12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬੀਕੇਯੂ ਡਕੌਂਦਾ ਬੂਟਾ ਬੁਰਜ ਗਿੱਲ ਧੜੇ ਨੂੰ ਝਟਕਾ ਢਪਾਲੀ ਇਕਾਈ ਦੇ ਆਗੂ ਤੇ ਵਰਕਰ ਬੀਕੇਯੂ ਏਕਤਾ ਡਕੌਂਦਾ ਧਨੇਰ ਵਿਚ ਹੋਏ ਸ਼ਾਮਲ

ਰਾਮਪੁਰਾ ਫੂਲ, 11 ਅਗਸਤ (ਹੇਮੰਤ ਕੁਮਾਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਬੁਰਜ ਗਿੱਲ ਧੜੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਬਲਾਕ ਫੂਲ ਦੀ ਇਕਾਈ ਢਪਾਲੀ ਨਾਲ ਸਬੰਧਿਤ ਆਗੂਆਂ ਅਤੇ ਵਰਕਰਾਂ ਨੇ ਬੀਕੇਯੂ ਏਕਤਾ ਡਕੌਂਦਾ ਧਨੇਰ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਸ਼ਮੂਲੀਅਤ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਨਾਹਰ ਸਿੰਘ ਦੀ ਅਗਵਾਈ ਹੇਠ ਹੋਈ।

ਢਪਾਲੀ ਇਕਾਈ ਦੇ ਆਗੂ ਤੇ ਵਰਕਰ ਬੀਕੇਯੂ ਏਕਤਾ ਡਕੌਂਦਾ ਧਨੇਰ ਵਿਚ ਹੋਏ ਸ਼ਾਮਲ। ਅਜੀਤ ਤਸਵੀਰ 12-08-2026
ਰਾਮਪੁਰਾ ਫੂਲ, 11 ਅਗਸਤ (ਹੇਮੰਤ ਕੁਮਾਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਬੁਰਜ ਗਿੱਲ ਧੜੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਬਲਾਕ ਫੂਲ ਦੀ ਇਕਾਈ ਢਪਾਲੀ ਨਾਲ ਸਬੰਧਿਤ ਆਗੂਆਂ ਅਤੇ ਵਰਕਰਾਂ ਨੇ ਬੀਕੇਯੂ ਏਕਤਾ ਡਕੌਂਦਾ ਧਨੇਰ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਸ਼ਮੂਲੀਅਤ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਨਾਹਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਨੇ ਕਿਸਾਨੀ ਹੱਕਾਂ, ਕਿਸਾਨੀ ਮਸਲਿਆਂ ਅਤੇ ਜਥੇਬੰਦਕ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਬੀਕੇਯੂ ਏਕਤਾ ਡਕੌਂਦਾ ਧਨੇਰ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਗੁਰਦੀਪ ਸਿੰਘ ਰਾਮਪੁਰਾ ਅਤੇ ਨਾਹਰ ਸਿੰਘ ਦੀ ਅਗਵਾਈ ਹੇਠ ਢਪਾਲੀ ਇਕਾਈ ਦੀ 17 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿਚ ਜਗਸੀਰ ਸਿੰਘ ਬਹਾਦਰ ਨੂੰ ਪ੍ਰਧਾਨ, ਸੁਖਵੰਤ ਸਿੰਘ ਨੂੰ ਜਨਰਲ ਸਕੱਤਰ, ਰਾਮ ਸਿੰਘ ਨੂੰ ਕੈਸ਼ੀਅਰ, ਮੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਪਾਲੀ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਵਜੋਂ ਬੂਟਾ ਸਿੰਘ, ਅਮਰੀਕ ਸਿੰਘ, ਕਰਮਜੀਤ ਸਿੰਘ, ਜੋਗਿੰਦਰ ਸਿੰਘ, ਗੋਰਾ, ਪ੍ਰਦੀਪ ਸਿੰਘ, ਕੋਰ ਸਿੰਘ, ਭਾਗ ਸਿੰਘ, ਸੁਖਦੇਵ ਸਿੰਘ, ਗੁਰਪਿਆਰ ਸਿੰਘ ਅਤੇ ਸੁਖਦੇਵ ਸਿੰਘ ਲੀਲਾ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨੀ ਅਤੇ ਮਜ਼ਦੂਰ ਵਰਗ ਦੇ ਹੱਕਾਂ ਲਈ ਜਥੇਬੰਦਕ ਏਕਤਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਢਪਾਲੀ ਇਕਾਈ ਨੂੰ ਮਜ਼ਬੂਤ ਕਰਕੇ ਆਉਣ ਵਾਲੇ ਸਮੇਂ ਵਿਚ ਕਿਸਾਨੀ ਨਾਲ ਜੁੜੇ ਮਸਲਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।
ਪਿਛਲੀ ਖ਼ਬਰ ਬਠਿੰਡਾ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਆਟੋ ਪਲਟਿਆ ਵਾਲ - ਵਾਲ ਬਚੀਆਂ ਸਵਾਰੀਆਂ ਅਗਲੀ ਖ਼ਬਰ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਰਤੇ 17 ਕਾਂਵੜੀਆਂ ਦਾ ਜ਼ੋਰਦਾਰ ਸਵਾਗਤ, ਮੰਦਰਾਂ ’ਚ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।