ਮੀਰੀ ਪੀਰੀ ਖਾਲਸਾ ਮਾਰਚ ਦਾ ਬੱਲੂਆਣਾ ਹਲਕੇ ਦੀ ਸੰਗਤ ਨੇ ਕੀਤਾ ਪਿੰਡ ਪਿੰਡ ਸਵਾਗਤ
ਬੱਲੂਆਣਾ, 3 ਅਗਸਤ (ਗੁਰਨੈਬ ਸਾਜਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ 24 ਜੁਲਾਈ ਤੋਂ ਸ੍ਰੀ ਅਕਾਲ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਕੀਤਾ ਮਾਰਚ ਅੱਜ 3 ਅਗਸਤ ਨੂੰ ਬੱਲੂਾਆਣਾ ਦੇ ਵੱਖ-ਵੱਖ ਪਿੰਡਾਂ ਵਿਚ ਪਹੁੰਚਿਆ ਤਾਂ ਸਿੱਖ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕੀਤਾ। ਮਾਰਚ ਦੀ ਅਗਵਾਈ ਪੰਜਾਂ ਪਿਆਰਿਆਂ ਵਲੋਂ ਕੀਤੀ ਗਈ ਅਤੇ ਫੁੱਲਾਂ ਲੱਗੀ ਪਾਲਕੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ।
ਬ
ਬਠਿੰਡਾ ਦੇ ਪਿੰਡ ਬੀੜ ਬਹਿਮਣ ਦੀਆਂ ਸਿੱਖ ਬੱਚੇ, ਬੱਚੀਆਂ ਸਿਰੋਪਾਓ ਲੈਣ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਾਂਝੀ ਤਸਵੀਰ। ਤਸਵੀਰ: ਗੁਰਨੈਬ ਸਾਜਨ
04-08-2026
ਬੱਲੂਆਣਾ, 3 ਅਗਸਤ (ਗੁਰਨੈਬ ਸਾਜਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ 24 ਜੁਲਾਈ ਤੋਂ ਸ੍ਰੀ ਅਕਾਲ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਕੀਤਾ ਮਾਰਚ ਅੱਜ 3 ਅਗਸਤ ਨੂੰ ਬੱਲੂਾਆਣਾ ਦੇ ਵੱਖ-ਵੱਖ ਪਿੰਡਾਂ ਵਿਚ ਪਹੁੰਚਿਆ ਤਾਂ ਸਿੱਖ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕੀਤਾ। ਮਾਰਚ ਦੀ ਅਗਵਾਈ ਪੰਜਾਂ ਪਿਆਰਿਆਂ ਵਲੋਂ ਕੀਤੀ ਗਈ ਅਤੇ ਫੁੱਲਾਂ ਲੱਗੀ ਪਾਲਕੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਸੰਗਤਾਂ ਸ਼ਰਧਾ ਨਾਲ ਨਤਮਸਤਕ ਹੋਈਆਂ। ਮਾਰਚ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁੜਗੱਜ ਵਲੋਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਨਗਰ ਵਾਸੀਆਂ ਨੇ ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕੀਤਾ ਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ। ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਿਰਾਂ ‘ਤੇ ਸੋਹਣੀਆਂ ਦਸਤਾਰਾਂ ਅਤੇ ਚੁੰਨੀਆਂ ਸਜਾਈ ਬੱਚਿਆਂ ਦਾ ਵੀ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਮਾਰਚ ਵਿਚ ਸ਼ਾਮਿਲ ਗੱਡੀਆਂ ਉੱਪਰ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਦੇ ਵੱਡੇ-ਵੱਡੇ ਫਲੈਕਸ ਲਗਾਏ ਹੋਏ ਸਨ, ਗੁਰੂਆਂ ਦੇ ਸ਼ਾਸਤਰਾਂ ਦੇ ਵੀ ਸੰਗਤਾਂ ਨੇ ਦਰਸ਼ਨ ਕੀਤੇ। ਵੱਖ-ਵੱਖ ਪਿੰਡਾਂ ਤੇ ਪੜਾਅ ਦੌਰਾਨ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਪੰਥ ਇਕ ਪਰਿਵਾਰ ਹੈ ਆਓ ਪੰਥ ਦਾ ਸਾਥ ਦੇਈਏ ਅਤੇ ਪਖੰਡੀ ਬਾਬਿਆਂ ਤੋਂ ਬਚੀਏ। ਤਿੰਨ ਬੱਚਿਆਂ ਨੂੰ ਪਰਿਵਾਰ ਵਿੱਚ ਜਨਮ ਲੈਣ ਦੇਈਏ। ਉਹਨਾਂ ਕਿਹਾ ਕਿ ਬਠਿੰਡਾ ਦੀਆਂ ਬੀੜ ਬਸਤੀਆਂ ਤੇ ਆਸ ਪਾਸ ਪਿੰਡਾਂ ਵਿੱਚ ਚਿੱਟੇ ਦੇ ਮਾਰੂ ਨਸ਼ੇ ਨੇ ਜਵਾਨੀ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਲਈ ਸਮੇਂ ਦੀ ਸਰਕਾਰ ਜੁੰਮੇਵਾਰ ਹੈ।ਨਸ਼ੇ ਦੇ ਤਸਕਰ ਸਾਡੇ ਵੈਰੀ ਹਨ ਉਹਨਾਂ ਦਾ ਵਿਰੋਧ ਕਰੀਏ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜੀਏ। ਇਸ ਮੌਕੇ ਉਨ੍ਹਾਂ ਨਾਲ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬੱਲੂਆਣਾ, ਗੁਰਚਰਨ ਸਿੰਘ ਸਿੱਧੂ ਹਲਕਾ ਇੰਚਾਰਜ ਬਠਿੰਡਾ ਦਿਹਾਤੀ, ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਵਾਲੇ, ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਨਿਰਮਲ ਸਿੰਘ ਨਿੰਮਾ ਕੋਟਸ਼ਮੀਰ, ਪਰਮਜੀਤ ਸਿੰਘ ਪੰਮਾ ਕੋਟਸ਼ਮੀਰ, ਟਹਿਲ ਸਿੰਘ ਸਾਬਕਾ ਸਰਪੰਚ ਬੱਲੂਆਣਾ, ਗੁਰਤੇਜ ਸਿੰਘ ਬੱਲੂਆਣਾ, ਜਸਵਿੰਦਰ ਸਿੰਘ ਘੁੱਦਾ, ਅੰਗਰੇਜ ਸਿੰਘ ਸਾਬਕਾ ਸਰਪੰਚ ਬਾਹੋ, ਜਥੇਦਾਰ ਕੁਲਵੰਤ ਸਿੰਘ ਤਿਉਣਾ, ਜੀਤ ਸਿੰਘ ਤਿਉਣਾ, ਸੁਖਦੇਵ ਕੌਰ ਸਾਬਕਾ ਸਰਪੰਚ ਮਲਤਾਨੀਆਂ, ਸੁਖਚੈਨ ਸਿੰਘ ਸਰਪੰਚ ਬਸਤੀ ਨੰਬਰ 2, ਅੰਮ੍ਰਿਤਪਾਲ ਸਿੰਘ ਬੀੜ ਬਸਤੀਆਂ, ਨੈਬ ਸਿੰਘ ਬੀੜ ਬਹਿਮਣ, ਮੇਜਰ ਸਿੰਘ ਸਰਕਲ ਪ੍ਰਧਾਨ, ਕੁਲਵੰਤ ਸਿੰਘ ਸਿੰਘ ਸਾਬਕਾ ਪੰਚ ਬੱਲੂਆਣਾ, ਸੁਖਦੇਵ ਸਿੰਘ ਸਾਬਕਾ ਪੰਚ ਬੱਲੂਆਣਾ ਮੌਜੂਦ ਸਨ।