ਸਾਵਣ ਸ਼ਿਵਰਾਤਰੀ ’ਤੇ ਸ਼ਰਧਾਲੂਆਂ ਨੇ ਕੱਢੀ ਪ੍ਰਭਾਤ ਫੇਰੀ
ਭੁੱਚੋ ਮੰਡੀ, 11 ਅਗਸਤ (ਬਿੱਕਰ ਸਿੰਘ ਸਿੱਧੂ)-ਸਾਵਣ ਦੀ ਪਵਿੱਤਰ ਸ਼ਿਵਰਾਤਰੀ ਦੇ ਅਵਸਰ ’ਤੇ ਰਾਧੇ-ਰਾਧੇ ਪ੍ਰਭਾਤ ਫੇਰੀ ਮੰਡਲ ਅਤੇ ਪੰਚਾਇਤੀ ਸ਼ਿਵ ਮੰਦਰ ਕਮੇਟੀ ਭੁੱਚੋ ਮੰਡੀ ਵਲੋਂ ਸ਼ਰਧਾ ਅਤੇ ਭਗਤੀ ਭਾਵ ਨਾਲ ਪ੍ਰਭਾਤ ਫੇਰੀ ਕੱਢੀ ਗਈ। ਸਾਵਣ ਸ਼ਿਵਰਾਤਰੀ ਦੇ ਪਵਿੱਤਰ ਅਵਸਰ ’ਤੇ ਕੱਢੀ ਗਈ ਇਸ ਪ੍ਰਭਾਤ ਫੇਰੀ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ।
ਸ਼ਿਵਰਾਤਰੀ ਦੇ ਮੌਕੇ ਤੇ ਭੁੱਚੋ ਮੰਡੀ ਵਿਚ ਪ੍ਰਭਾਤ ਫੇਰੀ ਕੱਢਦੇ ਸ਼ਰਧਾਲੂ। ਤਸਵੀਰ: ਬਿੱਕਰ ਸਿੰਘ ਸਿੱਧੂ
12-08-2026