09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਬੀ. ਏ. (ਸੈਮ-5) ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 17-07-2026

ਲਹਿਰਾ ਮੁਹੱਬਤ, 16 ਜੁਲਾਈ (ਚਰਨਜੀਤ ਸਿੰਘ) ਸਥਾਨਕ ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਡਾਇਰੈਕਟਰ ਕੇਸਰ ਸਿੰਘ ਧਲੇਵਾਂ, ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ ਅਤੇ ਐਡਮਨਿਸਟਰੇਟਿਵ ਕੁਲਵੀਰ ਸਿੰਘ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਏ. (ਸੈਮ-5) ਦੇ ਨਤੀਜੇ ’ਚ ਗੁਰਬੀਨ ਕੌਰ ਪੁੱਤਰੀ ਗੁਰਤੇਜ ਸਿੰਘ ਵਾਸੀ ਭੁੱਚੋ ਕਲਾਂ, ਕਰਨਪ੍ਰੀਤ ਕੌਰ ਪੁੱਤਰੀ ਸੁਖਪਾਲ ਸਿੰਘ ਵਾਸੀ ਸਿਧਾਣਾ ਅਤੇ ਜਗਦੀਪ ਕੌਰ ਪੁੱਤਰੀ ਅਮਰੀਕ ਖਾਨ ਵਾਸੀ ਕੋਟੜਾ ਕੋੜਾ ਨੇ ਲੜੀਵਾਰ 84, 83.4 ਤੇ 80.8 ਫੀਸਦੀ ਅੰਕ ਪ੍ਰਾਪਤ ਕਰਕੇ ਅੱਵਲ ਪੁਜ਼ੀਸਨਾਂ ਹਾਸਲ ਕੀਤੀਆਂ। ਇਸ ਸਮੇਂ ਕਾਲਜ ਦੇ ਸਟਾਫ਼ ਮੈਂਬਰ ਪ੍ਰੋ. ਮੋਨਿਕਾ ਗਰਗ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਰਵਿੰਦਰ ਕੌਰ, ਪ੍ਰੋ. ਸਿਮਰਜੀਤ ਕੌਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਰੁਚੀਕਾ, ਪ੍ਰੋ. ਅਨਮੋਲ ਕੌਰ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਲਖਵੀਰ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਜਸਕਰਨ ਸਿੰਘ ਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਕੇ ਤਰੱਕੀਆਂ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ।

ਪਿਛਲੀ ਖ਼ਬਰ ਜਗਦੀਸ਼ ਰਾਏ ‘ਕਾਮਰੇਡ’ ਦੀਆਂ ਮਰਨ ਉਪਰੰਤ ਅੱਖਾਂ ਦਾਨ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਪਹਿਲ ਨਾਲ ਪਿੰਡ ਗਿਆਨਾ ਵਿਚ ਬਣੇ ਜਿੰਮ ਅਤੇ ਆਧੁਨਿਕ ਲਾਇਬ੍ਰੇਰੀ ਨੇ ਬਦਲੀ ਨੌਜਵਾਨਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।