12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਿਗਮ ਚੋਣਾਂ 'ਚ ਗੜਬੜ ਹੋਈ ਤਾਂ ਡੀ.ਸੀ. ਤੇ ਐੱਸ.ਐੱਸ.ਪੀ. 'ਤੇ ਹੋਵੇਗੀ ਕਾਰਵਾਈ-ਰਵਨੀਤ ਬਿੱਟੂ <br/>

ਅਜੀਤ ਡੈਸਕ 24-05-2026
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਅੰਦਰ 26 ਮਈ ਨੂੰ ਹੋਣ ਵਾਲੀਆਂ ਨਿਗਮ ਚੋਣਾਂ ਨੂੰ ਲੈ ਕੇ ਕੇਂਦਰੀ ਰੇਲ ਰਾਜ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਵੋਟਾਂ ਵਾਲੇ ਦਿਨ ਖ਼ੁਦ ਬਠਿੰਡਾ 'ਚ ਰਹਿ ਕੇ ਪੂਰੀ ਨਜ਼ਰਸਾਨੀ ਰੱਖਣਗੇ, ਜੇਕਰ ਕੋਈ ਗੜਬੜ ਹੋਈ ਤਾਂ ਤੁਰੰਤ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਜਾਵੇਗੀ ਤੇ ਡੀ.ਸੀ. ਅਤੇ ਐੱਸ.ਐੱਸ.ਪੀ. 'ਤੇ ਸਖ਼ਤ ਕਾਰਵਾਈ ਕਰਵਾਈ ਜਾਵੇਗੀ | ਇਹ ਸ਼ਬਦ ਬਿੱਟੂ ਨੇ ਬਠਿੰਡਾ 'ਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਭਾਜਪਾ ਦਫ਼ਤਰ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੇ | ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਤੇ ਚੋਣ ਇੰਚਾਰਜ ਜੀਵਨ ਗੁਪਤਾ ਮੌਜੂਦ ਸਨ | ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਬਠਿੰਡਾ ਦੇ ਸਾਬਕਾ ਮੇਅਰ ਪਦਮਜੀਤ ਮਹਿਤਾ ਅਤੇ ਉਨ੍ਹਾਂ ਦੇ ਪਿਤਾ ਅਮਰਜੀਤ ਮਹਿਤਾ 'ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸੱਤਾ ਦੇ ਨਸ਼ੇ 'ਚ ਪ੍ਰਸ਼ਾਸਨ ਨਾਲ ਮਿਲ ਕੇ ਆਪਣੀ ਕੌਂਸਲਰ ਦੀ ਸੀਟ ਅਨਪੋਜ਼ਡ ਕਰਵਾ ਕੇ ਜਿੱਤੀ ਨਹੀਂ, ਲੁੱਟੀ ਹੈ, ਜਿਸ ਲਈ ਇਨ੍ਹਾਂ ਦੀ ਮਦਦ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਮੈਂ ਕਹਿਣਾ ਚਾਹੁਣਾ ਕਿ ਕਈ ਤਾਂ ਈ.ਡੀ. ਦੇ ਚੱਕਰ ਕੱਢ ਰਹੇ ਹਨ ਤੇ ਮੋਦੀ ਦੀਆਂ ਜੈਂਟਿਕ ਤੇ ਸਕਸ਼ਨ ਮਸ਼ੀਨਾਂ ਭਿ੍ਸ਼ਟਾਚਾਰ ਦਾ ਸਫ਼ਾਇਆ ਕਰ ਰਹੀਆਂ ਹਨ ਤੇ ਸਭ ਦੀ ਵਾਰੀ ਆਵੇਗੀ |
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਿਗਮ ਚੋਣਾਂ 'ਚ 'ਆਪ', ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੂੰ ਵੋਟ ਪਾ ਕੇ ਆਪਣਾ ਵੋਟ ਖ਼ਰਾਬ ਨਾ ਕਰਨ, ਕਿਉਂਕਿ ਪੰਜਾਬ ਦੇ ਲੋਕ ਹੁਣ ਸੂਬੇ 'ਚ ਅਗਲੀ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਬਠਿੰਡਾ ਨਗਰ ਨਿਗਮ 'ਚ ਭਾਜਪਾ ਦਾ ਮੇਅਰ ਹੋਵੇਗਾ ਤਾਂ ਕੇਂਦਰ ਸਰਕਾਰ ਤੋਂ ਕਰੋੜਾਂ ਦੇ ਫ਼ੰਡ ਲੈ ਕੇ ਸ਼ਹਿਰ ਦਾ ਨਕਸ਼ਾ ਬਦਲਿਆ ਜਾਵੇਗਾ, ਜਿਸ ਲਈ ਵੱਧ ਤੋਂ ਵੱਧ ਭਾਜਪਾ ਕੌਂਸਲਰ ਜਿਤਾਏ ਜਾਣ |
ਬਿੱਟੂ ਨੇ ਆਪ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਜੇਲ੍ਹ 'ਚ ਬੰਦ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੇ ਜਾਣ 'ਤੇ ਤੰਜ਼ ਕਸਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਸਿਹਤ ਦਾ ਹਾਲ ਪੁੱਛਣ ਨਹੀਂ, ਸਗੋਂ ਇਹ ਜਾਣਨ ਗਏ ਸਨ ਕਿ ਖ਼ਜ਼ਾਨਾ ਕਿੱਥੇ ਲੁਕੋਇਆ ਹੈ ਤੇ ਭਗਵੰਤ ਮਾਨ ਜੇਲ੍ਹ 'ਚ ਆਪਣੇ ਲਈ ਕਮਰਾ ਦੇਖਣ ਗਏ ਸੀ, ਕਿਉਂਕਿ ਹੁਣ ਉਨ੍ਹਾਂ ਦੀ ਵੀ ਜੇਲ੍ਹ ਜਾਣ ਦੀ ਵਾਰੀ ਆਉਣ ਵਾਲੀ ਹੈ | ਇਸ ਮੌਕੇ ਜਸਵੀਰ ਸਿੰਘ ਮਹਿਰਾਜ ਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕੇਂਦਰੀ ਮੰਤਰੀ ਬਿੱਟੂ ਨੇ ਰਾਮਾਂ ਮੰਡੀ 'ਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਕੀਤੀ ਚੋਣ ਰੈਲੀ <br/> ਅਗਲੀ ਖ਼ਬਰ ਨੰਨ੍ਹੇ ਡਿਸਕਵਰੀਅਨਜ਼ ਵਿਗਿਆਨੀਆਂ ਨੇ ਕੀਤਾ ਵਿਗਿਆਨਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।