13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰਦੁਆਰਾ ਬਾਬਾ ਨਾਮਦੇਵ ਜੀ ਬਠਿੰਡਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 19-06-2026

ਬਠਿੰਡਾ, 18 ਜੂਨ (ਅਵਤਾਰ ਸਿੰਘ ਕੈਂਥ)-ਅੱਜ ਗੁਰਦੁਆਰਾ ਬਾਬਾ ਨਾਮਦੇਵ ਜੀ ਬਠਿੰਡਾ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਸਵੇਰ ਦੇ ਸਮੇਂ ਸ੍ਰੀ ਆਖੰਡ ਪਾਠ ਜੀ ਦੇ ਭੋਗ ਪਾਏ ਗਏ। ਸੁਖਮਨੀ ਸਹਿਬ ਸੇਵਾ ਸੁਸਾਇਟੀ (ਬੀਬੀਆਂ) ਵਲੋਂ ਕੀਰਤਨ ਕੀਤਾ ਗਿਆ । ਮੁੱਖ ਗ੍ਰੰਥੀ ਭਾਈ ਸਾਹਿਬ ਹਰਵਿੰਦਰ ਸਿੰਘ ਵਲੋਂ ਗੁਰਮਤਿ ਵਿਚਾਰਾਂ ਕਰਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਠੰਢੇ-ਮਿੱਠੇ ਜਲ ਦੀ ਛਬੀਲ ਸਵੇਰ ਦੇ ਸਮੇਂ ਤੋਂ ਸ਼ੁਰੂ ਸੀ। ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਾਬਾ ਨਾਮਦੇਵ ਸਭਾ ਬਠਿੰਡਾ ਅਤੇ ਆਸ ਵੈਲਫੇਅਰ ਸੁਸਾਇਟੀ ਵਲੋਂ ਸਵੈ ਇੱਛਕ ਖੂਨਦਾਨ ਦਾ ਕੈਂਪ ਵੀ ਲਾਇਆ ਗਿਆ। ਇਸ ਕੈਂਪ ਵਿਚ 20 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਖੂਨਦਾਨੀਆਂ, ਬਲੱਡ ਬੈਂਕ ਅਤੇ ਆਸ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਨ ਦਾ ਸਨਮਾਨ ਕੀਤਾ। ਇਸ ਧਾਰਮਿਕ ਸਮਾਗਮ ਵਿਚ ਭਾਈ ਹਰਵਿੰਦਰ ਸਿੰਘ ਮੁੱਖ ਗ੍ਰੰਥੀ, ਭਾਈ ਜੱਸਾ ਸਿੰਘ, ਮਨਦੀਪ ਕੌਰ ਰਾਮਗੜ੍ਹੀਆ ਕੌਂਸਲਰ ਪ੍ਰਧਾਨ ਜਗਦੀਪ ਸਿੰਘ, ਮੇਜਰ ਸਿੰਘ ਸਿੱਧੂ, ਬੇਅੰਤ ਸਿੰਘ ਜੂਲੀ, ਹਰਦੀਪ ਸਿੰਘ ਤੱਗੜ ਰਾਜੂ ਤੱਗੜ, ਹੈਪੀ ਕੈਂਥ, ਪ੍ਰੈੱਸ ਸਕੱਤਰ ਗੁਰਮੀਤ ਸਿੰਘ ਆਸ਼ੀ, ਮਨਜੀਤ ਸਿੰਘ ਰਤਨ, ਲਾਲੀ ਮਹਿਣਾ, ਬੂਟਾ ਸਿੰਘ ਸਿੱਧੂ ਸਮੇਤ ਬਾਬਾ ਨਾਮਦੇਵ ਸਭਾ ਅਤੇ ਆਸ ਬਠਿੰਡਾ ਦੀ ਸਾਰੀ ਟੀਮ ਮੌਜੂਦ ਸੀ।

ਪਿਛਲੀ ਖ਼ਬਰ ਸਰਕਾਰ ਬਿਜਲੀ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਕਰੇ- ਬਾਬੂ ਸਿੰਘ ਰੋਮਾਣਾ ਅਗਲੀ ਖ਼ਬਰ ਆਰ. ਨੇਤ ਦੇ ਗੀਤ ‘ਰੀਲ ਦੀ ਸੰਤ’ ਖ਼ਿਲਾਫ਼ ਸੰਤ ਸਮਾਜ ਵਿਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।