14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗੋਨਿਆਣਾ ਨਗਰ ਕੌਸ਼ਲ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਚੌਥੀ ਵਾਰ ਹੋਈ ਫਿਰ ਰੱਦ

ਗੋਨਿਆਣਾ, 13 ਅਗਸਤ (ਲਛਮਣ ਦਾਸ ਗਰਗ): ਗੋਨਿਆਣਾ ਨਗਰ ਕੌਸ਼ਲ ਦੇ ਨਵੇਂ ਪ੍ਰਧਾਨ ਦੀ ਹੋਣ ਵਾਲੀ ਚੋਣ ਨੂੰ ਪ੍ਰਸ਼ਾਸਨਿਕ ਕਾਰਨਾਂ ਅਤੇ 15 ਅਗਸਤ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਚੌਥੀ ਵਾਰ ਅੱਜ ਫਿਰ ਰੱਦ ਕਰ ਦਿੱਤਾ ਗਿਆ ਹੈ। ਇਹ ਚੋਣ ਅੱਜ ਸਥਾਨਕ ਨਗਰ ਕੌਸ਼ਲ ਦੇ ਦਫ਼ਤਰ ਵਿਖੇ ਅਮਨਦੀਪ ਸਿੰਘ ਮਾਵੀ ਐਸ.

ਅਜੀਤ ਡੈਸਕ 14-08-2026
ਗੋਨਿਆਣਾ, 13 ਅਗਸਤ (ਲਛਮਣ ਦਾਸ ਗਰਗ): ਗੋਨਿਆਣਾ ਨਗਰ ਕੌਸ਼ਲ ਦੇ ਨਵੇਂ ਪ੍ਰਧਾਨ ਦੀ ਹੋਣ ਵਾਲੀ ਚੋਣ ਨੂੰ ਪ੍ਰਸ਼ਾਸਨਿਕ ਕਾਰਨਾਂ ਅਤੇ 15 ਅਗਸਤ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਚੌਥੀ ਵਾਰ ਅੱਜ ਫਿਰ ਰੱਦ ਕਰ ਦਿੱਤਾ ਗਿਆ ਹੈ। ਇਹ ਚੋਣ ਅੱਜ ਸਥਾਨਕ ਨਗਰ ਕੌਸ਼ਲ ਦੇ ਦਫ਼ਤਰ ਵਿਖੇ ਅਮਨਦੀਪ ਸਿੰਘ ਮਾਵੀ ਐਸ.ਡੀ.ਐਮ ਬਠਿੰਡਾ ਦੀ ਨਿਗਰਾਨੀ ਹੇਠ ਹੋਣੀ ਸੀ। ਸੰਬੰਧਿਤ ਅਧਿਕਾਰੀਆਂ ਵਲੋਂ ਇਸ ਮੌਕੇ ਪਹਿਲਾ ਸਮੂਹ 13 ਕੌਂਸਲਰਾਂ ਨੂੰ ਸਹੁੰ ਚੁਕਾਈ ਜਾਣੀ ਸੀ। ਇਸ ਤੋਂ ਬਾਅਦ ਨਵੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ। ਅੱਜ ਦੀ ਚੋਣ ਦੌਰਾਨ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ, ਉਨ੍ਹਾਂ ਦੇ ਸਪੁੱਤਰ ਹਰਸਿਮਰਨ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਗੋਨਿਆਣਾ ਆਦਿ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾ ਉੱਕਤ ਚੋਣ ਤਿੰਨ ਵਾਰੀ ਰੱਦ ਕੀਤੀ ਜਾ ਚੁੱਕੀ ਹੈ। ਇਸ ਸੰਬੰਧੀ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਅੱਜ ਦੀ ਪ੍ਰਧਾਨਗੀ ਦੀ ਚੋਣ ਸੰਬੰਧੀ ਪੁਲਿਸ ਪ੍ਰਸ਼ਾਸਨ ਵਲੋਂ ਪੁਰੀ ਤਿਆਰੀ ਕੀਤੀ ਹੋਈ ਸੀ ਅਤੇ ਚੌਕਸੀ ਵਰਤੀ ਜਾ ਰਹੀ ਸੀ, ਪਰ ਐਨ ਮੌਕੇ ’ ਤੇ ਅੱਜ ਫਿਰ ਸ਼ਹਿਰ ਨਿਵਾਸੀਆਂ ਵਿਚ ਚੌਥੀ ਵਾਰ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲਿਆ, ਜੋ ਬਣਨ ਵਾਲੇ ਨਵੇਂ ਪ੍ਰਧਾਨ ਨੂੰ ਵਧਾਈਆਂ ਦੇਣ ਲਈ ਤਿਆਰ ਸਨ। ਖ਼ਬਰ ਲਿਖੇ ਜਾਣ ਤੱਕ ਸੰਬੰਧਿਤ ਅਧਿਕਾਰੀਆਂ ਵਲੋਂ ਗੋਨਿਆਣਾ ਨਗਰ ਕੌਸ਼ਲ ਦੇ ਪ੍ਰਧਾਨ ਦੀ ਪ੍ਰਧਾਨਗੀ ਦੀ ਚੋਣ ਸੰਬੰਧੀ ਕੋਈ ਨਵੀ ਤਾਰੀਖ਼ ਦਾ ਵੇਰਵਾ ਨਹੀ ਦਿੱਤਾ।
ਪਿਛਲੀ ਖ਼ਬਰ ਹਰਨੇਕ ਸਿੰਘ ਨਾਥਪੁਰਾ ਰਾਜਸੀ ਮਾਮਲਿਆਂ ਦੇ ਕਮੇਟੀ ਮੈਂਬਰ ਨਿਯੁਕਤ ਅਗਲੀ ਖ਼ਬਰ ਮਲੂਕਾ ਵਲੋਂ ਨਾਂਦੇੜ ਸਾਹਿਬ ਦੀ ਘਟਨਾ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।