18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਚੋਣਾਂ ਦੇ ਫਾਰਮ ਭਰਨ ਦੇ ਆਖ਼ਰੀ ਦਿਨ ਸੰਗਤ ਮੰਡੀ ਵਿਖੇ ਭਾਰੀ ਹੰਗਾਮਾ <br/>

ਅਜੀਤ ਡੈਸਕ 17-05-2026
ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਇਆ- ਚੋਣ ਅਧਿਕਾਰੀ
ਸੰਗਤ ਮੰਡੀ, 16 ਮਈ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਨਗਰ ਕੌਂਸਲ ਚੋਣਾਂ ਦੇ ਫਾਰਮ ਭਰਨ ਦੇ ਆਖ਼ਰੀ ਦਿਨ ਅਕਾਲੀ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਹਾਕਮਧਿਰ 'ਤੇ ਧੱਕੇਸ਼ਾਹੀ ਨਾਲ ਫਾਰਮ ਭਰਨ ਦੇ ਦੋਸ਼ ਲਗਾਏ | ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਵੱਲੋਂ ਨਿਰਧਾਰਿਤ ਸਮੇਂ ਤੋਂ ਬਾਅਦ ਫਾਰਮ ਦਾਖਲ ਕਨ ਦੀ ਕੋਸ਼ਿਸ਼ ਕੀਤੀ ਗਈ, ਜੋ ਮੌਕੇ 'ਤੇ ਮੌਜੂਦ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਵਲੋਂ ਕੋਸ਼ਿਸ਼ ਨਾਕਾਮ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਲਈ ਖੜ੍ਹੇ ਕਰਨ ਵਾਸਤੇ ਉਮੀਦਵਾਰ ਹੀ ਨਹੀਂ ਲੱਭੇ, ਸਗੋਂ ਸਥਾਨਕ ਆਗੂਆਂ ਵਲੋਂ ਵੀ ਚੋਣਾਂ ਤੋਂ ਕਿਨਾਰਾ ਕਰ ਲਿਆ ਗਿਆ, ਫਿਰ ਇੱਜ਼ਤ ਬਚਾਉਣ ਲਈ ਕੁੱਝ ਆਮ ਲੋਕਾਂ ਨੂੰ ਉਮੀਦਵਾਰ ਬਣਨ ਲਈ ਰਾਜ਼ੀ ਕੀਤਾ ਗਿਆ, ਪ੍ਰੰਤੂ ਉਸ ਸਮੇਂ ਤੱਕ ਟਾਈਮ ਲੰਘ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਤੇ ਚੌਕਸ ਵਰਕਰਾਂ ਦੀ ਬਦੌਲਤ ਨਗਰ ਕੌਂਸਲ ਸੰਗਤ ਦਾ ਅਗਲਾ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਵੇਗਾ | ਚੋਣ ਅਧਿਕਾਰੀ ਹਰਪ੍ਰੀਤ ਸਾਗਰ ਨੇ ਦੱਸਿਆ ਕਿ ਕੌਂਸਲ ਚੋਣਾਂ ਲਈ 29 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖਲ ਕੀਤੇ ਗਏ ਹਨ ਅਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਇਆ ਹੈ, ਜੋ ਕੁੱਝ ਵਿਅਕਤੀਆਂ ਨੂੰ ਭਰਮ ਪੈਦਾ ਹੋਇਆ ਸੀ, ਉਹ ਦੂਰ ਕਰ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸੰਗਤ, ਕਮਲਦੀਪ ਸਿੰਘ ਪ੍ਰਧਾਨ ਯੂਥ ਵਿੰਗ, ਰਾਜਵਿੰਦਰ ਸਿੰਘ ਰਾਜੀ, ਚਿਮਨ ਲਾਲ ਬਾਂਸਲ, ਅਮਿਤ ਕੁਮਾਰ ਸ਼ਰਮਾ, ਪਵਨ ਕੁਮਾਰ ਬਾਂਸਲ, ਪਵਨ ਕੁਮਾਰ ਟੈਣੀ ਸਮੇਤ ਵੱਡੀ ਗਿਣਤੀ ਸਥਾਨਕ ਮੰਡੀ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਥਰਮਲ ਠੇਕਾ ਮੁਲਾਜ਼ਮਾਂ ਨੇ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਮਿਊਾਸਪਲ ਮੁਲਾਜ਼ਮਾਂ ਵਲੋਂ 'ਆਪ' ਉਮੀਦਵਾਰਾਂ ਦਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।