05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਮਾਡਲ ਟਾਊਨ ’ਚ ਰਾਤ ਸਮੇਂ ਛਾਇਆ ਘੁੱਪ ਹਨੇਰਾ

ਅਜੀਤ ਡੈਸਕ 31-07-2026
ਬਠਿੰਡਾ, 30 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਦੀ ਕਥਿਤ ਲਾਪਰਵਾਹੀ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਲੰਬੇ ਸਮੇਂ ਤੋਂ ਬੰਦ ਪਈਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਮਾੜੇ ਹਾਲਾਤ ਮਾਡਲ ਟਾਊਨ ਫੇਜ਼-1 ਦੇ ਇਲਾਕੇ ਦੇ ਹਨ, ਜਿੱਥੇ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪੂਰਾ ਇਲਾਕਾ ਹਨੇਰੇ ਵਿਚ ਡੁੱਬਿਆ ਹੋਇਆ ਹੈ। ਇਸ ਮਾਮਲੇ ਸਬੰਧੀ ਸਮਾਜਸੇਵੀ ਸੰਜੀਵ ਗੋਇਲ ਨੇ ਕਿਹਾ ਕਿ ਨਗਰ ਨਿਗਮ ਦੇ ਐਕਸੀਅਨ ਅਤੇ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਦਾ ਠੇਕਾ ਲੈਣ ਵਾਲੀ ਪੈਨਾਸੋਨਿਕ ਕੰਪਨੀ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਰਾਤ ਸਮੇਂ ਪੂਰਾ ਇਲਾਕਾ ਹਨੇਰੇ ਵਿਚ ਡੁੱਬ ਜਾਣ ਕਾਰਨ ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਮਹਿੰਗੇ ਵਾਹਨਾਂ ਦੀ ਚੋਰੀ ਅਤੇ ਰਾਹਗੀਰਾਂ ਨਾਲ ਅਣਸੁਖਾਵੀਆਂ ਘਟਨਾਵਾਂ ਦੀ ਸੰਭਾਵਨਾ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਨੂੰ ਦੇਖਦਿਆਂ ਸਟਰੀਟ ਲਾਈਟਾਂ ਦਾ ਚਾਲੂ ਹੋਣਾ ਬਹੁਤ ਜ਼ਰੂਰੀ ਹੈ, ਪਰ ਜ਼ਿੰਮੇਵਾਰ ਅਧਿਕਾਰੀ ਇਸ ਮਾਮਲੇ ਪ੍ਰਤੀ ਗੰਭੀਰ ਨਹੀਂ ਹਨ। ਗੋਇਲ ਨੇ ਦੋਸ਼ ਲਗਾਏ ਕਿ ਹਰ ਸਾਲ ਸਟਰੀਟ ਲਾਈਟਾਂ ਦੀ ਦੇਖਭਾਲ ‘ਤੇ ਲੱਖਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ। ਇਸ ਲਈ ਕੰਪਨੀ ਨੂੰ ਬਲੈਕ ਲਿਸਟ ਕਰਕੇ ਸਟਰੀਟ ਲਾਈਟਾਂ ਦੀ ਦੇਖਭਾਲ ਦਾ ਕੰਮ ਨਗਰ ਨਿਗਮ ਆਪਣੇ ਹੱਥਾਂ ਵਿਚ ਲਵੇ।
ਇਨ੍ਹਾਂ ਏਰੀਏ ਵਿਚ ਸਟਰੀਟ ਲਾਈਟਾਂ ਖ਼ਰਾਬ ਹੋਣ ਕਾਰਨ ਬੰਦ
ਸ਼ਹਿਰ ਦੇ ਮਾਡਲ ਟਾਊਨ ਫੇਜ਼-1 ਤੋਂ ਇਲਾਵਾ ਆਈ.ਟੀ.ਆਈ. ਓਵਰਬ੍ਰਿਜ, ਜੀ.ਟੀ. ਰੋਡ, ਮਾਲ ਰੋਡ, ਰਾਮ ਬਾਗ ਰੋਡ, ਪਰਸ ਰਾਮ ਨਗਰ, 100 ਫੁੱਟ ਰੋਡ, ਬੀਬੀ ਵਾਲਾ ਰੋਡ, ਪਾਵਰ ਹਾਊਸ ਰੋਡ, ਅਜੀਤ ਰੋਡ, ਗੁਰੂ ਕੀ ਨਗਰੀ, ਮਾਡਲ ਟਾਊਨ ਫੇਜ਼-2, ਸਿਵਲ ਲਾਈਨਜ਼, ਭਾਗੂ ਰੋਡ, ਵਾਟਰ ਵਰਕਸ ਰੋਡ, ਮੁਲਤਾਨੀਆ ਰੋਡ, ਡੱਬਵਾਲੀ ਰੋਡ, ਗਣੇਸ਼ ਨਗਰ, ਆਰੀਆ ਨਗਰ, ਕੋਰਟ ਰੋਡ, ਸੰਤਪੁਰਾ ਰੋਡ, ਵੀਰ ਕਾਲੋਨੀ ਅਤੇ ਹੋਰ ਕਈ ਇਲਾਕਿਆਂ ਵਿਚ ਵੀ ਸਟਰੀਟ ਲਾਈਟਾਂ ਬੰਦ ਜਾਂ ਖ਼ਰਾਬ ਪਈਆਂ ਹਨ। ਕਈ ਥਾਵਾਂ ‘ਤੇ ਲਾਈਟਾਂ ਅਤੇ ਖੰਭੇ ਤੱਕ ਗ਼ਾਇਬ ਹਨ।
ਪਿਛਲੀ ਖ਼ਬਰ ਭਾਰੀ ਮਾਤਰਾ ਵਿਚ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਭੁੱਚੋ ਮੰਡੀ ਵਿਚ ‘ਪੰਜਾਬ ਬੰਦ’ ਦਾ ਪੂਰਾ ਰਿਹਾ ਪ੍ਰਭਾਵ ਵਪਾਰੀਆਂ ਨੇ ਦੁਕਾਨਾਂ ਬੰਦ ਰੱਖੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।