ਬਠਿੰਡਾ, 15 ਜੁਲਾਈ (ਅਵਤਾਰ ਸਿੰਘ ਕੈਂਥ)-ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਠਿੰਡਾ ਵਿਚ 17, 18 ਅਤੇ 19 ਜੁਲਾਈ 2026 ਨੂੰ ਤਿੰਨ ਦਿਨਾਂ ਦਾ ਮੁਫ਼ਤ ਯੋਗ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਹਰ ਰੋਜ਼ ਸਵੇਰੇ 5 ਵਜੇ ਤੋਂ 6:30 ਵਜੇ ਤੱਕ ਐਸ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਗਰਾਊਂਡ, ਮਾਲ ਰੋਡ, ਗੋਲ ਡਿੱਗੀ ਸਾਹਮਣੇ, ਬਠਿੰਡਾ ਵਿਖੇ ਹੋਵੇਗਾ। ਇਹ ਕੈਂਪ ਸਮਾਜਸੇਵੀ ਅਤੇ ਐਡਵੋਕੇਟ ਨਵੀਨ ਸਿੰਗਲਾ (ਯੋਗ ਸਾਧਨਾ ਮਿਸ਼ਨ, ਓਡੀਸ਼ਾ) ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਵਿਸ਼ੇਸ਼ ਯੋਗ ਕੈਂਪ ਵਿੱਚ ਵਿਸ਼ਵ ਪ੍ਰਸਿੱਧ ਯੋਗ ਗੁਰੂ ਸਵਾਮੀ ਡਾ. ਧੀਰੇਂਦ੍ਰਾਚਾਰਿਆ ਆਪਣੀ ਹਾਜ਼ਰੀ ਵਿਚ ਯੋਗ ਆਸਨ, ਪ੍ਰਾਣਾਯਾਮ, ਧਿਆਨ ਅਤੇ ਵਿਸ਼ੇਸ਼ ਯੋਗਿਕ ਕ੍ਰਿਆਵਾਂ ਦਾ ਅਭਿਆਸ ਕਰਵਾਉਣਗੇ। ਕੈਂਪ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਰਾਮਦਾਇਕ ਕੱਪੜੇ ਪਾ ਕੇ ਆਉਣ ਅਤੇ ਆਪਣੇ ਨਾਲ ਯੋਗਾ ਮੈਟ ਜਾਂ ਦਰੀ, ਪਾਣੀ ਦੀ ਬੋਤਲ ਅਤੇ ਲੋੜੀਂਦਾ ਨਿੱਜੀ ਸਮਾਨ ਜ਼ਰੂਰ ਲੈ ਕੇ ਆਉਣ।
17 ਤੋਂ 19 ਜੁਲਾਈ ਤੱਕ ਐਸ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਗਰਾਊਂਡ ਵਿਚ ਲੱਗੇਗਾ ਯੋਗਾ ਕੈਂਪ
ਅਜੀਤ ਡੈਸਕ
16-07-2026