07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼ਹਿਰ 'ਚ ਟ੍ਰੈਫਿਕ ਸਮੱਸਿਆ ਸੰਬੰਧੀ ਪੁਲਿਸ ਨਾਲ ਕੀਤੀ ਬੈਠਕ

ਅਜੀਤ ਡੈਸਕ 11-04-2026
ਬਠਿੰਡਾ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਬਠਿੰਡਾ ਸ਼ਹਿਰ ਵਿਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਧਿਆਲ ਵਿਚ ਰੱਖਦੇ ਹੋਏ ਟਰੇਡ ਕਮਿਸ਼ਨ ਦੇ ਚੇਅਰਮੈਨ ਬਿਕਰਮ ਲਵਲੀ ਵਲੋਂ ਬੈਠਕ ਕੀਤੀ ਗਈ | ਜਿਸ ਵਿਚ ਡੀ.ਐਸ.ਪੀ ਕਰਮਜੀਤ ਸਿੰਘ, ਟ੍ਰੈਫਿਕ ਇੰਚਾਰਜ ਮੇਜਰ ਸਿੰਘ ਅਤੇ ਸਿਵਲ ਡਿਫੈਂਸ ਤੋਂ ਕਰਮਚਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਸ਼ਹਿਰ ਦੀ ਮੌਜੂਦਾ ਟ੍ਰੈਫਿਕ ਸਥਿਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਟ੍ਰੈਫਿਕ ਜਾਮ, ਗੈਰ-ਕਾਨੂੰਨੀ ਪਾਰਕਿੰਗ ਅਤੇ ਬੇਤਰਤੀਬ ਵਾਹਨ ਚਲਾਣ ਦੇ ਮੁੱਦਿਆਂ ਬਾਰੇ ਚਰਚਾ ਕੀਤੀ | ਵਪਾਰੀਆਂ ਨੇ ਟ੍ਰੈਫਿਕ ਪ੍ਰਬੰਧਨ 'ਚ ਸੁਧਾਰ ਕਰਨ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ | ਮੀਟਿੰਗ ਦੌਰਾਨ ਟਰੇਡ ਕਮਿਸ਼ਨ ਦੇ ਚੇਅਰਮੈਨ ਬਿਕਰਮ ਲਵਲੀ ਅਤੇ ਡਾ: ਤਰਸੇਮ ਸਟੇਟ ਸਕੱਤਰ ਮਾਲਵਾ ਵੈਸਟ ਨੇ ਕਿਹਾ ਕਿ ਸ਼ਹਿਰ ਦੀ ਸੁਚਾਰੂ ਆਵਾਜਾਈ ਲਈ ਇਹ ਮਸਲਾ ਪਹਿਲੀ ਤਰਜੀਹ 'ਤੇ ਹੱਲ ਕੀਤਾ ਜਾਵੇ |

ਪਿਛਲੀ ਖ਼ਬਰ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ ਸੱਤ ਰੋਜ਼ਾ ਸ੍ਰੀਮਦ ਭਗਵਤ ਕਥਾ ਕੱਲ੍ਹ ਤੋਂ ਪੰਡਿਤ ਵਿਜੇ ਗੋੜ ਕਥਾ 'ਚ ਕਰਨਗੇ ਕਥਾ ਅਗਲੀ ਖ਼ਬਰ ਨਗਰ ਪੰਚਾਇਤ ਪ੍ਰਧਾਨ ਤੇ ਕੌਂਸਲਰਾਂ ਵਲੋਂ ਕਬੱਡੀ ਕੋਚ ਮਾਧਾ ਸਿੰਘ ਫ਼ੌਜੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।