ਗੋਨਿਆਣਾ, 14 ਜੂਨ (ਲਛਮਣ ਦਾਸ ਗਰਗ)- ਪਿਛਲੇ ਲੰਮੇ ਸਮੇਂ ਤੋਂ ਪਿੰਡ ਜੰਡਾਂਵਾਲਾ ਦੇ ਜ਼ਮੀਨੀ ਵਿਵਾਦ ਮਸਲੇ ਨੂੰ ਲੈ ਕੇ ਭਾਕਿਯ ਕ੍ਰਾਂਤੀਕਾਰੀ ਪੰਜਾਬ ਵਲੋਂ ਥਾਣਾ ਨੇਹੀਆਂ ਵਾਲਾ ਦੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਕਰਨ ਮਗਰੋਂ ਬਠਿੰਡਾ-ਫ਼ਰੀਦਕੋਟ ਨੈਸ਼ਨਲ ਹਾਈਵੇ 'ਤੇ (ਸਾਹਮਣੇ ਪੁਲਿਸ ਥਾਣਾ) ਸੜਕੀ ਆਵਾਜਾਈ ਠੱਪ ਕੀਤੀ | ਇਸ ਮਸਲੇ ਨੂੰ ਲੈ ਕੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਨੇ ਦੱਸਿਆ ਕਿ ਜੰਡਾਂਵਾਲਾ ਪਿੰਡ ਦੇ ਕਿਸਾਨ ਬੇਅੰਤ ਸਿੰਘ ਆਪਣੀ ਜੱਦੀ ਸ਼ਾਮਲਾਟ ਜ਼ਮੀਨ ਉ'ਤੇ ਵਾਹੀ ਕਰਦਾ ਆ ਰਿਹਾ ਹੈ | ਇਕ ਔਰਤ ਖੁਸ਼ਵੰਤ ਕੌਰ ਵਾਸੀ ਹੁਸਨਰ (ਗਿੱਦੜਬਾਹਾ) ਵਲੋਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ, ਜ਼ਮੀਨੀ ਵਿਵਾਦ ਦੌਰਾਨ ਉਕਤ ਔਰਤ ਵਲੋਂ ਕਿਸਾਨ ਬੇਅੰਤ ਸਿੰਘ ਤੇ ਉਸ ਦੇ ਪਿਤਾ ਦਾ ਸਰੀਰਕ ਨੁਕਸਾਨ ਕੀਤਾ ਹੈ | ਉਕਤ ਨੇ ਕਿਹਾ ਕਿ ਉਕਤ ਕਿਸਾਨ ਨੇ ਭਾਕਿਯੂ ਕ੍ਰਾਂਤੀਕਾਰੀ ਨਾਲ ਰਾਬਤਾ ਕਰਕੇ ਆਪਣੀ ਜ਼ਮੀਨ ਉੱਪਰ ਕਬਜ਼ਾ ਅਤੇ ਮੱਕੀ ਦੀ ਫ਼ਸਲ ਬੀਜੀ ਗਈ ਸੀ, ਜੋ ਕਿ ਉਕਤ ਔਰਤ ਅਤੇ 20-25 ਅਣਪਛਾਤੇ ਬੰਦਿਆਂ ਨੇ ਬੀਜੀ ਹੋਈ ਫ਼ਸਲ ਉਪਰ ਸਪਰੇ ਕਰਨ ਅਤੇ ਉਨ੍ਹਾਂ ਦਾ ਸਮਾਨ ਦੀ ਖੋਹਣ ਦੇ ਮਾਮਲੇ ਤਹਿਤ ਥਾਣਾ ਨੇਹੀਆਂ ਵਾਲਾ ਵਿਖੇ ਮਾਮਲਾ ਦਰਜ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਜਥੇਬੰਦੀ ਵੱਲੋਂ ਮਸਲੇ ਦੇ ਨਬੇੜੇ ਲਈ ਥਾਣਾ ਨੇਹੀਆਂ ਵਾਲਾ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਸੀ, ਪਰ ਕਿਸਾਨ ਜਥੇਬੰਦੀ ਮਜਬੂਰੀ ਵੱਸ ਹਾਈਵੇ 'ਤੇ ਬੈਠ ਗਈ, ਤਾਂ ਜੋ ਪੀੜਤ ਕਿਸਾਨ ਨੂੰ ਇਨਸਾਫ਼ ਮਿਲ ਸਕੇ | ਇਸ ਦੌਰਾਨ ਡੀ.ਐਸ.ਪੀ. ਦੁਆਰਾ ਭਰੋਸਾ ਦਿੱਤੇ ਜਾਣ 'ਤੇ ਧਰਨਾ ਸਮਾਪਤ ਕੀਤਾ ਗਿਆ | ਜਿਸ ਤਹਿਤ ਉਕਤ ਖੁਸ਼ਵੰਤ ਕੌਰ ਧੱਕੇ ਨਾਲ ਉਕਤ ਜ਼ਮੀਨ ਵਿਚ ਪ੍ਰਵੇਸ਼ ਨਹੀਂ ਕਰੇਗੀ | ਇਸ ਦੌਰਾਨ ਪੁਲਿਸ ਵਲੋਂ ਉਕਤ ਔਰਤ ਦੀ ਗਿ੍ਫ਼ਤਾਰੀ ਲਈ ਇਕ ਹਫ਼ਤੇ ਦਾ ਸਮਾਂ ਵੀ ਲਿਆ | ਇਸ ਮੌਕੇ ਪੁਰਸ਼ੋਤਮ ਮਹਿਰਾਜ ਜ਼ਿਲ੍ਹਾ ਪ੍ਰਧਾਨ, ਕਿੰਦਾ ਜੰਡਾਂਵਾਲਾ ਜ਼ਿਲ੍ਹਾ ਸਕੱਤਰ ਬਠਿੰਡਾ, ਗੋਰਾ ਡਿਖ ਜ਼ਿਲ੍ਹਾ ਸੀ/ਮੀਤ ਪ੍ਰਧਾਨ, ਦਰਸ਼ਨ ਢਿੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਫੂਲ, ਕਰਮਜੀਤ ਭਗਤਾ ਜ਼ਿਲ੍ਹਾ ਖ਼ਜ਼ਾਨਚੀ, ਬੂਟਾ ਬਾਜਵਾ ਕੋਠਾ ਗੁਰੁ ਕਾ ਬਲਾਕ ਪ੍ਰਧਾਨ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ |
ਜੰਡਾਂਵਾਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਕਿਯੂ ਕ੍ਰਾਂਤੀਕਾਰੀ ਨੇ ਕੀਤੀ ਸੜਕੀ ਆਵਾਜਾਈ ਠੱਪ <br/>
ਭਾਕਿਯੂ ਕ੍ਰਾਂਤੀਕਾਰੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ 'ਤੇ ਲਗਾਇਆ ਧਰਨਾ | ਤਸਵੀਰ: ਲਛਮਣ ਦਾਸ ਗਰਗ<br/>
15-06-2026