13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੰਜਾਬ ਸਰਕਾਰ ਨੇ ਹਰਿਆਣਾ ਤੇ ਰਾਜਸਥਾਨ ਸਰਕਾਰ ਨੂੰ ਪਾਣੀ ਦੇ ਬਕਾਏ ਦੀ ਅਦਾਇਗੀ ਲਈ ਨੋਟਿਸ ਭੇਜਿਆ

ਚੰਡੀਗੜ੍ਹ, 13 ਅਗਸਤ- ਪੰਜਾਬ ਸਰਕਾਰ ਨੇ ਹਰਿਆਣਾ ਤੇ ਰਾਜਸਥਾਨ ਸਰਕਾਰ ਨੂੰ...

ਅਜੀਤ ਡੈਸਕ 13-08-2026

ਚੰਡੀਗੜ੍ਹ, 13 ਅਗਸਤ- ਪੰਜਾਬ ਸਰਕਾਰ ਨੇ ਹਰਿਆਣਾ ਤੇ ਰਾਜਸਥਾਨ ਸਰਕਾਰ ਨੂੰ ਪਾਣੀ ਦੇ ਬਕਾਏ ਦੀ ਅਦਾਇਗੀ ਲਈ ਨੋਟਿਸ ਭੇਜਿਆ ਹੈ। ਪੰਜਾਬ ਸਰਕਾਰ ਵਲੋ ਰਾਜਸਥਾਨ ਤੋਂ ₹1.44 ਲੱਖ ਕਰੋੜ ਦੀ ਬਣਦੀ ਰਕਮ ਦੀ ਮੰਗ ਕੀਤੀ ਗਈ ਹੈ। 1920 ਵਿਚ ਮਹਾਰਾਜਾ ਬੀਕਾਨੇਰ ਨਾਲ ਸਮਝੌਤਾ ਹੋਇਆ ਸੀ ਅਤੇ ਉਦੋਂ ਤੋਂ ਹੀ ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ।

ਬਰਿੰਦਰ ਗੋਇਲ ਨੇ ਕਿਹਾ ਕਿ 1961 ਤੋਂ ਬਾਅਦ ਪਿਛਲੀਆਂ ਸਰਕਾਰਾਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਰਾਜਸਥਾਨ ਤੋਂ ਬਿਨ੍ਹਾਂ ਕੋਈ ਕਾਰਨ ਦੱਸੇ ਪੈਸੇ ਲੈਣੇ ਬੰਦ ਕਰ ਦਿੱਤੇ। ਬਰਿੰਦਰ ਗੋਇਲ ਨੇ ਕਿਹਾ ਕਿ ਹਰਿਆਣਾ ਵਲੋਂ 2015-16 ਤੋਂ ਨਹਿਰਾਂ ਦੀ ਰੱਖ-ਰਖਾਵ ਦੇ ਪੈਸੇ ਦੇਣੇ ਬੰਦ ਕੀਤੇ ਗਏ, ₹312 ਕਰੋੜ ਦੀ ਰਕਮ ਬਕਾਇਆ ਹੈ।

ਉਨ੍ਹਾਂ ਕਿਹਾ ਕਿ ਭਾਖੜਾ ਮੇਨ ਲਾਈਨ ਅਤੇ ਹੋਰ ਨਹਿਰਾਂ ਦੀ ਰੱਖ-ਰਖਾਵ ਦਾ ਖ਼ਰਚਾ ਪੰਜਾਬ ਕਰ ਰਿਹਾ ਹੈ ਅਤੇ ਬਕਾਇਆ ਪੈਸੇ ਨਾ ਮਿਲੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਪਿਛਲੀ ਖ਼ਬਰ 15 ਅਗਸਤ ਦੇ ਮੱਦੇਨਜ਼ਰ ਜ਼ੀਰਕਪੁਰ ਪੁਲਿਸ ਵਲੋਂ ਹੋਟਲਾਂ ਤੇ ਗੈਸਟ ਹਾਊਸਾਂ ਦੀ ਚੈਕਿੰਗ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਮੰਦਭਾਗਾ- ਕਲੇਰ