09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਭਰਵੀਂ ਇਕੱਤਰਤਾ

ਅਜੀਤ ਡੈਸਕ 18-04-2026
ਬਠਿੰਡਾ, 17 ਅਪ੍ਰੈਲ (ਅਵਤਾਰ ਸਿੰਘ ਕੈਂਥ)-ਆਲ ਇੰਡੀਆ ਕਸ਼ੱਤਰੀਆ ਟਾਂਕ ਪਤੀਨਿੱਧ ਸਭਾ ਦੀ ਭਰਵੀਂ ਇਕੱਤਰਤਾ ਸਭਾ ਦੇ ਜਰਨਲ ਸੈਕਟਰੀ ਮੇਜਰ ਸਿੰਘ ਸਿੱਧੂ ਦੀ ਅਗਵਾਈ ਹੇਠ ਬਾਬਾ ਨਾਮਦੇਵ ਭਵਨ ਬਠਿੰਡਾ ਵਿਖੇ ਹੋਈ, ਜਿਸ ਵਿਚ ਪੰਜਾਬ ਭਰ ਦੇ ਪ੍ਰਤੀਨਿਧ ਸ਼ਾਮਲ ਹੋਏ | ਮੀਟਿੰਗ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਹਰਦੀਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਸਤਨਾਮ ਸਿੰਘ ਦਮਦਮੀ ਦਾ ਸਮਾਂ ਤਿੰਨ ਸਾਲ ਦਾ ਪੂਰਾ ਹੋ ਜਾਣ ਤੋਂ ਬਾਅਦ ਵੀ ਡੇਢ ਸਾਲ ਉਪਰ ਲੰਘ ਗਿਆ ਹੋਣ ਕਰਕੇ ਪ੍ਰਤੀਨਿਧ ਸਭਾ ਦੇ ਸਾਰੇ ਆਗੂਆਂ ਵਲੋਂ ਕਈ-ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਾ ਤਾਂ ਮੀਟਿੰਗ ਕੀਤੀ ਤੇ ਨਾ ਹੀ ਕੋਈ ਲੇਖੇ ਜੋਖੇ ਬਾਰੇ ਜਾਣਕਾਰੀ ਦਿੱਤੀ | ਜਿਸ ਨੂੰ ਮੁੱਖ ਰੱਖਦਿਆਂ ਮੀਟਿੰਗ ਰੱਖੀ ਗਈ | ਚੇਅਰਮੈਨ ਬਲਵਿੰਦਰ ਸਿੰਘ ਚੌਹਾਨ ਬਠਿੰਡਾ, ਸਰਪ੍ਰਸਤ ਨਿਰੰਜਣ ਸਿੰਘ ਰੱਖਰਾ, ਦੁਆਬਾ ਜੋਨ ਇੰਚਾਰਜ ਮਨਜੀਤ ਸਿੰਘ ਦੇਦ, ਗੁਰਤੇਜ ਸਿੰਘ ਰੰਗੀਲਾ, ਜੋਗਾ ਸਿੰਘ ਟਾਹਲੀ ਅਤੇ ਜਰਨੈਲ ਸਿੰਘ ਧਰਾਲੀ (ਹਰਿਆਣਾ) ਸ਼ਰਨਜੀਤ ਸਿੰਘ ਮੂਕਰ ਕੋਟਕਪੂਰਾ, ਜਗਦੇਵ ਸਿੰਘ ਸਮਾਣਾ, ਐਡਵੋਕੇਟ ਸਿਮਰਨਜੀਤ ਸਿੰਘ ਬਠਿੰਡਾ, ਗੁਰਤੇਜ ਸਿੰਘ ਡੱਬਵਾਲੀ, ਅਨਿਲ ਦੇਵਤਾ ਲੁਧਿਆਣਾ ਅਤੇ ਬਠਿੰਡਾ ਇਕਾਈ ਦੇ ਪ੍ਰਧਾਨ ਖਾਲਸਾ ਜਗਦੀਪ ਸਿੰਘ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਪ੍ਰਧਾਨ ਵਲੋਂ ਕੀਤੀ ਅਣਗਹਿਲੀ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਿਆ ਕੀਤੀ ਤੇ ਨਵੀਂ ਸਿਰਿਓ ਪ੍ਰਧਾਨਗੀ ਦੀ ਚੋਣ ਕਰਨ ਲਈ ਸਹਿਮਤੀ ਜਤਾਈ | ਇਸ ਮੌਕੇ ਇਕ ਮਤਾ ਪਾਸ ਕੀਤਾ ਗਿਆ ਜਿਸ ਵਿਚ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਗਈ | ਇਸ ਕਮੇਟੀ ਵਿਚ ਮੇਜਰ ਸਿੰਘ ਸਿੱਧੂ ਬਠਿੰਡਾ, ਨਿਰੰਜਣ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ, ਜਸਵੀਰ ਸਿੰਘ ਮਾਨਸਾ, ਹਰਦੀਪ ਸਿੰਘ ਤੱਗੜ ਅਤੇ ਕੋਰ ਸਿੰਘ ਉਪਲੀ ਬਰਨਾਲਾ ਸ਼ਾਮਲ ਹਨ | ਇਹ ਕਮੇਟੀ 19 ਅਪ੍ਰੈਲ ਤੋਂ ਪਹਿਲਾ ਪ੍ਰਧਾਨ ਨਾਲ ਗੱਲਬਾਤ ਕਰੇਗੀ, ਬਾਅਦ ਵਿਚ ਇਕ ਮਹੀਨੇ ਦੇ ਅੰਦਰ-ਅੰਦਰ ਮਈ ਵਿਚ ਚੋਣ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਲਿਆ ਕਣਕ ਦੀ ਖ਼ਰੀਦ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੀ.ਸੀ.ਐਸ. ਨੌਮੀਨੇਸ਼ਨ ਦੀਆਂ ਪੋਸਟਾਂ ਰਜਿਸਟਰ ਏ-2 ਤੇ ਰਜਿਸਟਰ-ਸੀ 'ਚ ਭਰਨ ਦੀ ਤਿਆਰੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।