06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਬੱਲੂਆਣਾ ਦੇ ਕੁਝ ਘਰਾਂ ਵਲੋਂ ਸੜਕ ਵਿਚਕਾਰ ਗੰਦਾ ਪਾਣੀ ਡੋਲ੍ਹਣ ਕਰਕੇ ਸਕੂਲੀ ਬੱਚੇ ਹੋ ਰਹੇ ਨੇ ਪ੍ਰੇਸ਼ਾਨ

ਅਜੀਤ ਡੈਸਕ 26-07-2026

ਬੱਲੂਆਣਾ, 25 ਜੁਲਾਈ (ਗੁਰਨੈਬ ਸਾਜਨ)-ਬੱਲੂਆਣਾ ਪਿੰਡ ਦੀ ਫ਼ਿਰਨੀ ਦੀ ਪੱਕੀ ਸੜਕ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ, ਡੇਰਾ ਬਾਬਾ ਬਾਲਾ ਜੀ ਦੇ ਨੇੜੇ ਪੈਂਦੀ ਹੈ ਉਪਰ ਕੁਝ ਘਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਡੋਲ੍ਹਣ ਨੂੰ ਲੈ ਕੇ ਅੱਜ ਪਿੰਡ ਵਾਸੀ ਇਕੱਠੇ ਹੋਏ। ਨੌਜਵਾਨ ਸੁਰਿੰਦਰ ਸਿੰਘ ਸਿੰਦਾ ਨੇ ਦੱਸਿਆ ਕਿ ਪਿਛਲੇ ਸਾਲਾਂ ਤੋਂ ਹਰ ਰੋਜ਼ ਨੇੜਲੇ ਕੁਝ ਘਰਾਂ ਨੇ ਜਾਣ ਬੁੱਝ ਕੇ ਗੰਦਾ ਪਾਣੀ ਸੜਕ ਵਿਚਕਾਰ ਡੋਲ੍ਹਣਾ ਸ਼ੁਰੂ ਕੀਤਾ ਹੈ। ਜਿਸ ਕਰਕੇ ਸਕੂਲਾਂ ’ਚ ਪੜ੍ਹਨ ਜਾਂਦੇ ਬੱਚੇ ਸੀਵਰੇਜ ਦੇ ਗੰਦੇ ਪਾਣੀ ਦੇ ਚਿੱਕੜ ’ਚ ਕਈ ਵਾਰ ਡਿੱਗ ਚੁੱਕੇ ਹਨ, ਪਿੰਡ ਦੀ ਪੰਚਾਇਤ ਵਲੋਂ ਕਈ ਵਾਰ ਇਨ੍ਹਾਂ ਨੂੰ ਪਾਣੀ ਨਾ ਡੋਲਣ ਬਾਰੇ ਕਿਹਾ ਹੈ, ਪਰ ਇਹ ਕਿਸੇ ਦੀ ਵੀ ਨਹੀਂ ਸੁਣਦੇ। ਜਦੋਂਕਿ ਆਸ ਪਾਸ ਦੇ ਘਰਾਂ ਨੇ ਗੰਦੇ ਪਾਣੀ ਦੇ ਪ੍ਰਬੰਧ ਲਈ ਘਰਾਂ ਵਿਚ ਬੋਰ ਪੱਟੇ ਹੋਏ ਹਨ। ਗੰਦੇ ਪਾਣੀ ਦੇ ਨੇੜੇ ਹੀ ਧਾਰਮਿਕ ਸਥਾਨ ਸਥਿਤ ਹੈ, ਜਿੱਥੇ ਹਰ ਰੋਜ਼ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਨੂੰ ਚਿੱਕੜ ਵਿਚੋਂ ਗੁਜ਼ਰਨਾ ਪੈਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਦੇ ਐਮਡੀ ਰੋਹਿਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਗੰਦੇ ਪਾਣੀ ਵਿਚ ਕਈ ਵਾਰ ਸਾਡੇ ਬੱਚੇ ਡਿੱਗ ਚੁੱਕੇ ਹਨ। ਇਸ ਸਬੰਧੀ ਸਾਬਕਾ ਪੰਚ ਨੰਦ ਸਿੰਘ, ਬਜ਼ੁਰਗ ਸੁਖਦੇਵ ਸਿੰਘ, ਸੀਰਾ ਸਿੱਧੂ ਨੇ ਦੱਸਿਆ ਕਿ ਇਸ ਮਸਲੇ ਦਾ ਕਈ ਸਾਲਾਂ ਤੋਂ ਕੋਈ ਵੀ ਹੱਲ ਨਹੀਂ ਨਿਕਲ ਰਿਹਾ। ਇਸ ਸਬੰਧੀ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਸਰਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਘਰਾਂ ਨੂੰ ਇਕ ਵਾਰ ਨਹੀਂ ਬਲਕਿ ਪੰਚਾਇਤੀ ਤੌਰ ਤੇ ਅਸੀਂ ਵਾਰ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਇਹ ਕਿਸੇ ਦੀ ਵੀ ਨਹੀਂ ਸੁਣਦੇ। ਉਨ੍ਹਾਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਘਰਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇ।

ਪਿਛਲੀ ਖ਼ਬਰ ਬਠਿੰਡਾ ’ਚ ਸਕੂਲੀ ਕੰਧਾਂ ’ਤੇ ਖਾਲਿਸਤਾਨੀ ਨਾਅਰਿਆਂ ਦੀ ਫ਼ਰਜ਼ੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ, ਪੁਲਿਸ ਨੂੰ ਪਈਆਂ ਭਾਜੜ... ਅਗਲੀ ਖ਼ਬਰ ਗਾਂਜਾ ਅਤੇ ਹੈਰੋਇਨ ਸਮੇਤ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।