29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚਾਲੂ ਸਦੀ ਦੇ ਨਥਾਣਾ ਰਿਹਾਇਸ਼ ਵਾਲੇ ਪਹਿਲੇ ਨਾਇਬ ਤਹਿਸੀਲਦਾਰ ਸੀ ਅਮਰਜੀਤ ਸਿੰਘ <br/>

ਅਜੀਤ ਡੈਸਕ 04-04-2026
ਨਥਾਣਾ, 3 ਅਪ੍ਰੈਲ (ਗੁਰਦਰਸ਼ਨ ਲੁੱਧੜ)-ਸਬ ਤਹਿਸੀਲ ਨਥਾਣਾ ਦੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਦਾ ਇਥੋਂ ਤਬਾਦਲਾ ਹੋ ਗਿਆ ਹੈ ਉਨ੍ਹਾਂ ਦੀ ਥਾਂ 'ਤੇ ਆਏ ਨਵੇਂ ਨਾਇਬ ਤਹਿਸੀਲਦਾਰ ਬੇਅੰਤ ਸਿੰਘ ਨੇ ਚਾਰਜ ਸੰਭਾਲ ਲਿਆ ਹੈ¢ ਦੁਆਬੇ ਦੇ ਹੁਸ਼ਿਆਰਪੁਰ ਜ਼ਿਲੇ੍ਹ ਨਾਲ ਸੰਬੰਧਿਤ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਲਗਭਗ ਪਿਛਲੇ ਸਵਾ ਸਾਲ ਤੋਂ ਨਥਾਣਾ ਵਿਖੇ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਅਤੇ ਉਹ ਵਰਤਮਾਨ ਸਦੀ ਦੇ 26 ਸਾਲਾਂ ਵਿਚ ਪਹਿਲੇ ਨਾਇਬ ਤਹਿਸੀਲਦਾਰ ਸਨ ਜਿਨ੍ਹਾਂ ਨੇ ਨਗਰ ਨਥਾਣਾ ਵਿਖੇ ਰਿਹਾਇਸ਼ ਰੱਖ ਕੇ ਆਪਣੀ ਡਿਊਟੀ ਨਿਭਾਈ¢ ਉਨ੍ਹਾਂ ਦੀ ਰਿਹਾਇਸ਼ ਸਥਾਨਕ ਹੋਣ ਕਰਕੇ ਉਹ ਅਕਸਰ ਹੀ ਡਿਊਟੀ ਦੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਹਾਜ਼ਰ ਮਿਲਦੇ ਸਨ ਅਤੇ ਆਪਣੀ ਡਿਊਟੀ ਨਾਲ ਸਬੰਧਿਤ ਕੰਮ ਕਾਜ ਸ਼ਾਮ ਦੇਰ ਤੱਕ ਵੀ ਸਬ ਤਹਿਸੀਲ ਵਿਚ ਹਾਜ਼ਰ ਰਹਿ ਕੇ ਨਿਪਟਾਉਂਦੇ ਸਨ¢ ਜ਼ਿਕਰਯੋਗ ਹੈ ਕਿ ਨਗਰ ਨਥਾਣਾ ਦੀ ਸਬ ਤਹਿਸੀਲ ਤੀਜੀ ਸਦੀ ਵਿਚੋਂ ਗੁਜਰ ਰਹੀ ਹੈ ਅਤੇ ਬੀਤੀਆਂ ਸਦੀਆਂ ਦÏਰਾਨ ਇੱਥੇ ਡਿਊਟੀ ਕਰਨ ਵਾਲੇ ਨਾਇਬ ਤਹਿਸੀਲਦਾਰ ਇੱਥੇ ਰਿਹਾਇਸ਼ ਰੱਖਦੇ ਰਹੇ ਹਨ ਪਰ ਉਹ ਵਰਤਮਾਨ ਸਦੀ ਵਿਚ ਇੱਥੇ ਪਹਿਲੀ ਵਾਰ ਨਾਇਬ ਤਹਿਸੀਲਦਾਰ ਨੇ ਆਪਣੀ ਰਿਹਾਇਸ਼ ਸਥਾਨਕ ਨਗਰ ਵਿੱਚ ਰੱਖੀ ਹੈ¢

ਪਿਛਲੀ ਖ਼ਬਰ ਹਨੂੰਮਾਨ ਜੀ ਨੂੰ ਕਲਯੁਗ ਵਿਚ ਸੱਭ ਤੋਂ ਪ੍ਰਭਾਵਸ਼ਾਲੀ ਦੇਵਤਾ ਮੰਨਿਆ ਗਿਆ-ਬਾਬਾ ਨਿੱਕਾ ਜੀ <br/> ਮੈਂਹਦੀਪੁਰ ਬਾਲਾ... ਅਗਲੀ ਖ਼ਬਰ ਰਮੇਸ਼ ਕੁਮਾਰ ਮੱਟੂ ਸਰਬਸੰਮਤੀ ਨਾਲ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਬਣੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।