ਸਰਵਹਿੱਤਕਾਰੀ ਵਿਦਿਆ ਮੰਦਿਰ ਵਿਚ ਆਜ਼ਾਦੀ ਦਿਹਾੜਾ ਅਤੇ ਤੀਜ ਦਾ ਤਿਉਹਾਰ ਮਨਾਇਆ
ਰਾਮਪੁਰਾ ਫੂਲ, 17 ਅਗਸਤ (ਹੇਮੰਤ ਕੁਮਾਰ ਸ਼ਰਮਾ): ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ, ਰਾਮਪੁਰਾ ਫੂਲ ਵਿਖੇ ਆਜ਼ਾਦੀ ਦਿਹਾੜੇ ਦੇ ਪਾਵਨ ਮੌਕੇ ’ਤੇ ਤੀਜ ਦਾ ਤਿਉਹਾਰ ਵੀ ਬੜੇ ਉਤਸ਼ਾਹ, ਖ਼ੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਮਾਤਰ ਸ਼ਕਤੀ ਦੀ ਪ੍ਰਮੁੱਖ ਦੀਦੀ ਗਗਨਪ੍ਰੀਤ ਕੌਰ ਅਤੇ ਦੀਦੀ ਪੂਜਾ ਰਾਣੀ ਨੇ ਸ਼ਿਰਕਤ ਕੀਤੀ।
ਸ
ਸਰਵਹਿੱਤਕਾਰੀ ਸਕੂਲ ਵਿਚ ਤੀਆਂ ਸਮਾਗਮ ਦੀ ਤਸਵੀਰ । ਤਸਵੀਰ : ਹੇਮੰਤ ਸ਼ਰਮਾ
18-08-2026
ਰਾਮਪੁਰਾ ਫੂਲ, 17 ਅਗਸਤ (ਹੇਮੰਤ ਕੁਮਾਰ ਸ਼ਰਮਾ): ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ, ਰਾਮਪੁਰਾ ਫੂਲ ਵਿਖੇ ਆਜ਼ਾਦੀ ਦਿਹਾੜੇ ਦੇ ਪਾਵਨ ਮੌਕੇ ’ਤੇ ਤੀਜ ਦਾ ਤਿਉਹਾਰ ਵੀ ਬੜੇ ਉਤਸ਼ਾਹ, ਖ਼ੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਮਾਤਰ ਸ਼ਕਤੀ ਦੀ ਪ੍ਰਮੁੱਖ ਦੀਦੀ ਗਗਨਪ੍ਰੀਤ ਕੌਰ ਅਤੇ ਦੀਦੀ ਪੂਜਾ ਰਾਣੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮਾਂ ਸਰਸਵਤੀ ਜੀ ਦੇ ਚਰਨਾਂ ਵਿੱਚ ਦੀਪ ਜਗ੍ਹਾ ਕੇ ਕੀਤੀ ਗਈ। ਇਸ ਉਪਰੰਤ ਆਜ਼ਾਦੀ ਦਿਹਾੜੇ ਦੀ ਭਾਵਨਾ ਨੂੰ ਸਮਰਪਿਤ ਵੱਖ-ਵੱਖ ਦੇਸ਼ਭਗਤੀ ਭਰਪੂਰ ਗਤੀਵਿਧੀਆਂ ਅਤੇ ਤੀਜ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।ਤੀਜ ਦੇ ਤਿਉਹਾਰ ਮੌਕੇ ਗਿੱਧਾ, ਬੋਲੀਆਂ ਅਤੇ ਲੋਕ ਗੀਤਾਂ ਨੇ ਸਮਾਗਮ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗ ਦਿੱਤਾ। ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਕਰਵਾਏ ਗਏ ‘ਮਿਸਿਜ਼ ਤੀਜ’ ਮੁਕਾਬਲੇ ਦਾ ਖ਼ਿਤਾਬ ਸੁਖਵਿੰਦਰ ਕੌਰ ਨੇ ਆਪਣੇ ਨਾਮ ਕੀਤਾ, ਜਦਕਿ ‘ਮਿਸ ਤੀਜ’ ਦਾ ਖ਼ਿਤਾਬ ਚੰਨਦੀਪ ਕੌਰ ਨੇ ਜਿੱਤਿਆ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਹਾਜ਼ਰ ਮਹਿਮਾਨਾਂ ਨੂੰ ਆਜ਼ਾਦੀ ਦਿਹਾੜੇ ਅਤੇ ਤੀਜ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੀ ਆਜ਼ਾਦੀ ਦੀ ਮਹੱਤਤਾ ਸਮਝਾਉਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੋਆਰਡੀਨੇਟਰ ਦੀਦੀ ਜੋਤੀ ਖੁਰਾਨਾ, ਦੀਦੀ ਨਿਰਮਲਜੀਤ ਕੌਰ ਅਤੇ ਦੀਦੀ ਆਸ਼ੂ ਰਾਣੀ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ। ਪੂਰਾ ਸਮਾਗਮ ਖ਼ੁਸ਼ੀ, ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਦੀਆਂ ਸੁਹਾਵਣੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।