19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 17-05-2026
ਸੀਂਗੋ ਮੰਡੀ, 16 ਮਈ (ਪਿੰ੍ਰਸ ਗਰਗ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਤਲਵੰਡੀ ਸਾਬੋ ਬਲਾਕ ਦੇ ਪਿੰਡ ਜੋਗੇਵਾਲਾ ਸਥਿਤ ਗੁਰੂ ਗੋਬਿੰਦ ਪਬਲਿਕ ਸੀਨੀ.ਸੈਕੰ. ਸਕੂਲ ਜੋਗੇਵਾਲੇ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਿੰਗ ਡਾਇਰੈਕਟਰ ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਰਵਨੀਤ ਕੌਰ ਜੋਗੇਵਾਲਾ 97.69 ਫ਼ੀਸਦੀ (ਗਣਿਤ ਅਤੇ ਸਾਇੰਸ ਵਿਚ 100/100) – ਪੰਜਾਬ ਰੈਂਕ: 10, ਜ਼ਿਲ੍ਹਾ ਰੈਂਕ: 2, ਪ੍ਰਨੀਤ ਕੌਰ ਕੇਵਲ: 96.3 ਫ਼ੀਸਦੀ- ਸਟੇਟ ਰੈਂਕ-19, ਜ਼ਿਲ੍ਹਾ ਰੈਂਕ-7, ਸਾਂਝਪ੍ਰੀਤ ਕੌਰ ਰਤਨ, ਬਹਿਮਣ ਜੱਸਾ ਸਿੰਘ ਤੀਸਰਾ ਦਰਜਾ 95.07 ਫ਼ੀਸਦੀ (ਸਾਇੰਸ ਵਿਚ 100/100), ਹਰਮਨਪ੍ਰੀਤ ਕੌਰ ਪਿੱਪਲੀ ਜੋਗੇਵਾਲਾ 94.7 ਫ਼ੀਸਦੀ, ਹਰਮਨਦੀਪ ਕੌਰ ਜੋਗੇਵਾਲਾ 93.5 ਫ਼ੀਸਦੀ, ਰੁਪਿੰਦਰ ਕੌਰ ਜੋਗੇਵਾਲਾ 92 ਫ਼ੀਸਦੀ, ਕੁਸ਼ਲਪ੍ਰੀਤ ਕੌਰ ਸਿੰਘਪੁਰਾ 90.76 ਫ਼ੀਸਦੀ, ਸੁਖਮਨ ਕੌਰ ਸਿੰਘਪੁਰਾ 90.15 ਫ਼ੀਸਦੀ ਨੇ ਅੰਕ ਪ੍ਰਾਪਤ ਕਰਕੇ ਆਪਣਾ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ¢
ਪਿੰ੍ਰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਦੱਸਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਨਤੀਜਾ ਹੈ ¢ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਮੈਨੇਜਮੈਂਟ ਤੋਂ ਹਰਪ੍ਰੀਤ ਸਿੰਘ, ਜਸਕਰਨ ਸਿੰਘ ਸਮੂਹ, ਸਤਵੀਰ ਕੌਰ ਕੋਆਰਡੀਨੇਟਰ, ਸਮੂਹ ਸਟਾਫ਼, ਵਿਦਿਆਰਥੀ ਅਤੇ ਨਾਨ ਟੀਚਿੰਗ ਸਟਾਫ਼ ਸ਼ਾਮਿਲ ਰਿਹਾ¢

ਪਿਛਲੀ ਖ਼ਬਰ ਦਸਵੀਂ-ਬਾਰ੍ਹਵੀਂ ਦੀ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰ 'ਤੇ ਸਨਮਾਨ <br/> ਅਗਲੀ ਖ਼ਬਰ ਨਸ਼ੇ ਕਾਰਨ ਨੌਜਵਾਨ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।