06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਠਿੰਡਾ ਦੇ ਵਿਕਾਸ ਲਈ ਅਕਾਲੀ ਸਰਕਾਰ ਨੇ 2300 ਕਰੋੜ ਰੁਪਏ ਖਰਚੇ- ਸੁਖਬੀਰ <br/>

ਅਜੀਤ ਡੈਸਕ 24-05-2026
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ 2300 ਕਰੋੜ ਰੁਪਏ ਖਰਚ ਕਰਕੇ ਬਠਿੰਡਾ ਸ਼ਹਿਰ ਦਾ ਵਿਕਾਸ ਪੱਖੋਂ ਨਕਸ਼ਾ ਬਦਲਿਆ ਗਿਆ ਹੈ, ਜੇਕਰ ਬਠਿੰਡਾ ਨੂੰ ਹੋਰ ਬੁਲੰਦੀਆਂ 'ਤੇ ਲਿਜਾਣਾ ਹੈ ਤਾਂ ਨਗਰ ਨਿਗਮ 'ਚ ਅਕਾਲੀ ਦਲ ਦੀ ਕਮੇਟੀ ਬਣਾਈ ਜਾਵੇ, ਜਿਸ ਲਈ ਵੱਧ ਤੋਂ ਵੱਧ ਅਕਾਲੀ ਉਮੀਦਵਾਰਾਂ ਨੂੰ ਜਿਤਾਇਆ ਜਾਵੇ | ਸੁਖਬੀਰ ਸਿੰਘ ਬਾਦਲ ਨੇ ਇਹ ਸ਼ਬਦ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲੜ ਰਹੇ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਚੋਣ ਰੈਲੀ 'ਚ ਸੰਬੋਧਨ ਕਰਦੇ ਹੋਏ ਕਹੇ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਬਠਿੰਡਾ ਨੂੰ ਰੇਲਵੇ ਓਵਰਬਿ੍ਜ ਬਣਾ ਕੇ ਫਾਟਕਾਂ ਤੋਂ ਮੁਕਤ ਕੀਤਾ, ਵੱਡੀ ਸਿਹਤ ਸਹੂਲਤ ਪੱਖੋਂ ਏਮਜ਼ ਦਿੱਤਾ, ਹਵਾਈ ਅੱਡਾ ਦਿੱਤਾ, ਜੇਕਰ ਅੱਜ ਬਠਿੰਡਾ ਸਭ ਤੋਂ ਅੱਗੇ ਹੈ ਤਾਂ ਉਹ ਅਕਾਲੀ ਦਲ ਨੇ ਕੀਤਾ | ਸੁਖਬੀਰ ਨੇ ਕਿਹਾ ਕਿ ਪੰਜਾਬ 'ਤੇ ਸਭ ਤੋਂ ਵੱਧ 25 ਸਾਲ ਰਾਜ ਕਾਂਗਰਸ ਪਾਰਟੀ ਨੇ ਕੀਤਾ, ਜਦਕਿ ਅਕਾਲੀ ਦਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਿਰਫ਼ 22 ਸਾਲ ਸੂਬਾ ਸਾਂਭਿਆ ਤੇ ਬਠਿੰਡਾ ਸਮੇਤ ਪੰਜਾਬ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਪਰ ਪਿਛਲੇ 9 ਸਾਲਾਂ 'ਚ ਪਹਿਲਾਂ ਕਾਂਗਰਸ ਤੇ ਹੁਣ 'ਆਪ' ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ, ਚਾਰੇ ਪਾਸੇ ਗੈਂਗਸਟਰਾਂ ਦਾ ਬੋਲਬਾਲਾ, ਔਰਤਾਂ ਡਰਦੀਆਂ ਘਰੋਂ ਨਹੀਂ ਨਿਲਦੀਆਂ, ਘਰ-ਘਰ ਨਸ਼ਾ ਪਹੁੰਚਾ ਦਿੱਤਾ | ਉਨ੍ਹਾਂ ਬਠਿੰਡਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ 'ਚ ਗ਼ਲਤੀ ਨਾ ਕਰਿਓ, ਕਿਉਂਕਿ ਇਸ ਵਾਰ ਜਨਗਣਨਾ ਸ਼ੁਰੂ ਹੋਣ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਚਾਰ ਮਹੀਨੇ ਪਹਿਲਾਂ ਅਕਤੂਬਰ-ਨਵੰਬਰ 'ਚ ਹੋਣ ਜਾ ਰਹੀਆਂ ਤੇ ਅਕਾਲੀ ਸਰਕਾਰ ਬਣਨਾ ਤੈਅ ਹੈ | ਸੁਖਬੀਰ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਦਿਆਂ ਸਾਰੀਆਂ ਸਕੀਮਾਂ ਮੁੜ ਸ਼ੁਰੂ ਕਰਾਂਗੇ, ਮੁੜ ਉਹੀ ਕਣਕ ਮਿਲੂਗੀ, ਸ਼ਗਨ ਸਕੀਮ 1 ਲੱਖ ਰੁਪਏ ਕੀਤੀ ਜਾਵੇਗੀ, ਪੈਨਸ਼ਨ 3100 ਕਰਾਂਗੇ, ਵਜ਼ੀਫ਼ਾ ਮੁੜ ਸ਼ੁਰੂ ਕਰਾਂਗੇ ਤੇ ਬੇਰੁਜ਼ਗਾਰਾਂ ਨੂੰ ਕੰਮ ਚਲਾਉਣ ਲਈ ਬਿਨ੍ਹਾਂ ਵਿਆਜ 10 ਲੱਖ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ | ਇਸ ਮੌਕੇ ਪਾਰਟੀ ਦੇ ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ, ਸ਼ਹਿਰੀ ਪ੍ਰਧਾਨ ਗੁਰਸੇਵਕ ਮਾਨ, ਬਲਜੀਤ ਸਿੰਘ ਬੀੜ ਬਹਿਮਣ, ਚਮਕੌਰ ਸਿੰਘ ਮਾਨ, ਨਿਰਮਲ ਸੰਧੂ, ਡਾ. ਓਮ ਪ੍ਰਕਾਸ਼ ਸ਼ਰਮਾ, ਹਰਵਿੰਦਰ ਗੰਜੂ, ਸੁਖਦੇਵ ਸਿੰਘ ਬਰਾੜ, ਜਸਵੀਰ ਸਿੰਘ ਸਿਵੀਆਂ, ਹਰਜੀਤ ਸਿੰਘ ਹਰਜੀ, ਹਰਪ੍ਰੀਤ ਹੈਪੀ ਅਰੋਮਾ ਪੈਲੇਸ, ਬੀਰੂ ਬਾਂਸਲ, ਬੰਤ ਸਿੰਘ ਸਿੱਧੂ, ਹਰਜਿੰਦਰ ਟੋਨੀ, ਸੁਖਦੇਵ ਸਿੰਘ ਗੁਰਥੜੀ, ਜਗਜੀਤ ਸਿੰਘ ਧਨੌਲਾ, ਹਰਸ਼ ਸੈਣੀ, ਮਨਦੀਪ ਲਾਡੀ, ਭੋਲਾ ਸਿੰਘ ਡੇਅਰੀਵਾਲਾ ਗੁਰਬਚਨ ਸਿੰਘ ਖੁੱਭਣ, ਅਵਤਾਜ ਸਿੰਘ ਫੌਜੀ, ਮੱਖਣ ਸਿੰਘ, ਸੰਜੀਵ, ਜਗਦੀਸ਼ ਸ਼ਰਮਾ, ਹਰਮਨਪਾਲ ਸਿੰਘ ਰਿੰਕਾ, ਰਜਨੀ ਬਾਲਾ, ਹਲਕਾ ਹਾਂਡਾ, ਜਗਜੀਤ ਭੁੱਲਰ, ਗੁਰਇਕਬਾਲ ਸਿੰਘ, ਸੁਖਜਿੰਦਰ ਸੰਧੂ, ਦਰਸ਼ਨ ਸਿੰਘ ਖਾਲਸਾ, ਰਾਜਿੰਦਰ ਤੱਗੜ, ਗੁਰਬਖ਼ਸੀਸ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਬਣਾਂਵਾਲੀ, ਮੇਜਰ ਸਿੰਘ ਸਰਕਲ ਜਥੇਦਾਰ, ਅੰਜਨਾ ਰਾਣੀ, ਰੇਖਾ ਠਾਕੁਰ, ਠੇਕੇਦਾਰ ਨਛੱਤਰ ਸਿੰਘ ਧਾਲੀਵਾਲ ਤੋਂ ਇਲਾਵਾ ਸਾਰੇ ਉਮੀਦਵਾਰ ਅਤੇ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ 2 ਨੌਜਵਾਨ ਗੰਭੀਰ ਜ਼ਖਮੀ ਅਗਲੀ ਖ਼ਬਰ ਪਤੀ-ਪਤਨੀ ਦੋ ਵਾਰਡਾਂ ਤੋਂ ਲੜ ਰਹੇ ਕਾਂਗਰਸ ਦੀ ਟਿਕਟ 'ਤੇ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।