ਸਰਵੇ ਜਾਂ ਮੈਪਿੰਗ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਦੀ ਦੇ ਨਫ਼ੇ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਅਜੀਤ ਡੈਸਕ 21-08-2026
ਮੌੜ ਮੰਡੀ, 20 ਅਗਸਤ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨੀਂ ਮੌੜ ਇਲਾਕੇ ਦੇ ਪਿੰਡਾਂ ਵਿਚ ਡਰੋਨ ਰਾਹੀਂ ਸਰਵੇ ਕਰ ਰਹੀ ਪ੍ਰਾਈਵੇਟ ਕੰਪਨੀ ਦੇ ਅਧਿਕਾਰੀਆਂ ਨੂੰ ਫੜਨ ਤੋਂ ਬਾਅਦ ਇਸ ਡਰੋਨ ਸਰਵੇ ਅਤੇ ਇਹ ਸਰਵੇ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਯੂਨੀਅਨ ਸਿੱਧੂਪੁਰ, ਲੱਖਾ ਸਿਧਾਣਾ ਟੀਮ,ਕਿਸਾਨ ਯੂਨੀਅਨ ਡਕੌਦਾ ਦੇ ਆਗੂਆਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੈਵੀ ਅਤੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ ਨੇ ਅੱਜ ਐੱਸ ਡੀ ਐੱਮ ਮੌੜ ਨਾਲ ਗੱਲਬਾਤ ਕੀਤੀ ਅਤੇ ਇਹ ਮੰਗ ਕੀਤੀ ਕਿ ਬੇਸ਼ੱਕ ਨਾਗਪੁਰ ਦੀ ਕੰਪਨੀ ਨੇ ਡਰੋਨ ਉਡਾਉਣ ਡੀ ਮਨਜ਼ੂਰੀ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਲਈ ਹੈ ਪਰ ਜ਼ਮੀਨਾਂ ਵਿਚ ਜਾਣ ਅਤੇ ਉਥੇ ਨਿਸ਼ਾਨ ਲਗਾਉਣ ਦੀ ਕੋਈ ਵੀ ਆਗਿਆ ਨਹੀਂ ਸੀ ਇਸ ਲਈ ਉਨ੍ਹਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਅੱਗੇ ਤੋਂ ਕੋਈ ਵੀ ਕਿਸਾਨਾਂ ਨੂੰ ਦੱਸੇ ਬਿਨਾਂ ਕੋਈ ਸਰਵੇ ਜਾਂ ਮੈਪਿੰਗ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਦੀ ਦੇ ਨਫ਼ੇ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਜਿਸ ਤੇ ਐੱਸ ਡੀ ਐੱਮ ਨੇ ਜ਼ਿਲ੍ਹਾ ਨਗਰ ਯੋਜਨਾਕਾਰ ਨੂੰ ਇਹ ਤਾਕੀਦ ਕੀਤੀ ਕਿ ਅੱਗੇ ਤੋਂ ਜੋ ਵੀ ਸਰਵੇ ਵਗ਼ੈਰਾ ਦਾ ਕੰਮ ਕੀਤਾ ਜਾਵੇ ਉਹ ਪੰਚਾਇਤਾਂ ਅਤੇ ਸਬੰਧਿਤ ਕਿਸਾਨਾਂ ਡੀ ਦੀ ਮਨਜ਼ੂਰੀ ਨਾਲ ਹੋਵੇ ਅਤੇ ਇਸ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ। ਇਸ ਤੋਂ ਪਹਿਲਾਂ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਉਗਰਾਹਾਂ ਦੇ ਪੰਜਾਬ ਆਗੂ ਝੰਡਾ ਸਿੰਘ ਜੇਠੂਕੇ, ਲੱਖਾ ਸਿੰਘ ਸਿਧਾਣਾ, ਸੁਖਜੀਤ ਸਿੰਘ ਰਾਏਖਾਨਾ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅਮਰੀਕਾ ਸਮਝੌਤੇ ਦੇ ਤਹਿਤ ਇਹ ਸਭ ਕੁਝ ਹੋ ਰਿਹਾ ਹੈ, ਖੇਤੀ ਨੂੰ ਕਲਸਟਰ ਬਣਾ ਕੇ ਵੱਡੇ ਪੂੰਜੀਪਤੀਆਂ ਦੇ ਹੱਥ ਦੇਣ ਦੀ ਤਿਆਰੀ ਹੋ ਰਹੀ ਹੈ ਜਿਸ ਦੇ ਚਲਦਿਆ ਹੀ ਇਹ ਮਾਸਟਰ ਪਲਾਨ ਬਣਾਏ ਜਾਂ ਰਹੇ ਹਨ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪੂੰਜੀਪਤੀ ਹੱਲੇ ਦੇ ਖ਼ਿਲਾਫ਼ ਸਿਰ ਜੋੜ ਕੇ ਸੰਘਰਸ਼ ਲੜਨ ਦੀ ਲੋਕ ਹੈ ਅਤੇ ਇਸ ਲਈ ਹੁਣ ਤੋਂ ਹੀ ਕਮਰਕਸੇ ਕਸਣੇ ਪੈਣਗੇ। ਇਸ ਮਸਲੇ ‘ਤੇ ਇਕ 26 ਮੈਂਬਰੀ ‘ਜ਼ਮੀਨ ਬਚਾਓ ਮੋਰਚਾ’ ਬਣਾਇਆ ਗਿਆ ਹੈ ਜਿਸ ਦੀ ਅਗਵਾਈ ਵਿਚ 31 ਅਗਸਤ ਨੂੰ ਇੱਕ ਵੱਡਾ ਇਕੱਠ ਮੌੜ ਮੰਡੀ ਦੀ ਦਾਣਾ ਮੰਡੀ ਵਿਖੇ ਰੱਖਿਆ ਜਾਵੇਗਾ। ਇਸ ਮਾਮਲੇ ਸਬੰਧੀ ਜ਼ਿਲ੍ਹਾ ਨਗਰ ਯੋਜਨਾਕਾਰ ਨੇ ਦੱਸਿਆ ਕਿ ਸਰਕਾਰ ਅਜਿਹੇ ਮਾਸਟਰ ਪਲਾਨ ਤਿਆਰ ਕਰਵਾਉਂਦੀ ਰਹਿੰਦੀ ਹੈ ਅਤੇ ਹੁਣ ਵੀ ਮੌੜ ਤੋਂ ਇਲਾਵਾ ਹੋਰਨਾਂ ਥਾਵਾਂ ਤੇ ਇਹ ਮਾਸਟਰ ਪਲਾਨ ਲਈ ਸਰਵੇ ਕਰਵਾਏ ਜਾ ਰਹੇ ਹਨ। ਜਿਸ ਲਈ ਵਿਭਾਗ ਨੇ ਪ੍ਰਾਈਵੇਟ ਕੰਪਨੀਆਂ ਤੋਂ ਇਹ ਸਰਵੇ ਕਰਵਾ ਰਹੀਆਂ ਹਨ। ਉਨ੍ਹਾਂ ਇਹ ਮੰਨਿਆ ਕਿ ਕੰਪਨੀ ਤੋਂ ਇਹ ਗ਼ਲਤੀ ਹੋਈ ਹੈ ਕਿ ਉਹ ਲੋਕਾਂ ਨੂੰ ਸਹੀ ਤਰ੍ਹਾਂ ਨਾਲ ਦੱਸ ਨਹੀਂ ਸਕੀ ਜਿਸ ਕਰਕੇ ਮਾਮਲਾ ਇੰਨਾ ਵਧਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਦੀ ਵੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾ ਰਹੀ ਇਸ ਲਈ ਲੋਕ ਕਿਸੇ ਕਿਸਮ ਦੀ ਘਬਰਾਹਟ ਵਿਚ ਨਾ ਆਉਣ।
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਤਲਵੰਡੀ ਸਾਬੋ ਦੀ ਹੋਈ ਮੀਟਿੰਗ ਅਗਲੀ ਖ਼ਬਰ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ-2026 ਤੁੰਗਵਾਲੀ ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ’ਚੋਂ ਭੁੱਚੋ ਮੰਡੀ ਜ਼ੋਨ ਬਣਿਆ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।