21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ‘ਪ੍ਰਯੋਗਸ਼ਾਲਾ ਦਾ ਉੱਚ ਮਿਆਰ’ ਵਿਸ਼ੇ ’ਤੇ ਸੈਮੀਨਾਰ

ਤਲਵੰਡੀ ਸਾਬੋ, 20 ਅਗਸਤ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨੀਅਰਿੰਗ ਦੇ ਇਲੈਕਟਰੀਕਲ ਵਿਭਾਗ ਵਲੋਂ ਭਾਰਤੀ ਗੁਣਵੱਤਾ ਪਰਿਸ਼ਦ ਦੇ ਸਹਿਯੋਗ ਨਾਲ ਐਨ. ਏ.

ਸੈਮੀਨਾਰ ਦੀ ਸਮਾਪਤੀ ਦੌਰਾਨ ਮੌਜੂਦ ਮਹਿਮਾਨ, ਬੁਲਾਰੇ ਤੇ ਵਿਦਿਆਰਥੀ। ਅਜੀਤ ਤਸਵੀਰ 21-08-2026
ਤਲਵੰਡੀ ਸਾਬੋ, 20 ਅਗਸਤ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨੀਅਰਿੰਗ ਦੇ ਇਲੈਕਟਰੀਕਲ ਵਿਭਾਗ ਵਲੋਂ ਭਾਰਤੀ ਗੁਣਵੱਤਾ ਪਰਿਸ਼ਦ ਦੇ ਸਹਿਯੋਗ ਨਾਲ ਐਨ. ਏ. ਬੀ. ਐਲ. ਵਲੋਂ ਚਲਾਈ ਜਾ ਰਹੀ ਗੁਣਵੱਤਾ ਯਾਤਰਾ ਜਾਗਰੂਕਤਾ-ਮੁਹਿੰਮ ਤਹਿਤ ਖੋਜ-ਪ੍ਰਯੋਗਸ਼ਾਲਾਵਾਂ ਦੇ ਮਿਆਰ ਨੂੰ ਉੱਚਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪਰੋ. ਵਾਇਸ ਚਾਂਸਲਰ ਡਾ: ਪੀਯੂਸ਼ ਵਰਮਾ ਮੁੱਖ ਮਹਿਮਾਨ ਤੇ ਅਸ਼ੋਕ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਨ ਫੈਕਲਟੀ ਆਫ਼ ਇੰਜੀਨੀਅਰਿੰਗ ਡਾ: ਆਰ. ਕੇ. ਤਿਵਾਰੀ, ਖੇਤੀਬਾੜੀ, ਪੈਰਾ ਮੈਡੀਕਲ, ਫਾਰਮੇਸੀ ਅਤੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ: ਵਰਮਾ ਨੇ ਕਿਹਾ ਕਿ ਅਕਾਦਮਿਕ ਅਤੇ ਉਦਯੋਗਿਕ ਖੇਤਰਾਂ ਵਿਚ ਉਤਪਾਦ ਅਤੇ ਸਬੰਧਿਤ ਵਸਤਾਂ ਦੀ ਗੁਣਵੱਤਾ ਦੀ ਪ੍ਰਮਾਣਕਿਤਾ ਨੂੰ ਬਣਾਏ ਰੱਖਣ ਲਈ ਉੱਚ ਮਿਆਰੀ ਪ੍ਰਯੋਗਸ਼ਾਲਾਵਾਂ ਦਾ ਹੋਣਾ ਜ਼ਰੂਰੀ ਹੈ। ਇਸ ਲਈ ਬਦਲ ਰਹੇ ਸਮੇਂ ਅਤੇ ਬਾਜ਼ਾਰ ਵਿਚ ਆ ਰਹੀਆਂ ਨਵੀਂਆਂ ਤਕਨੀਕਾਂ ਤੇ ਵਿਧੀਆਂ ਦੇ ਇਸਤੇਮਾਲ ਲਈ ਸੰਸਥਾਵਾਂ ਨੂੰ ਆਪਣੀਆਂ ਪ੍ਰਯੋਗਸ਼ਾਲਾਵਾਂ ਦੀ ਮਾਨਤਾ ਲੈਣੀ ਚਾਹੀਦੀ ਹੈ। ਉਨ੍ਹਾਂ ਟੈਸਟਿੰਗ ਅਤੇ ਕੈਲੀਬ੍ਰੇਸ਼ਨ ਪ੍ਰਕਿਰਿਆਵਾਂ ਬਾਰੇ ਵੀ ਚਾਨਣਾ ਪਾਇਆ। ਮੁੱਖ ਵਕਤਾ ਅਸ਼ੋਕ ਕੁਮਾਰ ਨੇ ਤਕਨੀਕੀ ਸੈਸ਼ਨ ਵਿਚ ਐਨ. ਏ. ਬੀ. ਸੀ. ਦੀ ਮਾਨਤਾ ਹਾਸਲ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਸਬੰਧਿਤ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰਯੋਗਸ਼ਾਲਾ ਗੁਣਵੱਤਾ ਪ੍ਰਬੰਧਨ ਪ੍ਰਣਾਲੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਡੀਨ ਡਾ: ਤਿਵਾਰੀ ਨੇ ਪ੍ਰਯੋਗਸ਼ਾਲਾ ਮਾਨਤਾ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਪਤੀ ਦੌਰਾਨ ਸੈਮੀਨਾਰ ਦੀ ਕੁਆਰਡੀਨੇਟਰ ਅਤੇ ਸੰਚਾਲਕ ਡਾ: ਗੁਰਪ੍ਰੀਤ ਕੌਰ ਮੁਖੀ ਇਲੈਕਟਰੀਕਲ ਵਿਭਾਗ ਨੇ ਸਭਨਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਵਿਚਾਰ ਚਰਚਾ ਅਤੇ ਸਵਾਲ-ਜੁਆਬ ਸ਼ੈਸ਼ਨ ਦਾ ਵੀ ਸੰਚਾਲਨ ਕੀਤਾ।
ਪਿਛਲੀ ਖ਼ਬਰ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ-2026 ਤੁੰਗਵਾਲੀ ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ’ਚੋਂ ਭੁੱਚੋ ਮੰਡੀ ਜ਼ੋਨ ਬਣਿਆ ਚੈਂਪੀਅਨ ਅਗਲੀ ਖ਼ਬਰ ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਭੱਦਰਕਾਲੀ ਮੰਦਰ ਵਿਚ ਮੱਥਾ ਟੇਕਦੇ ਹੋਏ ਭਗਤ। ਜੈ ਮਾਂ ਕਾਲੀ ਯਾਤਰਾ ਸੰਘ ਰਾਮਾਂ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।