04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ 10 ਸਰਕਲਾਂ ਦੇ ਪ੍ਰਧਾਨਾਂ ਦਾ ਐਲਾਨ

ਭਗਤਾ ਭਾਈਕਾ, 3 ਅਗਸਤ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਹਲਕਾ ਰਾਮਪੁਰਾ ਫੂਲ ਦੇ ਵੱਖ ਵੱਖ ਵਿੰਗਾਂ ਦੇ ਹਲਕਾ ਪ੍ਰਧਾਨ ਅਤੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਦੌਰਾਨ ਦਲ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਮੂਹ ਵਿੰਗਾਂ ਦੇ ਪ੍ਰਧਾਨਾਂ ਦੀਆਂ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਦੀਆਂ ਡਿਊਟੀਆਂ ਲਗਾਈਆਂ।

ਅਜੀਤ ਡੈਸਕ 04-08-2026
ਭਗਤਾ ਭਾਈਕਾ, 3 ਅਗਸਤ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਹਲਕਾ ਰਾਮਪੁਰਾ ਫੂਲ ਦੇ ਵੱਖ ਵੱਖ ਵਿੰਗਾਂ ਦੇ ਹਲਕਾ ਪ੍ਰਧਾਨ ਅਤੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਦੌਰਾਨ ਦਲ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਮੂਹ ਵਿੰਗਾਂ ਦੇ ਪ੍ਰਧਾਨਾਂ ਦੀਆਂ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਦੀਆਂ ਡਿਊਟੀਆਂ ਲਗਾਈਆਂ। ਇਸ ਉਪਰੰਤ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੇ ਵੱਖ-ਵੱਖ 10 ਸਰਕਲਾਂ ਦੇ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਸਾਬਕਾ ਮੰਤਰੀ ਮਲੂਕਾ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਗੁਰਲਾਭ ਸਿੰਘ ਕੋਠਾ ਗੁਰੂ ਕੌਂਸਲਰ ਨੂੰ ਪ੍ਰਧਾਨ ਐਸ ਸੀ ਵਿੰਗ ਸਰਕਲ ਕੋਠਾ ਗੁਰੂ, ਹੰਸ ਸਿੰਘ ਸੋਹੀ ਸੇਵਾ ਮੁਕਤ ਪ੍ਰਿੰਸੀਪਲ ਨੂੰ ਪ੍ਰਧਾਨ ਸਰਕਲ ਭਗਤਾ ਭਾਈਕਾ, ਬਲਵੰਤ ਸਿੰਘ ਹਮੀਰਗੜ੍ਹ ਨੂੰ ਪ੍ਰਧਾਨ ਸਰਕਲ ਜਲਾਲ, ਕਮਲਜੀਤ ਸਿੰਘ ਰਾਜਗੜ੍ਹ ਸਾਬਕਾ ਸਰਪੰਚ ਨੂੰ ਪ੍ਰਧਾਨ ਸਰਕਲ ਦਿਆਲਪੁਰਾ ਭਾਈ, ਡੂੰਗਰ ਸਿੰਘ ਗੁੰਮਟੀ ਕਲਾਂ ਸਾਬਕਾ ਸਰਪੰਚ ਨੂੰ ਪ੍ਰਧਾਨ ਸਰਕਲ ਭਾਈਰੂਪਾ, ਪਿਆਰਾ ਸਿੰਘ ਹਰਨਾਮ ਸਿੰਘ ਵਾਲਾ ਸਾਬਕਾ ਸਰਪੰਚ ਨੂੰ ਪ੍ਰਧਾਨ ਸਰਕਲ ਢਿਪਾਲੀ, ਜਗਦੀਪ ਸਿੰਘ ਫੂਲ ਪ੍ਰਧਾਨ ਸਰਕਲ ਫੂਲ, ਕੁਲਦੀਪ ਸਿੰਘ ਮਹਿਰਾਜ ਪ੍ਰਧਾਨ ਸਰਕਲ ਮਹਿਰਾਜ, ਹਰਪਾਲ ਸਿੰਘ ਸੇਰੂ ਪ੍ਰਧਾਨ ਸਰਕਲ ਪਟਿਆਲਾ ਮੰਡੀ ਅਤੇ ਸਾਮ ਸਿੰਘ ਰਾਮਪੁਰਾ ਪ੍ਰਧਾਨ ਸਰਕਲ ਨਾਭਾ ਮੰਡੀ ਰਾਮਪੁਰਾ ਨਿਯੁਕਤ ਕੀਤੇ ਗਏ। ਸਾਬਕਾ ਮੰਤਰੀ ਮਲੂਕਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਉਨ੍ਹਾਂ ਨੂੰ ਦਲ ਦੀ ਮਜ਼ਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਮਲੂਕਾ ਨੇ ਦੱਸਿਆ ਕਿ ਬਾਕੀ ਰਹਿੰਦੇ ਵੱਖ ਵੱਖ ਵਿੰਗਾਂ ਦੇ ਅਹੁੱਦੇਦਾਰਾਂ ਦਾ ਐਲਾਨ ਵੀ ਜਲਦੀਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਮਿਹਨਤੀ ਵਰਕ ਰ ਦਾ ਬਣਦਾ ਮਾਣ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਪਾਲ ਸਿੰਘ ਦਿਆਲਪੁਰਾ ਮੈਂਬਰ ਜਿਲ੍ਹਾਂ ਪ੍ਰੀਸ਼ਦ, ਸੁਖਜਿੰਦਰ ਸਿੰਘ ਖਾਨਦਾਨ, ਗੁਰਵਿੰਦਰ ਕੌਰ ਭਗਤਾ, ਹੈਪੀ ਬਾਂਸਲ, ਹਰਪਾਲ ਸਿੰਘ ਮਲੂਕਾ, ਸਰਬਜੀਤ ਸਿੰਘ ਕਾਂਗੜ, ਭੀਮ ਸੈਨ ਜਲਾਲ, ਜਸਜੀਤ ਸਿੰਘ ਕੋਇਰ ਸਿੰਘ ਵਾਲਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਤਿੰਨ ਰੋਜ਼ਾ ‘ਵਿਰਾਸਤੀ ਤੀਆਂ ਦਾ ਮੇਲਾ’ ਸਮਾਪਤ ਅਗਲੀ ਖ਼ਬਰ ਸੂਬੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਪੰਜਾਬੀਆਂ ਦੀਆਂ ਉਮੀਦਾਂ ਹੁਣ ਸਿਰਫ਼ ਭਾਜਪਾ ’ਤੇ- ਪਰਮਪਾਲ ਕੌਰ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।