13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਨਸਾ ਜ਼ਿਲੇ੍ਹ 'ਚ ਕੌਮੀ ਲੋਕ ਅਦਾਲਤ ਮੌਕੇ 22 ਹਜ਼ਾਰ 557 ਕੇਸਾਂ ਦਾ ਮੌਕੇ 'ਤੇ ਨਿਪਟਾਰਾ <br/>

ਮਾਨਸਾ ਵਿਖੇ ਕੌਮੀ ਲੋਕ ਅਦਾਲਤ ਮੌਕੇ ਕੇਸਾਂ ਦਾ ਨਿਪਟਾਰਾ ਕਰਨ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮਨਜਿੰਦਰ ਸਿੰਘ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਾਜਵਿੰਦਰ ਕੌਰ ਤੇ ਹੋਰ | ਤਸਵੀਰ : ਸੇਮੀ ਮਾਨਸਾ <br/> 10-05-2026
ਮਾਨਸਾ, 9 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲੇ੍ਹ 'ਚ ਕੌਮੀ ਲੋਕ ਅਦਾਲਤ ਮੌਕੇ ਜਿੱਥੇ 22 ਹਜ਼ਾਰ 557 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕਰ ਦਿੱਤਾ ਗਿਆ ਉੱਥੇ 5 ਕਰੋੜ 5 ਲੱਖ 29 ਹਜ਼ਾਰ 381 ਰੁਪਏ ਦੇ ਅਵਾਰਡ ਵੀ ਪਾਸ ਕੀਤੇ ਗਏ ਹਨ | ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਨਜਿੰਦਰ ਸਿੰਘ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ ਸਰਦੂਲਗੜ੍ਹ ਤੇ ਬੁਢਲਾਡਾ ਵਿਖੇ 8 ਬੈਂਚਾਂ ਦਾ ਗਠਨ ਕੀਤਾ ਗਿਆ ਸੀ | ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਨਸਾ 'ਚ ਜ਼ਿਲ੍ਹਾ ਅਤੇ ਵਧੀਕ ਸੈਸ਼ਨਜ਼ ਜੱਜ ਹਰਗੁਰਜੀਤ ਕੌਰ, ਪਿੰ੍ਰਸੀਪਲ ਜੱਜ ਫੈਮਲੀ ਕੋਰਟ ਮਿਸ ਦਿਪਤੀ ਗੋਇਲ, ਚੇਅਰਮੈਨ ਸਥਾਈ ਲੋਕ ਅਦਾਲਤ ਪੁਨੇ ਰਾਮ, ਅਕਿੰਤ ਏਰੀ ਸਿਵਲ ਜੱਜ (ਸੀਨੀਅਰ ਡਵੀਜ਼ਨ), ਹਰਕਮਲ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ), ਮਿਸ ਹਰਜੋਬਨ ਗਿੱਲ ਸਿਵਲ ਜੱਜ ਜੂਨੀਅਰ ਡਵੀਜ਼ਨ, ਬੁਢਲਾਡਾ ਵਿਖੇ ਮਿਸ ਗੁਰਮੀਤ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ), ਸਰਦੂਲਗੜ੍ਹ ਵਿਖੇ ਤਰੁਣ ਵਾਲੀਆ ਸਿਵਲ ਜੱਜ (ਜੂਨੀਅਰ ਡਵੀਜ਼ਨ) 'ਤੇ ਆਧਾਰਿਤ ਬੈਂਚਾਂ ਵਲੋਂ ਉਪਰੋਕਤ ਕੇਸਾਂ ਦਾ ਨਿਪਟਾਰਾ ਕੀਤਾ ਗਿਆ | ਬੈਂਚਾਂ ਵਿਚ ਐਡਵੋਕੇਟ ਸੰਜੀਤ ਕੌਰ, ਐਡਵੋਕੇਟ ਪੰਕਜ ਗੋਇਲ, ਰਾਜਿੰਦਰ ਕੁਮਾਰ ਰਿਟਾਇਰ ਡੀ.ਓ. ਐਡਵੋਕੇਟ, ਨਰਿੰਦਰ ਕੌਰ, ਸੁਰਿੰਦਰ ਪਾਲ ਸਿੰਘ ਚਹਿਲ, ਐਡਵੋਕੇਟ ਚਰਨਦੀਪ ਸ਼ਰਮਾ, ਮਨੀਸ਼ ਕੁਮਾਰ ਸੋਸ਼ਲ ਵਰਕਰ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਅਮਨਦੀਪ ਕੌਰ, ਐਡਵੋਕੇਟ ਗੋਰਾ ਸਿੰਘ ਥਿੰਦ, ਐਡਵੋਕੇਟ ਕੁਲਜੀਤ ਕੌਰ, ਐਡਵੋਕੇਟ ਮਨਪ੍ਰੀਤ ਕੌਰ, ਐਡਵੋਕੇਟ ਗਿੰਦੋ ਮੰਦਰ, ਐਡਵੋਕੇਟ ਬਲਕਰਨ ਸਿੰਘ ਬੱਲੀ, ਐਡਵੋਕੇਟ ਬਿਮਲਾ ਕੌਰ, ਐਡਵੋਕੇਟ ਕੁਲਦੀਪ ਅÏਲਖ ਆਦਿ ਸਨ | ਵਰਨਣਯੋਗ ਹੈ ਕਿ ਇਸ ਲੋਕ ਅਦਾਲਤ ਵਿਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਾਡੇਬਲ, ਚੈੱਕਾਂ, ਬੈਂਕ ਰਿਕਵਰੀ ਤੇ ਐਮ.ਏ.ਸੀ.ਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫ਼ੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਜਾਂਦਾ ਹੈ |

ਪਿਛਲੀ ਖ਼ਬਰ 400 ਸਾਲਾ ਮੋੜ੍ਹੀਗੱਡ ਦਿਹਾੜੇ ਨੂੰ ਇਤਿਹਾਸਕ ਬਣਾਉਣ ਲਈ ਸਿੱਧੂ-ਬਰਾੜ ਭਾਈਚਾਰਾ ਇਕਜੁੱਟ <br/> ਅਗਲੀ ਖ਼ਬਰ 40 ਗ੍ਰਾਮ ਹੈਰੋਇਨ ਸਮੇਤ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।