09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਾਬ ਸਰਕਾਰ ਵਲੋਂ ਪੀ.ਸੀ.ਐਸ. ਨੌਮੀਨੇਸ਼ਨ ਦੀਆਂ ਪੋਸਟਾਂ ਰਜਿਸਟਰ ਏ-2 ਤੇ ਰਜਿਸਟਰ-ਸੀ 'ਚ ਭਰਨ ਦੀ ਤਿਆਰੀ ਸ਼ੁਰੂ

ਅਜੀਤ ਡੈਸਕ 18-04-2026
ਗੋਨਿਆਣਾ, 17 ਅਪ੍ਰੈਲ (ਲਛਮਣ ਦਾਸ ਗਰਗ)- ਪੰਜਾਬ ਸਰਕਾਰ ਵੱਲੋਂ ਪੀ.ਸੀ.ਐਸ. ਦੀਆਂ ਪੋਸਟਾਂ ਲਈ ਨੌਮੀਨੇਸ਼ਨ ਰਾਹੀਂ ਭਰਤੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ | ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚੋਂ ਯੋਗ ਕਰਮਚਾਰੀਆਂ ਨੂੰ ਉਚੇ ਅਹੁਦਿਆਂ ਲਈ ਮੌਕਾ ਦੇਣ ਲਈ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਪੀ.ਸੀ.ਐਸ. ਦੀਆਂ ਅਸਾਮੀਆਂ ਰਜਿਸਟਰ-ਸੀ ਅਤੇ ਰਜਿਸਟਰ ਏ-2 ਅਧੀਨ ਭਰੀਆਂ ਜਾਣਗੀਆਂ | ਰਜਿਸਟਰ-ਸੀ ਵਿੱਚ ਉਹ ਕਰਮਚਾਰੀ ਆਉਂਦੇ ਹਨ ਜਿਨ੍ਹਾਂ ਨੇ ਲੰਬੀ ਸੇਵਾ ਕੀਤੀ ਹੋਵੇ, ਜਦਕਿ ਰਜਿਸਟਰ ਏ-2 ਵਿੱਚ ਉਹ ਕਰਮਚਾਰੀ ਸ਼ਾਮਲ ਹੁੰਦੇ ਹਨ ਜੋ ਨਿਯਮਾਂ ਅਨੁਸਾਰ ਯੋਗਤਾ ਪੂਰੀ ਕਰਦੇ ਹਨ |ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਜੋ ਇਹ ਅਸਾਮੀਆਂ ਜਲਦੀ ਤੋਂ ਜਲਦੀ ਭਰੀਆਂ ਜਾ ਸਕਣ | ਇਸ ਪ੍ਰਕਿਰਿਆ ਤਹਿਤ ਵੱਖ-ਵੱਖ ਕੈਟਾਗਰੀਆਂ ਜਿਵੇਂ ਅਧਿਆਪਕ, ਡਾਕਟਰ, ਇੰਜੀਨੀਅਰ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਅਪਲਾਈ ਕਰ ਸਕਣਗੇ | ਸੂਤਰਾਂ ਅਨੁਸਾਰ ਰਜਿਸਟਰ-ਸੀ ਅਧੀਨ ਘੱਟੋ-ਘੱਟ 8 ਸਾਲ ਦੀ ਨਿਯਮਿਤ ਸੇਵਾ ਲਾਜ਼ਮੀ ਹੋਵੇਗੀ | ਇਸ ਤੋਂ ਇਲਾਵਾ ਰਜਿਸਟਰ ਏ-2 ਅਧੀਨ ਵੀ ਯੋਗ ਕਰਮਚਾਰੀ ਚੁਣੇ ਜਾਣਗੇ | ਪੰਜਾਬ ਸਰਕਾਰ ਦੇ ਮਨਿਸਟਰੀਅਲ ਅਤੇ ਕਲੈਰੀਕਲ ਵਰਗ ਦੇ ਕਰਮਚਾਰੀ ਵੀ ਲਿਖਤੀ ਪਰੀਖਿਆ ਪਾਸ ਕਰਕੇ ਪੀ.ਸੀ.ਐਸ. ਵਿਚ ਚੁਣੇ ਜਾ ਸਕਦੇ ਹਨ | ਇਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਉੱਚ ਅਹੁਦਿਆਂ ਤੱਕ ਪਹੁੰਚਣ ਦਾ ਮੌਕਾ ਮਿਲੇਗਾ ਅਤੇ ਸਰਕਾਰੀ ਕੰਮਕਾਜ ਵਿਚ ਹੋਰ ਸੁਧਾਰ ਆਉਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਭਰਵੀਂ ਇਕੱਤਰਤਾ ਅਗਲੀ ਖ਼ਬਰ ਆਰ.ਐਮ.ਐਮ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ 10ਵੀਂ ਜਮਾਤ ਦੇ ਨਤੀਜੇ ਵਿਚ ਨਵਾਂ ਰਿਕਾਰਡ ਬਣਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।