09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

40 ਸਾਲ ਪੁਰਾਣੀ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਬੰਦ ਕਰਨ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 18-04-2026
ਬਠਿੰਡਾ, 17 ਅਪ੍ਰੈਲ (ਵੀਰਪਾਲ ਸਿੰਘ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੇ ਕਿਸਾਨ ਆਪਣੀ 40 ਸਾਲ ਤੋਂ ਚੱਲ ਰਹੀ ਅਨਾਜ ਮੰਡੀ ਵਿਚੋਂ ਆੜ੍ਹਤੀਆ ਵਲੋਂ ਕਣਕ ਖਰੀਦਣ ਤੋਂ ਨਾਂਹ ਕਰਨ ਤੋਂ ਡਾਢ੍ਹੇ ਪ੍ਰੇਸ਼ਾਨ ਹਨ | ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਭੁੱਚੋ ਮੰਡੀ ਦੇ ਆੜ੍ਹਤੀਆ ਵਲੋਂ ਜ਼ਬਰੀ ਚਾੜ•ੇ ਜਾ ਰਹੇ ਹੁਕਮ ਨੂੰ ਤੁਰੰਤ ਵਾਪਿਸ ਕਰਵਾ ਪਿੰਡ ਗੋਬਿੰਦਪੁਰਾ ਦੇ ਕਿਸਾਨਾਂ ਦੀ ਕਣਕ ਪਿੰਡ ਵਿਚਲੀ ਅਨਾਜ ਮੰਡੀ ਵਿਚੋਂ ਖਰੀਦੇ ਜਾਣ ਦੀ ਮੰਗ ਕੀਤੀ ਗਈ ਹੈ | ਪਿੰਡ ਗੋਬਿੰਦਪੁਰਾ ਦੇ ਕਿਸਾਨਾਂ ਵਲੋਂ 'ਅਜੀਤ' ਉਪ ਦਫ਼ਤਰ ਬਠਿੰਡਾ ਵਿਖੇ ਆਪਣੀ ਦੁੱਖਾਂ ਦੀ ਦਾਸਤਾਨ ਦੱਸਦੇ ਹੋਏ ਕਿਸਾਨ ਗੁਰਮੇਲ ਸਿੰਘ, ਕੌਰ ਅਤੇ ਗੁਰਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਗੋਬਿੰਦਪੁਰਾ ਦੀ ਅਨਾਜ ਮੰਡੀ ਵਿਚ ਪਿਛਲੇ 40 ਸਾਲਾਂ ਤੋਂ ਕਣਕ ਅਤੇ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ | ਚਾਲੂ ਕਣਕ ਦੇ ਸੀਜਨ ਵਿਚ ਆੜ੍ਹਤੀਆਂ ਵਲੋਂ ਗੋਬਿੰਦਪੁਰਾ ਦੇ ਕਿਸਾਨਾਂ ਨੂੰ ਆਪਣੀ ਕਣਕ ਆਪਣੇ ਸ਼ੈਲਰਾਂ ਜਾਂ ਪਿੰਡ ਸੇਮਾ ਜਾਂ ਭੁੱਚੋ ਮੰਡੀ ਵਿਖੇ ਲਿਆਉਣ ਲਈ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰ ਦਿੱਤੇ ਹਨ | ਉਨ੍ਹਾਂ ਇਸ ਮਾਮਲੇ ਸਬੰਧੀ ਸਬੰਧਿਤ ਡੀ. ਐਫ. ਐਸ. ਈ. ਨੂੰ ਸਵਾਲ ਕਰਦੇ ਹੋਏ ਕਿਹਾ ਕਿ ਸ਼ੈਲਰ ਵਿਚ ਕਣਕ ਦੀ ਖਰੀਦ ਕਰਨ ਸਬੰਧੀ ਮਨਜ਼ੂਰੀ ਕਿਸ ਵਿਭਾਗ ਨੇ ਦਿੱਤੀ ਹੈ | ਉਨ੍ਹਾਂ ਅੱਗੇ ਕਿਹਾ ਕਿ ਛੋਟੇ ਕਿਸਾਨਾਂ ਪਾਸ ਆਪਣੇ ਸਾਧਨ ਨਾ ਹੋਣ ਕਰਕੇ ਦੂਰ ਦੀਆਂ ਅਨਾਜ ਮੰਡੀਆਂ ਜਾਂ ਆੜ੍ਹਤੀਆ ਦੇ ਸ਼ੈਲਰਾਂ ਵਿਚ ਕਣਕ ਦੀ ਪਹੁੰਚ ਕਰਨੀ ਮਹਿੰਗੀ ਪੈ ਰਹੀ ਹੈ | ਖਰਚੇ ਵੱਧਣ ਅਤੇ ਸਾਧਨ ਨਾ ਹੋਣ ਕਰਕੇ ਕਣਕ ਦੀ ਵਾਢੀ ਕਰਨ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਖ਼ਰਾਬ ਮੌਸਮ ਦੀ ਮਾਰ ਨਾਲ ਕਈ ਕਿਸਾਨਾਂ ਦੀ ਕਣਕ ਪਹਿਲਾਂ ਹੀ ਬਰਬਾਦ ਹੋ ਚੁੱਕੀ, ਜੇਕਰ ਕਣਕ ਦੀ ਖਰੀਦ ਗੋਬਿੰਦਪੁਰਾ ਅਨਾਜ ਮੰਡੀ ਵਿਚ ਸ਼ੁਰੂ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੀ ਖੇਤਾਂ ਵਿਚ ਖੜੀ ਕਣਕ ਖ਼ਰਾਬ ਹੋਣ ਦਾ ਖ਼ਦਸ਼ਾ ਹੈ | ਉਨ੍ਹਾਂ ਸਬੰਧਿਤ ਵਿਭਾਗ ਤੋਂ ਹੱਲ ਕਰਵਾਉਣ ਲਈ 13 ਅਪ੍ਰੈਲ ਨੂੰ ਏ. ਡੀ. ਸੀ. ਬਠਿੰਡਾ ਪਾਸ ਵੀ ਆਪਣੀ ਮੰਗ ਰੱਖੀ ਹੈ | ਕਿਸਾਨ ਆਗੂਆਂ ਵਿਚ ਗੁਰਮੇਲ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ, ਗੁਰਦੀਪ ਸਿੰਘ, ਸੁਖਰਾਜ ਸਿੰਘ, ਸੇਵਕ ਸਿੰਘ, ਗੁਰਲਾਲ ਸਿੰਘ ਆਦਿ ਵਲੋਂ ਪਿੰਡ ਗੋਬਿੰਦਪੁਰਾ ਦੀ ਅਨਾਜ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਦਸਮੇਸ਼ ਤਰਨਾ ਦਲ ਮੁਖੀ ਬਾਬਾ ਮੇਜਰ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਸਜਾਇਆ ਮਹੱਲਾ <br/> ਅਗਲੀ ਖ਼ਬਰ ਆਕਸਫੋਰਡ ਸਕੂਲ 'ਚ ਵਿਸਾਖੀ ਅਤੇ ਡਾ. ਅੰਬੇਡਕਰ ਜੈਅੰਤੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।