28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਿੱਖਿਆ ਵਿਭਾਗ ਦੀ ਸਹਾਇਕ ਡਾਇਰੈਕਟਰ ਵਲੋਂ ਜੇ. ਈ. ਈ./ ਨੀਟ ਬੂਟ ਸਮਰ ਕੈਂਪ ਦਾ ਨਿਰੀਖਣ

ਅਜੀਤ ਡੈਸਕ 15-06-2026
ਬਠਿੰਡਾ, 14 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਜੇ.ਈ.ਈ. ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਤਿਆਰੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਚੱਲ ਰਹੇ ਜੇਈਈ/ਨੀਟ ਬੂਟ ਸਮਰ ਕੈਂਪ ਦਾ ਸਿੱਖਿਆ ਵਿਭਾਗ ਪੰਜਾਬ ਦੀ ਸਹਾਇਕ ਡਾਇਰੈਕਟਰ ਸਕੂਲ ਆਫ਼ ਐਮੀਨੈਂਸ ਜੋਤੀ ਸੋਨੀ ਵਲੋਂ ਅਚਨਚੇਤ ਨਿਰੀਖਣ ਕੀਤਾ ਗਿਆ¢ ਇਹ ਕੈਂਪ 27 ਜੂਨ ਤੱਕ ਚੱਲਣਾ ਹੈ¢ ਨਿਰੀਖਣ ਦੌਰਾਨ ਜੋਤੀ ਸੋਨੀ ਨੇ ਵਿਦਿਆਰਥੀਆਂ ਦੀ ਜੇਈਈ/ਨੀਟ ਪ੍ਰੀਖਿਆ ਦੀ ਤਿਆਰੀ, ਰਿਹਾਇਸ਼, ਖਾਣ-ਪੀਣ, ਆਰ.ਓ ਪਾਣੀ, ਕੂਲਰਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ ¢ ਉਨ੍ਹਾਂ ਕਿਹਾ ਕਿ ਕੈਂਪ ਵਿਚ ਵਿਦਿਆਰਥੀਆਂ ਲਈ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਹਨ¢ ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਵਧੀਆ ਨਤੀਜੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ¢ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਖ਼ਾਸ ਤੌਰ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ¢ ਉਨ੍ਹਾਂ ਕਿਹਾ ਕਿ ਜਿੱਥੇ ਨਿੱਜੀ ਕੋਚਿੰਗ ਸੰਸਥਾਵਾਂ ਵਲੋਂ ਲੱਖਾਂ ਰੁਪਏ ਫ਼ੀਸ ਲਈ ਜਾਂਦੀ ਹੈ, ਉੱਥੇ ਸਰਕਾਰ ਵਲੋਂ ਇਹ ਤਿਆਰੀ ਮੁਫ਼ਤ ਕਰਵਾਈ ਜਾ ਰਹੀ ਹੈ¢ ਸਕੂਲ ਦੇ ਪਿ੍ੰਸੀਪਲ ਡਾ. ਗੁਰਦੀਪ ਸਿੰਘ ਸਿੱਧੂ ਅਤੇ ਕੈਂਪ ਕੋਆਰਡੀਨੇਟਰ ਡਾ. ਜਸਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਨਸਾ, ਲੁਧਿਆਣਾ, ਸੰਗਰੂਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲਿ੍ਹਆਂ ਦੇ 635 ਵਿਦਿਆਰਥੀ ਕੈਂਪ ਵਿਚ ਭਾਗ ਲੈ ਰਹੇ ਹਨ ਅਤੇ ਉਨ੍ਹਾਂ ਲਈ ਗਰਮੀ ਤੋਂ ਬਚਾਅ ਲਈ 47 ਹੋਰ ਕੂਲਰਾਂ ਦਾ ਪ੍ਰਬੰਧ ਕੀਤਾ ਗਿਆ ਹੈ¢ ਕੈਂਪ ਨੂੰ ਸਫਲ ਬਣਾਉਣ ਲਈ ਡਿਊਟੀ ਸਟਾਫ਼ ਦੇ ਨਾਲ-ਨਾਲ ਮੀਡੀਆ ਕੋਆਰਡੀਨੇਟਰ ਮਹਿੰਦਰ ਪਾਲ ਅਤੇ ਪਿ੍ੰਸੀਪਲ ਅੰਮਿ੍ਤਪਾਲ ਸਿੰਘ ਭੱਟੀ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ¢
ਪਿਛਲੀ ਖ਼ਬਰ ਜੰਡਾਂਵਾਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਕਿਯੂ ਕ੍ਰਾਂਤੀਕਾਰੀ ਨੇ ਕੀਤੀ ਸੜਕੀ ਆਵਾਜਾਈ ਠੱਪ <br/> ਅਗਲੀ ਖ਼ਬਰ ਠੇਕਾ ਮੁਲਾਜ਼ਮਾਂ ਵਲੋਂ ਬਿਜਲੀ ਮੰਤਰੀ ਦੀ ਖੰਨਾ ਸਥਿਤ ਰਿਹਾਇਸ਼ ਦਾ ਘਿਰਾਓ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।