12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵਿਸਾਖੀ ਲੰਗਰ ਦੀਆਂ ਤਿਆਰੀਆਂ ਸਬੰਧੀ ਮੀਟਿੰਗ <br/>

ਅਜੀਤ ਡੈਸਕ 05-04-2026
ਰਾਮਾਂ ਮੰਡੀ, 4 ਅਪ੍ਰੈਲ (ਤਰਸੇਮ ਸਿੰਗਲਾ)-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 13 ਅਪ੍ਰੈਲ ਨੂੰ ਇਤਿਹਾਸਕ ਵਿਸਾਖੀ ਮੇਲੇ ਵਿਚ ਰੇਲਗੱਡੀ ਰਾਹੀਂ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰਾਮਾਂ ਸਹਾਰਾ ਵੈਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਤਿੰਨ ਰੋਜ਼ਾ ਅਤੁੱਟ ਲੰਗਰ ਰਾਮਾਂ ਰੇਲਵੇ ਸਟੇਸ਼ਨ ਦੇ ਬਾਹਰ ਲਾਉਣ ਲਈ ਬੀਤੀ ਸ਼ਾਮ ਸਥਾਨਕ 12 ਮਾਸਾ ਲੰਗਰ ਵਾਲੇ ਸਥਾਨ 'ਤੇ ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ | ਜਿਸ ਵਿਚ 13, 14, 15 ਅਪ੍ਰੈਲ ਤਿੰਨ ਦਿਨ ਲਗਾਤਾਰ 72 ਘੰਟੇ ਅਤੁੱਟ ਲੰਗਰ ਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਰਾਮ ਲਾਲ ਚਲਾਣਾ ਅਤੇ ਰਮੇਸ਼ ਬਾਂਸਲ ਨੂੰ ਵਿਸਾਖੀ ਲੰਗਰ ਪ੍ਰੋਜੈਕਟ ਦਾ ਚੇਅਰਮੈਨ, ਇਸ ਤੋਂ ਇਲਾਵਾ ਅਮਿਤ ਲਹਿਰੀ ਨੂੰ ਜਲ ਸੇਵਾ ਪ੍ਰੋਜੈਕਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਸਾਖੀ ਲੰਗਰ ਵਿਚ ਦਾਨੀ ਸੱਜਣਾਂ ਵਲੋਂ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ | ਮੀਟਿੰਗ ਵਿਚ ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ ਤੋਂ ਇਲਾਵਾ ਮਹੇਸ਼ ਬਿੰਦਲ ਚੇਅਰਮੈਨ, ਐਡਵੋਕੇਟ ਵਿਕਰਾਂਤ ਗੋਇਲ ਸਕੱਤਰ, ਸੁਰੇਸ਼ ਜੱਗਾ ਕੈਸ਼ੀਅਰ, ਰਮੇਸ਼ ਬਾਂਸਲ, ਰਮੇਸ਼ ਟੇਲਰ, ਹੰਸ ਰਾਜ ਖੰਨਾ, ਵਿਨੋਦ ਕੁਮਾਰ ਸਿੰਗਲਾ, ਸਤੀਸ਼ ਗਰਗ, ਗਗਨ ਅਸੀਜਾ ਆਦਿ ਮੀਟਿੰਗ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਬਾਜੇਵਾਲਾ ਵਿਖੇ ਅਸਮਾਨੀ ਬਿਜਲੀ ਡਿੱਗੀ, 3 ਪਸ਼ੂਆਂ ਦੀ ਮੌਤ ਅਗਲੀ ਖ਼ਬਰ ਭਾਕਿਯੂ ਡਕੌਂਦਾ ਜ਼ਿਲ੍ਹਾ ਬਠਿੰਡਾ ਦੇ ਬਲਾਕ ਫੂਲ ਦੀ ਹੋਈ ਮਹੀਨਾਵਾਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।