04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰੇਲ ਹਾਦਸੇ ਵਿਚ ਲਾਪਤਾ ਹੋਏ ਵਿਅਕਤੀ ਦੀ ਲਾਸ਼ ਚਾਰ ਦਿਨਾਂ ਬਾਅਦ ਨਹਿਰ ’ਚੋਂ ਮਿਲੀ

ਬਠਿੰਡਾ, 3 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਬਠਿੰਡਾ ਫਿਰੋਜ਼ਪੁਰ ਰੇਲਵੇ ਲਾਈਨ ’ਤੇ ਨਹਿਰ ਦੇ ਪੁਲ ’ਤੇ ਇਕ ਨੌਜਵਾਨ ਰੇਲਗੱਡੀ ਹੇਠਾਂ ਆਉਣ ਕਾਰਨ ਇਕ ਪੈਰ ਅਤੇ ਹੱਥ ਦੀਆਂ ਉਂਗਲਾਂ ਪਈਆਂ ਸਨ ਅਤੇ ਚਰਬੀ ਦੂਰ-ਦੂਰ ਤੱਕ ਖਿੰਡੀ ਹੋਈ ਸੀ ਪਰ ਰੇਲਗੱਡੀ ਹੇਠਾਂ ਆਉਣ ਵਾਲੇ ਵਿਅਕਤੀ ਦੀ ਲਾਸ਼ ਨਹੀਂ ਮਿਲੀ ਸੀ। ਇਹ ਉਪਰੋਕਤ ਘਟਨਾ ਬਾਰੇ ਸਹਾਰਾ ਦੇ ਮੈਂਬਰ ਸੰਦੀਪ ਵਲੋਂ ਮੀਡੀਆ ਨੂੰ ਦੱਸਿਆ ਗਿਆ ਸੀ, ਘਟਨਾ ਦੇ ਬਾਰੇ ਸਹਾਰਾ ਟੀਮ ਨੇ ਜੀ ਆਰ ਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ।

ਅਜੀਤ ਡੈਸਕ 04-08-2026
ਬਠਿੰਡਾ, 3 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਬਠਿੰਡਾ ਫਿਰੋਜ਼ਪੁਰ ਰੇਲਵੇ ਲਾਈਨ ’ਤੇ ਨਹਿਰ ਦੇ ਪੁਲ ’ਤੇ ਇਕ ਨੌਜਵਾਨ ਰੇਲਗੱਡੀ ਹੇਠਾਂ ਆਉਣ ਕਾਰਨ ਇਕ ਪੈਰ ਅਤੇ ਹੱਥ ਦੀਆਂ ਉਂਗਲਾਂ ਪਈਆਂ ਸਨ ਅਤੇ ਚਰਬੀ ਦੂਰ-ਦੂਰ ਤੱਕ ਖਿੰਡੀ ਹੋਈ ਸੀ ਪਰ ਰੇਲਗੱਡੀ ਹੇਠਾਂ ਆਉਣ ਵਾਲੇ ਵਿਅਕਤੀ ਦੀ ਲਾਸ਼ ਨਹੀਂ ਮਿਲੀ ਸੀ। ਇਹ ਉਪਰੋਕਤ ਘਟਨਾ ਬਾਰੇ ਸਹਾਰਾ ਦੇ ਮੈਂਬਰ ਸੰਦੀਪ ਵਲੋਂ ਮੀਡੀਆ ਨੂੰ ਦੱਸਿਆ ਗਿਆ ਸੀ, ਘਟਨਾ ਦੇ ਬਾਰੇ ਸਹਾਰਾ ਟੀਮ ਨੇ ਜੀ ਆਰ ਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ, ਪਰ 2 ਘੰਟੇ ਦੀ ਭਾਲ ਤੋਂ ਬਾਅਦ ਵੀ ਰੇਲਗੱਡੀ ਦੀ ਲਪੇਟ ਵਿਚ ਆਏ ਵਿਅਕਤੀ ਦੀ ਲਾਸ਼ ਨਹੀਂ ਮਿਲੀ। ਪਹਿਲੇ ਸਬੂਤਾਂ ਵਿਚ ਇਹ ਜਾਪਦਾ ਸੀ ਕਿ ਨੌਜਵਾਨ ਰੇਲਗੱਡੀ ਦੀ ਲਪੇਟ ਵਿਚ ਆਉਣ ਤੋਂ ਬਾਅਦ ਨਹਿਰ ਵਿਚ ਡਿੱਗ ਗਿਆ, ਪਰ ਮ੍ਰਿਤਕ ਦੀ ਲਾਸ਼ ਨਹੀਂ ਮਿਲੀ। ਸਹਾਰਾ ਟੀਮ ਨੇ ਦੋ ਦਿਨਾਂ ਤੱਕ ਨਹਿਰ ’ਤੇ ਖੋਜ ਮੁਹਿੰਮ ਵੀ ਚਲਾਈ ਪਰ ਕੋਈ ਲਾਸ਼ ਨਹੀਂ ਮਿਲੀ। ਅੱਜ 4 ਦਿਨਾਂ ਬਾਅਦ ਸਹਾਰਾ ਮੁੱਖ ਦਫ਼ਤਰ ’ਤੇ ਸੂਚਨਾ ਮਿਲੀ ਕਿ ਰਾਏਕੇ ਕਾਲਾ ਬਠਿੰਡਾ ਤੋਂ 50 ਕਿਲੋਮੀਟਰ ਦੂਰ ਥਾਣਾ ਨੰਦਗੜ੍ਹ ਅਧੀਨ ਰਜਵਾਹੇ ਵਿਚ ਇਕ ਲਾਸ਼ ਪਈ ਹੈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਟੀਮ ਮੈਂਬਰ ਵਿੱਕੀ ਕੁਮਾਰ ਸਹਾਰਾ ਐਂਬੂਲੈਂਸ ਲੈ ਕੇ ਰਾਏਕੇ ਕਾਲਾ ਘਟਨਾ ਸਥਾਨ ਮੌਕੇ ’ਤੇ ਪਹੁੰਚੀ। ਥਾਣਾ ਨੰਦਗੜ੍ਹ ਦੀ ਪੁਲਿਸ ਮੌਕੇ ’ਤੇ ਮੌਜੂਦ ਸੀ, ਸਹਾਰਾ ਟੀਮ ਨੇ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ। ਲਾਸ਼ ਬਹੁਤ ਗਲੀਸੜੀ ਹੋਈ ਹਾਲਤ ਵਿਚ ਸੀ। ਲਾਸ਼ ਉਸ ਵਿਅਕਤੀ ਦੀ ਸੀ ਜਿਸ ਨੂੰ ਚਾਰ ਦਿਨ ਪਹਿਲਾਂ ਰੇਲਗੱਡੀ ਨੇ ਟੱਕਰ ਕਾਰਨ ਲਾਪਤਾ ਹੋ ਗਈ ਸੀ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਇਸ ਨੂੰ ਚਾਦਰ ਵਿਚ ਲਪੇਟ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਸਹਾਰਾ ਟੀਮ ਨੇ ਜੀ ਆਰ ਪੀ ਥਾਣੇ ਨੂੰ ਵੀ ਲਾਸ਼ ਮਿਲਣ ਬਾਰੇ ਸੂਚਿਤ ਕਰ ਕੀਤਾ ਗਿਆ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸ਼ਹਿਰ ਅੰਦਰ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ 6 ਗ੍ਰਿਫ਼ਤਾਰ ਅਗਲੀ ਖ਼ਬਰ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਮੇਅਰ ਮਹਿਤਾ ਨੇ ਫੁੱਟਬਾਲ ਮੁਕਾਬਲਿਆਂ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।