07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਗਰ ਪੰਚਾਇਤ ਪ੍ਰਧਾਨ ਤੇ ਕੌਂਸਲਰਾਂ ਵਲੋਂ ਕਬੱਡੀ ਕੋਚ ਮਾਧਾ ਸਿੰਘ ਫ਼ੌਜੀ ਸਨਮਾਨਿਤ

ਅਜੀਤ ਡੈਸਕ 11-04-2026
ਭਾਈਰੂਪਾ,10 ਅਪ੍ਰੈਲ (ਵਰਿੰਦਰ ਲੱਕੀ)- ਕਸਬਾ ਭਾਈਰੂਪਾ ਦੇ ਜੰਮਪਲ ਤੇ ਆਪਣੇ ਹੁਨਰ ਨਾਲ ਅਨੇਕਾਂ ਕਬੱਡੀ ਖਿਡਾਰੀਆਂ ਨੂੰ ਤਿਆਰ ਕਰਨ ਵਾਸੇ ਕਬੱਡੀ ਕੋਚ ਮਾਧਾ ਸਿੰਘ ਫ਼Ïਜੀ ਨੂੰ ਨਗਰ ਪੰਚਾਇਤ ਭਾਈਰੂਪਾ ਵਲੋਂ ਪ੍ਰਧਾਨ ਲਖਵੀਰ ਸਿੰਘ ਜਵੰਧਾ ਤੇ ਕੌਂਸਲਰਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ¢ ਇਸ ਮÏਕੇ ਪ੍ਰਧਾਨ ਲਖਵੀਰ ਸਿੰਘ ਜਵੰਧਾ ਨੇ ਕੋਚ ਮਾਧਾ ਸਿੰਘ ਫ਼Ïਜੀ ਦੀ ਭਰਵੀਂ ਤਰੀਫ਼ ਕਰਦੇ ਹੋਏ ਕਿਹਾ ਕਿ ਇਸ ਉਮਰ 'ਚ ਵੀ ਲਗਾਤਾਰ ਖੇਡ ਮੈਦਾਨ 'ਚ ਜਾ ਕੇ ਨÏਜਵਾਨਾਂ ਨੂੰ ਟਰੇਨਿੰਗ ਦੇਣੀ ਆਪਣੇ ਆਪ ਚ ਵੱਡੀ ਗੱਲ੍ਹ ਹੈ ਤੇ ਨਗਰ ਦੇ ਨÏਜਵਾਨਾਂ ਨੂੰ ਕੋਚ ਸਾਹਿਬ ਦੇ ਉੱਦਮ ਦਾ ਲਾਭ ਉਠਾਉਂਦੇ ਹੋਏ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ¢ ਇਸ ਮÏਕੇ ਕੋਚ ਮਾਧਾ ਸਿੰਘ ਨੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮ ਸਿੰਘ ਖ਼ਾਲਸਾ, ਕੌਂਸਲਰ ਗੁਰਚਰਨ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਸ਼ਿੰਦਾਂ ਬਾਬੇਕਾ, ਬਲਜਿੰਦਰ ਸਿੰਘ ਬਗੀਚਾ, ਕਸ਼ਮੀਰ ਸਿੰਘ ਸਿੱਧੂ, ਦਲਜੀਤ ਸਿੰਘ, ਹਰਜਿੰਦਰ ਸਿੰਘ, ਗੁਰਮੇਲ ਸਿੰਘ ਮੰਡੇਰ, ਮਨਪ੍ਰੀਤ ਸ਼ਰਮਾ ਤੇ ਜਰਨੈਲ ਸਿੰਘ ਕਾਂਗੜੀਆ ਆਦਿ ਵਿਅਕਤੀ ਹਾਜ਼ਰ ਸਨ¢

ਪਿਛਲੀ ਖ਼ਬਰ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਸੰਬੰਧੀ ਪੁਲਿਸ ਨਾਲ ਕੀਤੀ ਬੈਠਕ ਅਗਲੀ ਖ਼ਬਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕਾਨਵੋਕੇਸ਼ਨ 'ਚ ਹਾਸਿਲ ਕੀਤੀਆਂ ਡਿਗਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।