05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਦਾਲਤੀ ਹੁਕਮਾਂ ’ਤੇ ਪੈਨਸ਼ਨਰ ਨੂੰ ਮਿਲਿਆ ਅੱਧਾ ਬਕਾਇਆ, ਬਾਕੀ 15 ਦਿਨਾਂ ’ਚ ਦੇਣ ਦਾ ਹੁਕਮ

ਬਠਿੰਡਾ, 4 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪਬਲਿਕ ਹੈਲਥ ਵਿਭਾਗ ਦੇ ਇਕ ਸੇਵਾਮੁਕਤ ਇੰਜੀਨੀਅਰ ਨੂੰ ਸਾਲਾਂ ਬਾਅਦ ਉੱਚ-ਅਦਾਲਤ ਦੇ ਹੁਕਮਾਂ ਤਹਿਤ ਨੌਕਰੀ ਦੇ ਬਣਦੇ ਲਾਭਾਂ ਦਾ ਅੱਧਾ ਬਕਾਇਆ ਮਿਲਿਆ ਹੈ ਤੇ ਬਾਕੀ ਬਕਾਇਆ 15 ਦਿਨਾਂ ਦੇ ਅੰਦਰ ਦੇਣ ਦੇ ਵਿਭਾਗ ਨੂੰ ਹੁਕਮ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਬਲਿਕ ਹੈਲਥ ਡਿਵੀਜ਼ਨ ਨੰਬਰ 1 ਦੇ ਸਹਾਇਕ ਇੰਜ਼ੀਨੀਅਰ ਅਮਰ ਚੰਦ ਗੁਪਤਾ 2004 ਵਿਚ ਸੇਵਾਮੁਕਤ ਹੋ ਗਏ ਸਨ, ਜਿੰਨ੍ਹਾਂ ਨੂੰ ਸਰਕਾਰ ਵਲੋਂ 1986 ਤੋਂ ਦੋ ਸਲਾਨਾ ਤਰੱਕੀਆਂ ਤਾਂ ਦਿੱਤੀਆਂ ਗਈਆਂ ਪਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਉਸ ਨੂੰ ਬਣਦੇ ਲਾਭ ਨਹੀਂ ਦਿੱਤੇ, ਜਿਸ ਸਬੰਧੀ ਅਦਾਲਤੀ ਫੈਸਲੇ ਵੀ ਉਸ ਦੇ ਪੱਖ ’ਚ ਹੋਏ ਪਰ ਵਿਭਾਗ ਨੇ ਬਣਦਾ ਹੱਕ ਫੇਰ ਵੀ ਨਹੀਂ ਦਿੱਤਾ, ਅੰਤ ਗੁਪਤਾ ਨੇ ਆਪਣੇ ਵਕੀਲ ਅਮਨਦੀਪ ਸ਼ਰਮਾ ਤੇ ਸੁਭਾਸ਼ ਸ਼ਰਮਾ ਰਾਹੀਂ ਐਗਸੀਕਿਉਸ਼ਨ ਰਾਹੀਂ ਕੇਸ ਦਾਖਲ ਕੀਤਾ ਤੇ ਅਦਾਲਤੀ ਸਖਤੀ ਬਾਅਦ ਮਹਿਕਮੇ ਦੇ ਐਸਡੀਓ ਵਲੋਂ ਬੀਤੀ 1 ਅਗਸਤ ਨੂੰ 5 ਲੱਖ ਰੁਪਏ ਦਾ ਚੈੱਕ ਸਿਵਲ ਜੱਜ ਜੂਨੀਅਰ ਡਿਵੀਜ਼ਨ ਬਠਿੰਡਾ ਦੀ ਅਦਾਲਤ 0ਚ ਜਮਾਂ ਕਰਵਾਇਆ, ਜੋ ਮੁਦਈ ਦੇ ਵਕੀਲ ਨੇ ਪ੍ਰਾਪਤ ਕੀਤਾ।

ਅਜੀਤ ਡੈਸਕ 05-08-2026
ਬਠਿੰਡਾ, 4 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪਬਲਿਕ ਹੈਲਥ ਵਿਭਾਗ ਦੇ ਇਕ ਸੇਵਾਮੁਕਤ ਇੰਜੀਨੀਅਰ ਨੂੰ ਸਾਲਾਂ ਬਾਅਦ ਉੱਚ-ਅਦਾਲਤ ਦੇ ਹੁਕਮਾਂ ਤਹਿਤ ਨੌਕਰੀ ਦੇ ਬਣਦੇ ਲਾਭਾਂ ਦਾ ਅੱਧਾ ਬਕਾਇਆ ਮਿਲਿਆ ਹੈ ਤੇ ਬਾਕੀ ਬਕਾਇਆ 15 ਦਿਨਾਂ ਦੇ ਅੰਦਰ ਦੇਣ ਦੇ ਵਿਭਾਗ ਨੂੰ ਹੁਕਮ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਬਲਿਕ ਹੈਲਥ ਡਿਵੀਜ਼ਨ ਨੰਬਰ 1 ਦੇ ਸਹਾਇਕ ਇੰਜ਼ੀਨੀਅਰ ਅਮਰ ਚੰਦ ਗੁਪਤਾ 2004 ਵਿਚ ਸੇਵਾਮੁਕਤ ਹੋ ਗਏ ਸਨ, ਜਿੰਨ੍ਹਾਂ ਨੂੰ ਸਰਕਾਰ ਵਲੋਂ 1986 ਤੋਂ ਦੋ ਸਲਾਨਾ ਤਰੱਕੀਆਂ ਤਾਂ ਦਿੱਤੀਆਂ ਗਈਆਂ ਪਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਉਸ ਨੂੰ ਬਣਦੇ ਲਾਭ ਨਹੀਂ ਦਿੱਤੇ, ਜਿਸ ਸਬੰਧੀ ਅਦਾਲਤੀ ਫੈਸਲੇ ਵੀ ਉਸ ਦੇ ਪੱਖ ’ਚ ਹੋਏ ਪਰ ਵਿਭਾਗ ਨੇ ਬਣਦਾ ਹੱਕ ਫੇਰ ਵੀ ਨਹੀਂ ਦਿੱਤਾ, ਅੰਤ ਗੁਪਤਾ ਨੇ ਆਪਣੇ ਵਕੀਲ ਅਮਨਦੀਪ ਸ਼ਰਮਾ ਤੇ ਸੁਭਾਸ਼ ਸ਼ਰਮਾ ਰਾਹੀਂ ਐਗਸੀਕਿਉਸ਼ਨ ਰਾਹੀਂ ਕੇਸ ਦਾਖਲ ਕੀਤਾ ਤੇ ਅਦਾਲਤੀ ਸਖਤੀ ਬਾਅਦ ਮਹਿਕਮੇ ਦੇ ਐਸਡੀਓ ਵਲੋਂ ਬੀਤੀ 1 ਅਗਸਤ ਨੂੰ 5 ਲੱਖ ਰੁਪਏ ਦਾ ਚੈੱਕ ਸਿਵਲ ਜੱਜ ਜੂਨੀਅਰ ਡਿਵੀਜ਼ਨ ਬਠਿੰਡਾ ਦੀ ਅਦਾਲਤ 0ਚ ਜਮਾਂ ਕਰਵਾਇਆ, ਜੋ ਮੁਦਈ ਦੇ ਵਕੀਲ ਨੇ ਪ੍ਰਾਪਤ ਕੀਤਾ। ਇਸ ਦੌਰਾਨ ਅਦਾਲਤ ਨੇ ਬਾਕੀ ਰਹਿੰਦੀ ਰਕਮ ਅਤੇ ਸੇਵਾਮੁਕਤੀ ਲਾਭ ਵਿਆਜ ਸਮੇਤ 15 ਦਿਨਾਂ ਦੇ ਅੰਦਰ ਪੈਨਸ਼ਨਰ ਨੂੰ ਦੇਣ ਦਾ ਹੁਕਮ ਕੀਤਾ ਹੈ।
ਪਿਛਲੀ ਖ਼ਬਰ ਮੈਡੀਕਲ ਵੇਸਟ ਪਲਾਂਟ ਲਗਾਉਣ ਦਾ ਝਾਂਸਾ ਦੇ ਕੇ 26.10 ਲੱਖ ਰੁਪਏ ਦੀ ਕਥਿਤ ਠੱਗੀ, ਰਾਜਸਥਾਨ ਦੇ ਵਿਅਕਤੀ ਖ਼ਿਲਾਫ਼ ਮਾਮਲਾ ਦਰ... ਅਗਲੀ ਖ਼ਬਰ ਸਰਪੰਚ ਦੀ ਮੁਅੱਤਲੀ ਤੋਂ ਬਾਅਦ ਅਧਿਕਾਰਤ ਪੰਚ ਨਾ ਚੁਣੇ ਜਾਣ ’ਤੇ ਬੀ.ਡੀ.ਪੀ.ਓ. ਦਫ਼ਤਰ ਦਾ ਦੂਸਰੇ ਦਿਨ ਫਿਰ ਕੀਤਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।