12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਬਾਜੇਵਾਲਾ ਵਿਖੇ ਅਸਮਾਨੀ ਬਿਜਲੀ ਡਿੱਗੀ, 3 ਪਸ਼ੂਆਂ ਦੀ ਮੌਤ

ਅਜੀਤ ਡੈਸਕ 05-04-2026
ਝੁਨੀਰ, 4 ਅਪ੍ਰੈਲ (ਸੰਜੀਵ ਸਿੰਗਲਾ)-ਬੀਤੀ ਦੇਰ ਰਾਤ ਝੱਖੜ ਤੋਂ ਬਾਅਦ ਬਿਜਲੀ ਡਿੱਗਣ ਕਾਰਨ ਨੇੜਲੇ ਪਿੰਡ ਬਾਜੇਵਾਲਾ 'ਚ 3 ਪਸ਼ੂਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਰਦੀਪ ਸਿੰਘ, ਪੁੱਤਰ ਜੀਤ ਸਿੰਘ ਮਿਸਤਰੀ ਦੀ ਦੁਧਾਰੂ ਮੱਝ, ਗਾਂ ਅਤੇ ਕਟਰੂ ਦੀ ਅਸਮਾਨੀ ਬਿਜਲੀ ਡਿਗਣ ਕਾਰਨ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇ ਰਾਤ ਝੱਖੜ ਤੋਂ ਬਾਅਦ ਭਾਰੀ ਖੜਕਾ ਹੋਇਆ ਤਾਂ ਵੇਖਿਆ ਕਿ ਅਸਮਾਨੀ ਬਿਜਲੀ ਨੇ 3 ਪਸ਼ੂਆਂ ਨੂੰ ਲਪੇਟ 'ਚ ਲੈ ਲਿਆ | ਪੀੜਤ ਪਰਿਵਾਰ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਪਸ਼ੂਆਂ ਦੀ ਕੀਮਤ ਕੀਮਤ 3 ਲੱਖ ਰੁਪਏ ਦੀ ਹੈ | ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਡਿਪਟੀ ਕਮਿਸ਼ਨਰ ਮਾਨਸਾ, ਪਸੂ ਪਾਲਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਮੁੜ ਤੋਂ ਗੁਜ਼ਾਰਾ ਕਰ ਸਕਣ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਬਿੰਦਰ, ਗੋਰਾ ਸਿੰਘ, ਹਰਮੀਤ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਪ੍ਰਸ਼ਾਸਨ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ |


ਪਿਛਲੀ ਖ਼ਬਰ ਰੇਲ ਗੱਡੀ ਹੇਠਾਂ ਆ ਕੇ ਅਣਪਛਾਤੇ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਵਿਸਾਖੀ ਲੰਗਰ ਦੀਆਂ ਤਿਆਰੀਆਂ ਸਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।