22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਭੱਦਰਕਾਲੀ ਮੰਦਰ ਵਿਚ ਮੱਥਾ ਟੇਕਦੇ ਹੋਏ ਭਗਤ। ਜੈ ਮਾਂ ਕਾਲੀ ਯਾਤਰਾ ਸੰਘ ਰਾਮਾਂ ਵਲੋਂ 11ਵੀਂ ਪੈਦਲ ਯਾਤਰਾ ਸ਼ਰਧਾਪੂਰਵਕ ਰਵਾਨਾ

ਰਾਮਾਂ ਮੰਡੀ, 20 ਅਗਸਤ (ਤਰਸੇਮ ਸਿੰਗਲਾ)- ਜੈ ਮਾਂ ਕਾਲੀ ਯਾਤਰਾ ਸੰਘ ਰਾਮਾਂ ਮੰਡੀ ਵਲੋਂ ਪ੍ਰਾਚੀਨ ਕਾਲੀ ਮਾਤਾ ਮੰਦਰ, ਪਿੰਡ ਜੱਸੀ ਬਾਗ ਵਾਲੀ ਦੇ ਦਰਸ਼ਨਾਂ ਲਈ 11ਵੀਂ ਪੈਦਲ ਯਾਤਰਾ ਜਿਸ ਵਿਚ ਤਿੰਨ ਦਰਜਨ ਦੇ ਕਰੀਬ ਭਗਤ ਸ਼ਾਮਿਲ ਸਨ। ਅੱਜ ਸ਼ਾਮ 3:00 ਵਜੇ ਸ੍ਰੀ ਭੱਦਰਕਾਲੀ ਮੰਦਰ ਰਾਮਾਂ ਮੰਡੀ ਤੋਂ ਬੜੀ ਸ਼ਰਧਾ ਨਾਲ ਰਵਾਨਾ ਹੋਈ।

ਅਜੀਤ ਡੈਸਕ 21-08-2026
ਰਾਮਾਂ ਮੰਡੀ, 20 ਅਗਸਤ (ਤਰਸੇਮ ਸਿੰਗਲਾ)- ਜੈ ਮਾਂ ਕਾਲੀ ਯਾਤਰਾ ਸੰਘ ਰਾਮਾਂ ਮੰਡੀ ਵਲੋਂ ਪ੍ਰਾਚੀਨ ਕਾਲੀ ਮਾਤਾ ਮੰਦਰ, ਪਿੰਡ ਜੱਸੀ ਬਾਗ ਵਾਲੀ ਦੇ ਦਰਸ਼ਨਾਂ ਲਈ 11ਵੀਂ ਪੈਦਲ ਯਾਤਰਾ ਜਿਸ ਵਿਚ ਤਿੰਨ ਦਰਜਨ ਦੇ ਕਰੀਬ ਭਗਤ ਸ਼ਾਮਿਲ ਸਨ। ਅੱਜ ਸ਼ਾਮ 3:00 ਵਜੇ ਸ੍ਰੀ ਭੱਦਰਕਾਲੀ ਮੰਦਰ ਰਾਮਾਂ ਮੰਡੀ ਤੋਂ ਬੜੀ ਸ਼ਰਧਾ ਨਾਲ ਰਵਾਨਾ ਹੋਈ। ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗਊਸ਼ਾਲਾ ਮੰਦਰ ਦੇ ਪੁਜਾਰੀ ਪੰਡਿਤ ਹੀਰਾ ਪਾਠਕ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ ਅਤੇ ਭਗਤਾਂ ਨੂੰ ਪ੍ਰਾਚੀਨ ਕਾਲੀ ਮਾਤਾ ਮੰਦਰ ਦੇ ਇਤਿਹਾਸ ਬਾਰੇ ਦੱਸਿਆ ਕਿ ਪਿੰਡ ਜੱਸੀ ਬਾਗ ਵਾਲੀ ਸਥਿਤ ਕਾਲੀ ਮਾਤਾ ਮੰਦਰ ਮਾਲਵਾ ਖੇਤਰ ਦਾ ਪ੍ਰਾਚੀਨ ਅਤੇ ਅਤਿ ਆਸਥਾ ਦਾ ਕੇਂਦਰ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਮਾਂ ਕਾਲੀ ਭਗਤਾਂ ਦੀਆਂ ਸੱਚੇ ਮਨ ਨਾਲ ਕੀਤੀਆਂ ਅਰਦਾਸਾਂ ਨੂੰ ਕਬੂਲ ਕਰਦੀ ਹੈ। ਦੂਰ-ਦੂਰ ਤੋਂ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਲਈ ਇਸ ਮੰਦਰ ਵਿਚ ਪਹੁੰਚਦੇ ਹਨ ਅਤੇ ਨਵਰਾਤਰਿਆਂ ਸਮੇਤ ਸਾਲ ਭਰ ਇੱਥੇ ਧਾਰਮਿਕ ਮੇਲੇ ਅਤੇ ਜਾਗਰਣ ਆਯੋਜਿਤ ਹੁੰਦੇ ਹਨ। ਇਸ ਮੌਕੇ ਪ੍ਰਧਾਨ ਆਸ਼ੂ ਬਾਂਸਲ, ਸਮਿਤੀ ਦੇ ਸੇਵਾਦਾਰ ਪ੍ਰਿੰਸ ਧੂੜੀਆ, ਅਜੇ ਅਰੋੜਾ, ਰਿੰਕੂ ਜਲੰਧਰੀਆਂ, ਪਵਨ, ਸ਼ਿਵਮ ਸਿੰਗਲਾ, ਰਿੱਕੀ, ਵਿੱਕੀ, ਘੋਗੋ, ਗੁਰਪ੍ਰੀਤ ਮਿਸਤਰੀ, ਗੌਤਮ ਖੰਨਾ, ਹਨੀ ਮਹਿਰਾ ਅਤੇ ਵਿਸ਼ਾਲ ਸਮੇਤ ਵੱਡੀ ਗਿਣਤੀ ਵਿਚ ਮਾਤਾ ਦੇ ਭਗਤ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ‘ਪ੍ਰਯੋਗਸ਼ਾਲਾ ਦਾ ਉੱਚ ਮਿਆਰ’ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਆਂਗਣਵਾੜੀ ਸੈਂਟਰ ਮਹਿਰਾਜ ਵਿਖੇ ਲਗਾਇਆ ਮੁਫ਼ਤ ਛਾਤੀ ਦੇ ਐਕਸ-ਰੇ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।