ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਦੀ ਸਰਬਸੰਮਤੀ ਨਾਲ ਹੋਈ ਚੋਣ
ਲਹਿਰਾ ਮੁਹੱਬਤ, 17 ਅਗਸਤ (ਸੁਖਪਾਲ ਸਿੰਘ ਸੁੱਖੀ): ਨਗਰ ਪੰਚਾਇਤ ਲਹਿਰਾ ਮੁਹੱਬਤ ਵਿਖੇ ਸਮੂਹ ਸਟਾਫ਼ ਸਫ਼ਾਈ ਸੇਵਕ, ਕਲਰਕ, ਡਰਾਈਵਰ, ਮਾਲੀ, ਇਲੈਕਟ੍ਰੀਸ਼ੀਅਨ ਦੀ ਮੀਟਿੰਗ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਅਹੁਦੇਦਾਰ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਤਲਵੰਡੀ ਸਾਬੋ ਤੇ ਜਰਨਲ ਸਕੱਤਰ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਯੂਨੀਅਨ ਦੀ ਚੋਣ ਕੀਤੀ ਗਈ ਤੇ ਸਰਬਸੰਮਤੀ ਨਾਲ ਰਾਜੇਸ਼ ਪ੍ਰਧਾਨ, ਰਾਹੁਲ ਕੁਮਾਰ ਸੀਨੀਅਰ ਮੀਤ ਪ੍ਰਧਾਨ, ਰਵੀ ਕੁਮਾਰ ਜਰਨਲ ਸਕੱਤਰ, ਜਗਤਾਰ ਸਿੰਘ ਖ਼ਜ਼ਾਨਚੀ ਤੇ ਬਿੱਟੂ ਕੁਮਾਰ ਸਲਾਹਕਾਰ ਵਜੋਂ ਚੋਣ ਕੀਤੀ ਗਈ ਤੇ ਬਾਕੀ ਸਾਰੇ ਮੈਂਬਰ ਚੁਣੇ ਗਏ।
ਲਹਿਰਾ ਮੁਹੱਬਤ, 17 ਅਗਸਤ (ਸੁਖਪਾਲ ਸਿੰਘ ਸੁੱਖੀ): ਨਗਰ ਪੰਚਾਇਤ ਲਹਿਰਾ ਮੁਹੱਬਤ ਵਿਖੇ ਸਮੂਹ ਸਟਾਫ਼ ਸਫ਼ਾਈ ਸੇਵਕ, ਕਲਰਕ, ਡਰਾਈਵਰ, ਮਾਲੀ, ਇਲੈਕਟ੍ਰੀਸ਼ੀਅਨ ਦੀ ਮੀਟਿੰਗ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਅਹੁਦੇਦਾਰ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਤਲਵੰਡੀ ਸਾਬੋ ਤੇ ਜਰਨਲ ਸਕੱਤਰ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਯੂਨੀਅਨ ਦੀ ਚੋਣ ਕੀਤੀ ਗਈ ਤੇ ਸਰਬਸੰਮਤੀ ਨਾਲ ਰਾਜੇਸ਼ ਪ੍ਰਧਾਨ, ਰਾਹੁਲ ਕੁਮਾਰ ਸੀਨੀਅਰ ਮੀਤ ਪ੍ਰਧਾਨ, ਰਵੀ ਕੁਮਾਰ ਜਰਨਲ ਸਕੱਤਰ, ਜਗਤਾਰ ਸਿੰਘ ਖ਼ਜ਼ਾਨਚੀ ਤੇ ਬਿੱਟੂ ਕੁਮਾਰ ਸਲਾਹਕਾਰ ਵਜੋਂ ਚੋਣ ਕੀਤੀ ਗਈ ਤੇ ਬਾਕੀ ਸਾਰੇ ਮੈਂਬਰ ਚੁਣੇ ਗਏ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਸਮੇਂ ਜਸਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜੈ ਸਿੰਘ, ਨਿਰਮਲ ਸਿੰਘ, ਸੁਖਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਕੁਮਾਰ, ਮੰਗਲ, ਗੁਰਸੇਵਕ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।