13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਕਿਯੂ (ਕਾਦੀਆਂ) ਵਲੋਂ ਸਹਿਕਾਰੀ ਬੈਂਕ ਅੱਗੇ ਰੋਸ ਧਰਨਾ 12 ਨੂੰ

ਅਜੀਤ ਡੈਸਕ 10-05-2026
ਮਾਨਸਾ, 9 ਮਈ (ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਅਨੁਸ਼ਾਸਨੀ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਹਿਕਾਰੀ ਸੁਸਾਇਟੀਆਂ ਨਾਲ ਸਬੰਧਿਤ ਕਿਸਾਨਾਂ ਲਈ 7 ਸਾਲਾਂ ਬਾਅਦ 10 ਅਪ੍ਰੈਲ 2026 ਹੱਦ ਕਰਜ਼ੇ 'ਚ ਵਾਧਾ ਕੀਤਾ ਗਿਆ ਸੀ ਪਰ ਹੁਣ ਵਾਧੇ ਨੂੰ ਅਚਨਚੇਤ ਵਾਪਸ ਲੈ ਲਿਆ ਹੈ, ਜੋ ਕਿਸਾਨਾਂ ਨਾਲ ਭੱਦਾ ਮਜ਼ਾਕ ਹੈ | ਉਨ੍ਹਾਂ ਕਿਹਾ ਕਿ ਵਾਧੇ ਨੂੰ ਤੁਰੰਤ ਮੁੜ ਲਾਗੂ ਕਰਵਾਉਣ ਲਈ ਜ਼ਿਲ੍ਹਾ ਜਥੇਬੰਦੀ ਵਲੋਂ ਸਹਿਕਾਰੀ ਬੈਂਕ ਮਾਨਸਾ ਦੇ ਮੁੱਖ ਦਫ਼ਤਰ ਅੱਗੇ 12 ਮਈ ਨੂੰ ਰੋਸ ਧਰਨਾ ਦੇਣ ਉਪਰੰਤ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਸ਼ਿੰਗਾਰਾ ਸਿੰਘ ਦੋਦੜਾ, ਸੰਤ ਰਾਮ ਸਿੰਘ ਦੋਦੜਾ, ਅਵਤਾਰ ਸਿੰਘ, ਅਜੈਬ ਸਿੰਘ ਰੱਲਾ, ਗੁਰਨਾਮ ਸਿੰਘ ਭੀਖੀ, ਮਲਕੀਤ ਸਿੰਘ, ਬਲਰਾਜ ਸਿੰਘ ਗਾਗੋਵਾਲ, ਗੁਰਜੰਟ ਸਿੰਘ ਸਤੀਕੇ, ਜੱਗਰ ਸਿੰਘ ਰਾਏਪੁਰ, ਸਰਦੂਲ ਸਿੰਘ, ਗੁਰਚਰਨ ਸਿੰਘ ਖਿਆਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਜ਼ੇਵੀਅਰਜ਼ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਸੋਨੇ ਤੇ ਚਾਂਦੀ ਦੇ ਤਗਮੇ ਜਿੱਤੇ <br/> ਅਗਲੀ ਖ਼ਬਰ ਮਾਸਟਰ ਮਾਨ ਸਿੰਘ ਰਠੌੜ ਬਣੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੇ ਮੀਤ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।