29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਐੱਮ.ਪੀ.ਕੋਟੇ ’ਚੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਕੋਟਸ਼ਮੀਰ ਨਗਰ ਦੀਆਂ ਸੱਤ ਧਰਮਸ਼ਾਲਾਵਾਂ ਲਈ 27 ਲੱਖ ਦੀ ਗਰਾਂਟ

ਅਜੀਤ ਡੈਸਕ 06-07-2026

ਕੋਟਫੱਤਾ, 5 ਜੁਲਾਈ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਦੇ ਵੱਖ-ਵੱਖ ਵਾਰਡਾਂ ਦੀਆਂ 7 ਦੇ ਕਰੀਬ ਧਰਮਸ਼ਾਲਾਵਾਂ ਲਈ 27 ਲੱਖ ਦੀ ਗ੍ਰਾਂਟ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਵੀਂ ਬਣੀ ਨਗਰ ਪੰਚਾਇਤ ਨੂੰ ਸੌਂਪੀ। 13 ਵਾਰਡਾਂ ਵਾਲੀ ਨਗਰ ਪੰਚਾਇਤ ਦੇ 11 ਅਕਾਲੀ ਉਮੀਦਵਾਰ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿਚ ਬੀਤੇ ਦਿਨ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲੇ ਤੇ ਨਗਰ ਕੋਟਸ਼ਮੀਰ ‘ਚ ਧਰਮਸ਼ਾਲਾਵਾਂ ਦੀ ਖਸਤਾ ਹੋ ਚੁੱਕੀ ਹਾਲਤ ਬਾਰੇ ਜਾਣੂ ਕਰਵਾਇਆ ਤੇ ਗਰਾਂਟ ਦੀ ਮੰਗ ਕੀਤੀ। ਆਪਣੇ ਐਮ.ਪੀ. ਕੋਟੇ ਵਿਚੋਂ ਬੀਬਾ ਬਾਦਲ ਨੇ ਨਵੀਂ ਬਣੀ ਅਕਾਲੀ ਪੰਚਾਇਤ ਨੂੰ ਤੁਰੰਤ 27 ਲੱਖ ਦੀ ਗ੍ਰਾਂਟ ਜਾਰੀ ਕੀਤੀ ਜੋ ਸ਼ਾਮ ਬਸਤੀ ਬੌਰੀਏ ਸਿੱਖਾਂ ਦੀ ਧਰਮਸ਼ਾਲਾ ਨੂੰ 5 ਲੱਖ, ਵਾਰਡ ਨੰਬਰ ਇਕ ਤੇ ਦੋ ਦੀ ਸਾਂਝੀ ਧਰਮਸ਼ਾਲਾ ਨੂੰ 5 ਲੱਖ, ਤਲਵੰਡੀ ਵਾਲੇ ਦਰਵਾਜੇ ਦੇ ਨਾਲ ਲੱਗਦੀ ਵਾਰਡ ਨੰਬਰ ਅੱਠ ਦੀ ਧਰਮਸ਼ਾਲਾ ਨੂੰ 4 ਲੱਖ, ਗੁਲਾਬ ਕੀ ਪੱਤੀ ‘ਚ ਵਾਰਡ ਨੰਬਰ 7 ਤੇ 9 ਦੀ ਸਾਂਝੀ ਧਰਮਸ਼ਾਲਾ ਨੂੰ 5 ਲੱਖ, ਵਾਰਡ ਨੰਬਰ 3 ਵਿਚ ਪੈਂਦੀਆਂ ਦੋ ਧਰਮਸ਼ਾਲਾਵਾਂ ਲਈ 4 ਲੱਖ, ਵਾਰਡ ਨੰਬਰ 12 ਵਿਚ ਪੈਂਦੀ ਬੌਰੀਏ ਸਿੱਖਾਂ ਦੀ ਧਰਮਸ਼ਾਲਾ ਨੂੰ 4 ਲੱਖ ਦੀ ਗਰਾਂਟ ਜਾਰੀ ਕੀਤੀ। ਇਸ ਮੌਕੇ ਵਾਰਡ ਨੰਬਰ 1 ਤੋਂ ਕੌਂਸਲਰ ਸੁਖਵਿੰਦਰ ਕੌਰ ਦੇ ਪਤੀ ਸਾਬਕਾ ਪੰਚ ਹਰਭਜਨ ਸਿੰਘ, ਵਾਰਡ ਨੰਬਰ 2 ਤੋਂ ਕੌਂਸਲਰ ਸੁਖਪਾਲ ਸਿੰਘ ਗ੍ਰੰਥੀ, ਵਾਰਡ ਨੰਬਰ ਤਿੰਨ ਤੋਂ ਕੌਂਸਲਰ ਪ੍ਰੀਤੀ ਕੌਰ ਦੇ ਪਰਿਵਾਰਿਕ ਮੈਂਬਰ ਡਾਕਟਰ ਗੁਰਨੈਬ ਸਿੰਘ, ਵਾਰਡ ਨੰਬਰ 5 ਤੋਂ ਨਿਰਮਲ ਸਿੰਘ ਨਿੰਮਾ ਦੇ ਮਾਤਾ ਜਸਵਿੰਦਰ ਕੌਰ, ਵਾਰਡ ਨੰਬਰ 6 ਤੋਂ ਕੌਂਸਲਰ ਪਰਮਜੀਤ ਸਿੰਘ ਪੰਮਾ, ਵਾਰਡ ਨੰਬਰ 7 ਤੋਂ ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨ ਸਿੰਘ ਸ਼ਰਨੀ, ਵਾਰਡ 8 ਤੋਂ ਕੌਂਸਲਰ ਰਾਮ ਸਿੰਘ ਮਾਨ, ਵਾਰਡ 9 ਤੋਂ ਕੌਂਸਲਰ ਜਸਦੀਪ ਕੌਰ ਦੇ ਪਤੀ ਮਨਪ੍ਰੀਤ ਸਿੰਘ ਮਨਾ, ਵਾਰਡ 12 ਤੋਂ ਕੌਂਸਲਰ ਸੰਦੀਪ ਸਿੰਘ ਸੰਧੂ ਅਤੇ ਵਾਰਡ 13 ਤੋਂ ਕੌਂਸਲਰ ਗੋਬਿੰਦ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਐਮਬਾਪੇ ਨੇ ਫਰਾਂਸ ਨੂੰ ਕੁਆਰਟਰ ਫਾਈਨਲ ’ਚ ਪਹੁੰਚਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬੀਰੋਕੇ ਕਲਾਂ ਵਿਖੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।