06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਤੀ-ਪਤਨੀ ਦੋ ਵਾਰਡਾਂ ਤੋਂ ਲੜ ਰਹੇ ਕਾਂਗਰਸ ਦੀ ਟਿਕਟ 'ਤੇ ਚੋਣ <br/>

ਅਜੀਤ ਡੈਸਕ 24-05-2026
ਕੋਟਫੱਤਾ, 23 ਮਈ (ਰਣਜੀਤ ਸਿੰਘ ਬੁੱਟਰ)- 13 ਵਾਰਡਾਂ ਵਾਲੀ ਨਗਰ ਪੰਚਾਇਤ ਕੋਟਸ਼ਮੀਰ ਵਿਚ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸਿੱਧੂ ਨੇ ਕਾਂਗਰਸ ਦੀ ਉਸ ਸਮੇਂ ਰੱਖ ਵਿਖਾਈ, ਜਦੋਂ ਬਹੁਤੇ ਉਮੀਦਵਾਰਾਂ ਨੇ ਆਜ਼ਾਦ ਤੌਰ 'ਤੇ ਚੋਣ ਲੜਨ ਨੂੰ ਤਰਜੀਹ ਦਿੱਤੀ ¢ ਵਾਰਡ ਨੰਬਰ 4 ਤੇ 11 ਤੋਂ ਆਪਣੇ ਤੇ ਆਪਣੀ ਪਤਨੀ ਸੰਦੀਪ ਕੌਰ ਸਿੱਧੂ ਦੇ ਕਾਗਜ਼ ਕਾਂਗਰਸ ਪਾਰਟੀ ਵਲੋਂ ਦਾਖਲ ਕੀਤੇ¢ ਦੋਵਾਂ ਹੀ ਥਾਵਾਂ ਤੋਂ ਪਤੀ-ਪਤਨੀ ਨੇ ਵਿਰੋਧੀ ਉਮੀਦਵਾਰਾਂ ਨੂੰ ਵਖਤ ਪਾਇਆ ਹੋਇਆ ਹੈ ਤੇ ਫਸਵੀਂ ਟੱਕਰ ਦੇ ਰਹੇ ਹਨ¢ ਇੱਕ ਬਿਆਨ ਵਿਚ ਪੰਜਾਬ ਕਿਸਾਨ ਕਾਂਗਰਸ ਦੇ ਸੰਗਠਨ ਇੰਚਾਰਜ ਮਨਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਚਾਨਣ ਸਿੰਘ ਸਿੱਧੂ ਜਿੱਥੇ ਪਾਰਟੀ ਦੇ ਬਹੁਤ ਹੀ ਵਫ਼ਾਦਾਰ ਸਿਪਾਹੀ ਹਨ, ਉਥੇ ਮਿਹਨਤੀ ਤੇ ਇਮਾਨਦਾਰ ਹੋਣ ਦੇ ਨਾਤੇ ਉਨ੍ਹਾਂ ਨੂੰ ਵੋਟਰਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ ਤੇ ਚਾਨਣ ਸਿੰਘ ਸਿੱਧੂ ਜਿੱਥੇ ਆਪਣੀਆਂ ਦੋਵੇਂ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ, ਉਥੇ ਵਾਰਡ ਨੰਬਰ ਤਿੰਨ ਤੋਂ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੰਦੀਪ ਕੌਰ ਪਤਨੀ ਜਸਵੀਰ ਸਿੰਘ ਸੀਰਾ ਨੂੰ ਜਿਤਾਉਣ ਲਈ ਵੀ ਦਿਨ-ਰਾਤ ਇਕ ਕਰ ਰਹੇ ਹਨ¢

ਪਿਛਲੀ ਖ਼ਬਰ ਬਠਿੰਡਾ ਦੇ ਵਿਕਾਸ ਲਈ ਅਕਾਲੀ ਸਰਕਾਰ ਨੇ 2300 ਕਰੋੜ ਰੁਪਏ ਖਰਚੇ- ਸੁਖਬੀਰ <br/> ਅਗਲੀ ਖ਼ਬਰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।