29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਹਲਕਾ ਭੁੱਚੋ ਦੀ ਸਿਆਸਤ 'ਚ ਉੱਠਿਆ ਤੂਫ਼ਾਨ <br/>

ਅਜੀਤ ਡੈਸਕ 16-06-2026
ਮਹਿਮਾ ਸਰਜਾ, 15 ਜੂਨ (ਬਲਦੇਵ ਸੰਧੂ)- 2027 ਦੀਆਂ ਚੋਣਾਂ ਨੂੰ ਲੈਕੇ 'ਆਪ' ਦੇ ਸੰਭਵੀ ਉਮੀਦਵਾਰਾਂ ਵਲੋਂ ਹਲਕਾ ਭੁੱਚੋ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ | ਜੋ ਇਸ ਵੇਲੇ ਸੋਸ਼ਲ ਮੀਡੀਆ ਦੀਆਂ ਵਾਇਰਲ ਪੋਸਟਾਂ ਦੇ ਭੰਵਰ ਵਿਚ ਘਿਰੀ ਹੋਈ ਹੈ | ਉਧਰ 'ਆਪ' ਦੇ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਂਡ ਵਲੋਂ 2027 ਪੰਜਾਬ ਚੋਣਾਂ ਲਈ ਹਲਕਾ ਭੁੱਚੋ ਤੋਂ ਟਿਕਟ ਦੇਣ ਦਾ ਉਨ੍ਹਾਂ ਨੂੰ ਇਸ਼ਾਰਾ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਉਹ ਹਲਕੇ ਦੇ ਪਿੰਡਾਂ ਵਿਚ ਲੋਕ ਮਿਲਣੀਆਂ ਕਰਕੇ ਸਿੱਧਾ ਸੰਪਰਕ ਬਣਾ ਰਹੇ ਹਨ | ਉਧਰ ਬੀਤੇ ਕੁਝ ਦਿਨਾਂ ਤੋਂ ਵੱਖ-ਵੱਖ ਦਾਅਵੇਦਾਰਾਂ ਦੇ ਨਾਵਾਂ ਨਾਲ ਜੁੜੀਆਂ ਪੋਸਟਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ | ਇਨ੍ਹਾਂ ਪੋਸਟਾਂ ਵਿਚ ਕਿਤੇ ਨਵੇਂ ਇੰਚਾਰਜ ਦੀ ਨਿਯੁਕਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਕਿਤੇ ਆਉਣ ਵਾਲੀਆਂ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਦੇ ਨਾਮ ਉਛਾਲੇ ਜਾ ਰਹੇ ਹਨ | ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਲਈ ਅਜੇ ਤੱਕ ਪਾਰਟੀ ਦੇ ਕਿਸੇ ਅਧਿਕਾਰਿਤ ਮੰਚ ਤੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ | ਇਕ ਧੜੇ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਂਡ ਨੇ ਵਿਧਾਇਕ ਮਾਸਟਰ ਜਗਸੀਰ ਸਿੰਘ 'ਤੇ ਭਰੋਸਾ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਨੂੰ ਭਵਿੱਖ 'ਚ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ | ਦੂਜੇ ਪਾਸੇ, ਵਿਰੋਧੀ ਧੜਾ ਇਸ ਨੂੰ ਸੋਸ਼ਲ ਮੀਡੀਆ ਆਧਾਰਿਤ ਪ੍ਰਚਾਰ ਅਤੇ ਫੇਕ ਪੋਸਟਾਂ ਦਾ ਹਿੱਸਾ ਕਰਾਰ ਦੇ ਰਿਹਾ ਹੈ | ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਵੀ ਇਸ ਗੱਲ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਹੈ ਕਿ ਹਲਕੇ ਵਿਚ ਭਵਿੱਖ ਦੀ ਕਮਾਨ ਕਿਸ ਦੇ ਹੱਥਾਂ ਵਿਚ ਹੋਵੇਗੀ | ਇਸ ਸੰਬੰਧੀ ਗੱਲਬਾਤ ਦੌਰਾਨ ਫਿਲਹਾਲ ਭੁੱਚੋ ਦੇ ਸਿਆਸੀ ਗਲਿਆਰਿਆਂ 'ਚ ਇੱਕੋ ਸਵਾਲ ਗੂੰਜ ਰਿਹਾ ਹੈ, ਕੀ ਵਾਇਰਲ ਪੋਸਟਾਂ ਸੱਚ ਸਾਬਿਤ ਹੋਣਗੀਆਂ ਜਾਂ ਹਾਈਕਮਾਂਡ ਦਾ ਫ਼ੈਸਲਾ ਸਭ ਅਟਕਲਾਂ 'ਤੇ ਪੂਰਨ ਵਿਰਾਮ ਲਗਾ ਦੇਵੇਗਾ?

ਪਿਛਲੀ ਖ਼ਬਰ ਕੌਂਸਲਰ ਰਣਜੀਤ ਕੌਰ ਵਲੋਂ ਜਿੱਤ ਦੀ ਖ਼ੁਸ਼ੀ 'ਚ ਸ਼ੁਕਰਾਨਾ ਵਜੋਂ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਬਿਨਾਂ ਸਹਿਮਤੀ ਦੇ ਨਸ਼ੇ ਸੰਬੰਧੀ ਜਨਗਣਨਾ 'ਚ ਡਿਊਟੀਆਂ ਲਾਉਣ 'ਤੇ ਡੀ.ਟੀ.ਐੱਫ ਨੇ ਪ੍ਰਗਟਾਇਆ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।