08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨੌਜਵਾਨ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ

ਅਜੀਤ ਡੈਸਕ 05-07-2026
ਬਠਿੰਡਾ, 4 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਸਰਹਿੰਦ ਨਹਿਰ ਵਿਚ ਨੌਜਵਾਨਾਂ ਦੀ ਟੋਲੀ ਨਹਾ ਰਹੀ ਸੀ ਕਿ ਅਚਾਨਕ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿਚ ਇਕ ਨੌਜਵਾਨ ਵਹਿਣ ਕਾਰਨ ਡੁੱਬ ਗਿਆ। ਜਿਸ ਦੀ ਸੂਚਨਾ ਸਮਾਜ ਸੇਵੀਆਂ ਸੰਸਥਾਵਾਂ ਨੂੰ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਗੋਤਾਖੋਰ ਟੀਮ ਮੈਂਬਰ ਰਾਜਿੰਦਰ ਕੁਮਾਰ, ਸੰਦੀਪ ਗਿੱਲ ਹਾਦਸੇ ਵਾਲੀ ਥਾਂ ’ਤੇ ਪਹੁੰਚੇੇ। ਇਨ੍ਹਾਂ ਤੋਂ ਇਲਾਵਾ ਐਨ ਡੀ ਆਰ ਐਫ ਦੀ ਟੀਮ ਅਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਸਮਾਜ ਸੇਵੀ ਟੀਮਾਂ ਵਲੋਂ ਨਹਿਰ ਵਿਚ ਡੁੱਬੇ ਨੌਜਵਾਨ ਨੂੰ ਸਵੇਰੇ ਤੋਂ ਲੱਭਣ ਲਈ ਬਚਾਅ ਕਾਰਜ ਜਾਰੀ ਸੀ, ਪਰ ਦੁਪਿਹਰ ਬਾਅਦ ਸਫ਼ਲਤਾ ਮਿਲੀ। ਨੌਜਵਾਨ ਦੀ ਲਾਸ਼ ਮਿਲਣ ’ਤੇ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਪਹੁੰਚਾਇਆ ਗਿਆ, ਜਿੱਥੇ ਡਿਊਟੀ ਡਾਕਟਰ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਨੌਜਵਾਨ ਕੁਨਾਲ ਵਾਸੀ ਜਨਤਾ ਨਗਰ ਦਾ ਰਹਿਣ ਵਾਲਾ ਸੀ।
ਪਿਛਲੀ ਖ਼ਬਰ ਬਠਿੰਡਾ ਦੇ ਚਿਲਡਰਨ ਹੋਮ ’ਚੋਂ ਦੋ ਬੱਚੇ ਭੇਦਭਰੀ ਹਾਲਤ ਹੋਏ ਗਾਇਬ ਘਟਨਾ ਦੇ ਇਕ ਮਹੀਨੇ ਬਾਅਦ ਵੀ ਨਹੀਂ ਲੱਗਿਆ ਥਹੁ-ਪ... ਅਗਲੀ ਖ਼ਬਰ ਭਾਜਪਾ ਦੇ ਸੀਨੀਅਰ ਆਗੂ ਗੋਪਾਲ ਕ੍ਰਿਸ਼ਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।