12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗਲੋਬਲ ਡਿਸਕਵਰੀ ਸਕੂਲ ਵਿਚ ਮਾਂ ਦਿਵਸ ਮੌਕੇ ਵਿਸ਼ੇਸ਼ ਸਮਾਗਮ <br/>

ਅਜੀਤ ਡੈਸਕ 10-05-2026
ਲਹਿਰਾ ਮੁਹੱਬਤ, 9 ਮਈ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਚ ਮਾਂ ਦਿਵਸ ਦੇ ਸਬੰਧ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਅਤੇ ਪ੍ਰੇਰਣਾਦਾਇਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ | ਵਿਦਿਆਰਥੀਆਂ ਨੇ ਡਾਂਸ, ਨਾਟਕ, ਰੈਂਪ ਵਾਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਮਾਂ ਦੇ ਪਿਆਰ, ਤਿਆਗ ਅਤੇ ਸੰਸਕਾਰਾਂ ਨੂੰ ਭਾਵਪੂਰਣ ਢੰਗ ਨਾਲ ਪੇਸ਼ ਕੀਤਾ | ਖ਼ਾਸ ਤੌਰ 'ਤੇ ਕਿੰਡਰਗਾਰਟਨ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਸਕੂਲ ਵਿਚ ਸੱਦਾ ਦਿੱਤਾ ਗਿਆ | ਜਿੱਥੇ ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਕਲਾਸ ਰੂਮ ਵਿਚ ਬੈਠ ਕੇ ਕਾਰਡ ਮੇਕਿੰਗ ਗਤੀਵਿਧੀ ਵਿਚ ਭਾਗ ਲਿਆ | ਆਪਣੇ ਬੱਚਿਆਂ ਨੂੰ ਸੁਰੱਖਿਅਤ, ਖੁਸ਼ ਅਤੇ ਸਕਾਰਾਤਮਕ ਮਾਹੌਲ ਵਿਚ ਸਿੱਖਦੇ ਦੇਖ ਕੇ ਮਾਵਾਂ ਬਹੁਤ ਖੁਸ਼ ਨਜ਼ਰ ਆਈਆਂ | ਇਸ ਤੋਂ ਬਾਅਦ ਮਾਵਾਂ ਨੇ ਆਪਣੇ ਬੱਚਿਆਂ ਨਾਲ ਰੈਂਪ ਵਾਕ ਵੀ ਪੇਸ਼ ਕੀਤਾ | ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਅਧਿਆਪਕਾਵਾਂ ਦੇ ਸਨਮਾਨ ਵਿਚ ਸੁੰਦਰ ਕ੍ਰਾਊਨ ਤਿਆਰ ਕੀਤੇ | ਪ੍ਰਾਮਿਸ ਕਾਰਡ ਬਣਾਏ ਅਤੇ ਸਮੂਹ ਡਾਂਸ ਪੇਸ਼ ਕਰਕੇ ਸਮਾਗਮ ਵਿਚ ਉਤਸ਼ਾਹ ਭਰ ਦਿੱਤਾ | ਸਕੂਲ ਵਲੋਂ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਅਧਿਆਪਕ ਵਿਦਿਆਰਥੀਆਂ ਦੇ ਜੀਵਨ ਵਿਚ ਦੂਜੀ ਮਾਂ ਦੀ ਭੂਮਿਕਾ ਨਿਭਾਉਂਦੇ ਹਨ, ਜੋ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਜੀਵਨ ਮੁੱਲ ਅਤੇ ਅਨੁਸ਼ਾਸਨ ਵੀ ਸਿਖਾਉਂਦੇ ਹਨ | ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਕਾਵਿਆ ਅਸੀਜਾ ਨੇ ਕਿਹਾ ਮਾਂ ਬੱਚਿਆਂ ਦੀ ਪਹਿਲੀ ਗੁਰੂ ਹੁੰਦੀ ਹੈ | ਜਦਕਿ ਅਧਿਆਪਕ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੇ ਮਾਰਗ ਦਰਸ਼ਕ ਹੁੰਦੇ ਹਨ | ਸਕੂਲ ਦੇ ਚੇਅਰਮੈਨ ਇੰਜ: ਕਮਲੇਸ਼ ਸਰਾਫ਼ ਨੇ ਸਾਰੀਆਂ ਮਾਵਾਂ ਅਤੇ ਅਧਿਆਪਿਕਾਵਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਮਾਂ ਪਿਆਰ, ਤਿਆਗ ਅਤੇ ਸੰਸਕਾਰਾਂ ਦੀ ਸਭ ਤੋਂ ਸੁੰਦਰ ਪ੍ਰਤੀਕ ਹੁੰਦੀ ਹੈ | ਮਾਤਾ ਸ਼ਕਤੀ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦਾ ਫ਼ਰਜ਼ ਹੈ | ਕਾਰਜਕ੍ਰਮ ਦਾ ਅੰਤ ਧੰਨਵਾਦ ਪ੍ਰਸਤਾਵ ਨਾਲ ਹੋਇਆ | ਸਾਰਾ ਮਾਹੌਲ ਪਿਆਰ, ਸਨਮਾਨ ਅਤੇ ਭਾਵਨਾਵਾਂ ਨਾਲ ਭਰਪੂਰ ਰਿਹਾ |

ਪਿਛਲੀ ਖ਼ਬਰ ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਪਤੀ ਦੀ ਮੌਤ ਤੋਂ ਬਾਅਦ ਦਿਹਾੜੀਆਂ ਕੀਤੀਆਂ, ਜੁੱਤੀਆਂ ਸਿਲਾਈ ਕੀਤੀਆਂ ਪਰ ਹੌਸਲਾ ਨਹੀਂ ਹਾਰਿਆ ਮਾਤਾ ਨਰੈਣ ਕੌਰ ਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।