03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੀ. ਐਚ. ਸੀ. ਬਾਲਿਆਂਵਾਲੀ ਵਿਖੇ ਪਰਿਵਾਰm ਭਲਾਈ ਦੇ 14 ਨਲਬੰਦੀ ਅਪ੍ਰੇਸ਼ਨ ਕੀਤੇ

ਅਜੀਤ ਡੈਸਕ 26-06-2026

ਬਾਲਿਆਂਵਾਲੀ, 25 ਜੂਨ (ਕੁਲਦੀਪ ਮਤਵਾਲਾ)- ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾ: ਸ਼ੈਲੀ ਅਰੋੜਾ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਬਾਲਿਆਂਵਾਲੀ ਵਿਖੇ ਪਰਿਵਾਰ ਭਲਾਈ ਕੈਂਪ ਲਗਾਇਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ੈਲੀ ਅਰੋੜਾ ਨੇ ਦੱਸਿਆ ਕਿ ਕੈਂਪ ਦੌਰਾਨ ਪਰਿਵਾਰ ਭਲਾਈ ਦੇ ਕੁੱਲ 14 ਸਥਾਈ ਨਲਬੰਦੀ ਅਪ੍ਰੇਸ਼ਨ ਜ਼ਿਲ੍ਹਾ ਹਸਪਤਾਲ ਬਠਿੰਡਾ ਦੇ ਸੀਨੀਅਰ ਸਰਜਨ ਡਾ. ਵਿਰੇਸ਼ਵਰ ਚਾਵਲਾ ਵਲੋਂ ਕੀਤੇ ਗਏ। ਇਸ ਸਮੇਂ ਮੈਡੀਕਲ ਅਫ਼ਸਰ ਡਾ: ਕਮਲਜੀਤ ਸਿੰਘਦੱਸਿਆ ਕਿ ਸਿਹਤ ਵਿਭਾਗ ਵਲੋਂ ਪਰਿਵਾਰ ਨਿਯੋਜਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਰੰਤਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਬਲਾਕ ਐਜੂਕੇਟਰ ਜਗਤਾਰ ਸਿੰਘ ਨੇ ਯੋਗ ਜੋੜਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਰਿਵਾਰਿਕ ਯੋਜਨਾ ਸਬੰਧੀ ਸਲਾਹ ਲੈ ਕੇ ਸੇਵਾਵਾਂ ਦਾ ਲਾਭ ਲੈਣ।

ਪਿਛਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਕਾਰਨ ਸਫ਼ਾਈ ਸੇਵਕ ਯੂਨੀਅਨ ਵਲੋਂ ਹੜਤਾਲ ਸ਼ੁਰੂ ਅਗਲੀ ਖ਼ਬਰ ਗਾਇਕਾ ਰਮਨ ਰੋਮਾਣਾ ਦੇ ਗੀਤ ‘ਕੁਵੀਨ ਸ਼ਿਟ’ ਨੇ ਸੰਗੀਤਕ ਖੇਤਰ ’ਚ ਪਾਈਆਂ ਧੁੰਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।