ਹਰਿਦੁਆਰ ਤੋਂ ਗੰਗਾਜਲ ਲੈ ਕੇ ਪਰਤੇ ਕਾਂਵੜੀਆਂ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ
ਭੁੱਚੋ ਮੰਡੀ, 11 ਅਗਸਤ (ਬਿੱਕਰ ਸਿੰਘ ਸਿੱਧੂ)-ਸਾਉਣ ਦੀ ਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਭਗਵਾਨ ਸ਼ਿਵ ਦੇ ਇਸ਼ਨਾਨ ਕਰਵਾਉਣ ਲਈ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਪਰਤੇ ਸ਼੍ਰੀ ਸ਼ਿਵ ਗੰਗਾ ਕਾਂਵੜ ਸੰਘ ਭੁੱਚੋ ਮੰਡੀ ਦੇ ਕਾਂਵੜੀਆਂ ਦਾ ਮੰਡੀ ਵਾਸੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਸ਼ਿਵ ਗੰਗਾ ਕਾਂਵੜ ਸੰਘ ਵਲੋਂ ਸੁੰਦਰ ਧਾਰਮਿਕ ਝਾਕੀਆਂ ਨਾਲ ਸਜੀ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਹਿੱਸਾ ਲਿਆ।
ਭੁੱਚੋ ਮੰਡੀ ਵਿਖੇ ਸਾਉਣ ਦੀ ਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਸ਼ੋਭਾ ਯਾਤਰਾ ਕੱਢਦੇ ਹੋਏ ਸ਼ਰਧਾਲੂ। ਤਸਵੀਰ: ਬਿੱਕਰ ਸਿੰਘ ਸਿੱਧੂ
12-08-2026